ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਅਗਵਾਈ ਵਿਚ ਕੈਪਟਨ ਦਾ ਪੁਤਲਾ ਫੂਕਿਆ

ss1

ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਅਗਵਾਈ ਵਿਚ ਕੈਪਟਨ ਦਾ ਪੁਤਲਾ ਫੂਕਿਆ

03malout04ਮਲੋਟ/ਲੰਬੀ, 3 ਨਵੰਬਰ (ਆਰਤੀ ਕਮਲ) : 1984 ਦਾ ਸਾਲ ਸਿੱਖ ਕੌਮ ਦੇ ਇਤਹਾਸਿਕ ਪੰਨਿਆ ਵਿਚ ਖੂਨ ਨਾਲ ਲਿਖਿਆ ਗਿਆ ਸਾਲ ਹੈ ਅਤੇ ਨਵੰਬਰ ਵਿਚ ਹੋਈ ਸਿੱਖ ਨਸਲਕੁਸ਼ੀ ਦਾ ਦਰਦ ਪਿੰਡੇ ਤੇ ਹਟਾਉਣ ਵਾਲੇ ਜਾਂ ਉਹਨਾਂ ਦੇ ਪਰਿਵਾਰ ਹੀ ਜਾਣ ਸਕਦੇ ਹਨ ਪਰ ਰਾਜਨੀਤਕ ਪਾਰਟੀਆਂ ਵੱਲੋਂ ਇਸ ਮੁੱਦੇ ਤੇ ਲਗਾਤਾਰ ਰਾਜਨੀਤੀ ਕਰਕੇ ਤੇ ਖਾਸ ਕਰਕੇ ਵੋਟਾਂ ਨਜਦੀਕ ਹੋਣ ਤੇ ਇਸ ਮੁੱਦੇ ਦਾ ਭਰਪੂਰ ਲਾਹਾ ਲਿਆ ਜਾਂਦਾ ਰਿਹਾ ਹੈ ਅਤੇ 30 ਸਾਲ ਤੋਂ ਉਪਰ ਬੀਤ ਜਾਣ ਤੇ ਹੁਣ ਵੀ ਲਿਆ ਜਾ ਰਿਹਾ ਹੈ । ਪੰਜਾਬ ਕਾਂਗਰਸ ਦੇ ਮੁੱਖੀ ਤੇ ਸੰਭਾਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਤਾਜਾ ਬਿਆਨ ਕਿ ਕਾਂਗਰਸ ਪਾਰਟੀ ਦਾ ਇਸ ਮੁੱਦੇ ਨਾਲ ਕੋਈ ਸਬੰਧ ਨਹੀ ਹੈ, ਕਾਰਨ ਇਹ ਮਾਮਲਾ ਫਿਰ ਤੋਂ ਰਾਜਨੀਤਕ ਉਛਾਲ ਫੜ ਗਿਆ ਹੈ । ਇਸਦੇ ਰੋਸ ਵਜੋਂ ਅੱਜ ਮਲੋਟ ਵਿਖੇ ਵਿਧਾਇਕ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਕੈਪਟਨ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਚੇਅਰਮੈਨ ਬਸੰਤ ਸਿੰਘ ਕੰਗ, ਪ੍ਰਧਾਨ ਰਾਮ ਸਿੰਘ ਭੁੱਲਰ, ਪ੍ਰਧਾਨ ਸਰੋਜ ਸਿੰਘ, ਪ੍ਰਧਾਨ ਨਿੱਪੀ ਔਲਖ, ਪ੍ਰਧਾਨ ਲੱਪੀ ਈਨਾਖੇੜਾ, ਚੇਅਰਮੈਨ ਪਾਲ ਕੌਰ ਅਤੇ ਯੂਥ ਜਿਲਾ ਪ੍ਰਧਾਨ ਜਗਤਾਰ ਬਰਾੜ ਆਦਿ ਹਾਜਰ ਸਨ ।
ਇਸੇ ਤਰਾਂ ਲੰਬੀ ਹਲਕੇ ਵਿਚ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਚੇਅਰਮੈਨ ਕੁਲਵਿੰਦਰ ਸਿੰਘ ਕਾਕਾ ਭਾਈਕਾਕੇਰਾ, ਜਥੇਦਾਰ ਅਵਤਾਰ ਸਿੰਘ ਵਣਵਾਲਾ ਅਤੇ ਯੂਥ ਜਿਲਾ ਪ੍ਰਧਾਨ ਪੱਪੀ ਤਰਮਾਲਾ ਆਦਿ ਦੀ ਅਗਵਾਈ ਵਿਚ ਪਿੰਡਾਂ ਤੋਂ ਸੈਂਕੜੇ ਸਰਪੰਚ ਪੰਚ ਬਲਾਕ ਸੰਮਤੀ ਮੈਂਬਰ ਤੇ ਅਕਾਲੀ ਵਰਕਰ ਪੁੱਜੇ ਹੋਏ ਸਨ । ਪੁਤਲਾ ਫੂਕਣ ਤੋਂ ਪਹਿਲਾਂ ਇਸ ਇਕੱਠ ਨੂੰ ਇਹਨਾਂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦਾ ਇਹਨਾਂ ਕਥਿਤ ਕਾਤਲਾਂ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਗਿਆ ਅਤੇ ਤਿੰਨ ਦਹਾਕਿਆਂ ਵਿਚ ਸਿੱਖਾਂ ਨੂੰ ਇਨਸਾਫ ਨਹੀ ਮਿਲ ਸਕਿਆ । ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਦੋਗਲੀ ਨੀਤੀ ਤੋਂ ਬਾਹਰ ਆ ਕੇ ਸਿੱਖ ਕੌਮ ਨੂੰ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਉਹ ਇਹਨਾਂ ਕਾਤਲਾਂ ਦਾ ਸਮੱਰਥਕ ਹੈ ਜਾਂ ਫਿਰ ਇਨਸਾਫ ਮੰਗਦੀ ਸਿੱਖ ਕੌਮ ਨੂੰ ਇਨਸਾਫ ਦੇਣ ਲਈ ਨਾਲ ਖੜਾ ਹੈ । ਉਹਨਾਂ ਕਿਹਾ ਕਿ ਸਿੱਖ ਇਸ ਦੋਹਰੀ ਨੀਤੀ ਨੂੰ ਬਦਰਾਸ਼ਤ ਨਹੀ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ਵਿਚ ਅਜਿਹੀ ਪਾਰਟੀ ਨੂੰ ਮੂੰਹ ਨਹੀ ਲਾਉਣਗੇ ਜਿਸ ਦੇ ਹੱਥ ਸਿੱਖ ਕੌਮ ਦੇ ਖੂਨ ਨਾਲ ਰੰਗੇ ਹੋਣ । ਕੈਪਟਨ ਦਾ ਪੁਤਲਾ ਫੂਕਣ ਸਮੇਂ ਰਾਸ਼ਟਰੀ ਰਾਜ ਮਾਰਗ ਤੇ ਪੂਰੀ ਤਰਾਂ ਜਾਮ ਲੱਗ ਗਿਆ ਤੇ ਦੋਹਾਂ ਪਾਸੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ।

Share Button

Leave a Reply

Your email address will not be published. Required fields are marked *