ਅਕਾਲੀ ਦਲ ਬਾਦਲ ਨੂੰ ਪੱਟੀ ਹਲਕੇ ਵਿਚ ਭਾਰੀ ਝਟਕਾ

ਅਕਾਲੀ ਦਲ ਬਾਦਲ ਨੂੰ ਪੱਟੀ ਹਲਕੇ ਵਿਚ ਭਾਰੀ ਝਟਕਾ
ਮੌਜੂਦਾ ਬਲਾਕ ਸੰਮਤੀ ਮੈਂਬਰ, ਸੁਸਾਇਟੀ ਪ੍ਰਧਾਨ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ

ਪੱਟੀ, 19 ਦਸੰਬਰ (ਅਵਤਾਰ) ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪਿੰਡ ਨੌਸ਼ਿਹਰਾ ਪੰਨੂਆਂ ਵਿਚ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ, ਜਦ ਮੌਜੂਦਾ ਬਲਾਕ ਸੰਮਤੀ ਦੇ ਮੈਂਬਰ ਬੀਬੀ ਰਣਜੀਤ ਕੌਰ, ਕੋ-ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਦੋਹਤਾ ਅਤੇ ਸਾਬਕਾ ਸਰਪੰਚ ਦੇ ਸੁਪਤਰ ਤੇਜਿਦਰ ਪਾਲ ਸਿੰਘ ਆਪਣੇ ਸਾਥੀਆਂ ਸਹਿਤ ਕਾਂਗਰਸ ਪਾਰਟੀ ਵਿਚ ਸਾਮਲ ਹੋ ਗਏ। ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦਾ ਹਰਮਿੰਦਰ ਗਿੱਲ ਨੇ ਸਿਰੋਪਾ ਦੇ ਕੇ ਸਨਮਾਨ ਕੀਤਾ। ਇਸ ਮੌਕੇ ਹਰਮਿੰਦਰ ਗਿੱਲ ਨੇ ਕਿਹਾ ਕਿ ਵਰਕਰ ਪਾਰਟੀ ਦੀ ਜਾਨ ਹੁੰਦੇ ਹਨ ਤੇ ਜਿਹੜਾ ਲੀਡਰ ਵਰਕਰਾਂ ਦੀ ਬੇਕਦਰੀ ਕਰਦਾ ਹੈ, ਉਹ ਧੂੜ ਦੇ ਬਾਦਲਾਂ ਵਾਂਗ ਉਡ ਜਾਂਦਾ ਹੈ। ਉਨਾਂ ਕਿਹਾ ਕਿ ਨੌਸ਼ਿਹਰਾ ਪੰਨੂਆਂ ਪੱਟੀ ਹਲਕੇ ਦਾ ਦਿਲ ਤੇ ਇਸ ਨੂੰ ਕਾਂਗਰਸ ਸਰਕਾਰ ਆਉਣ ਤੇ ਪੂਰੀ ਤਰਾਂ ਨਾਲ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਚਰਨਜੀਤ ਸ਼ਰਮਾ, ਰਣਜੀਤ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਸਿਧੂ, ਸਾਧੂ ਸਿੰਘ ਚੰਬਲ, ਯਾਦਵਿੰਦਰ ਸਿੰਘ, ਦਲਜੀਤ ਸਿੰਘ, ਬਲਾਕ ਮਹਿਲਾ ਪ੍ਰਧਾਨ ਸੀਮਾ ਸ਼ਰਮਾ, ਹਰਮਨ ਸੇਖੋਂ, ਨਵਰੀਤ ਜੱਲੇਵਾਲ ਆਦਿ ਹੋਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: