ਅਕਾਲੀ ਦਲ ਦੀ ਮੋਗਾ ਰੈਲੀ ਲਈ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਭੇਜਣ ਸਬੰਧੀ ਡੀ.ਸੀ. ਦੇ ਆਦੇਸ਼ਾਂ ‘ਤੇ ਮਾਪੇ ਪ੍ਰੇਸ਼ਾਨ

ਅਕਾਲੀ ਦਲ ਦੀ ਮੋਗਾ ਰੈਲੀ ਲਈ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਭੇਜਣ ਸਬੰਧੀ ਡੀ.ਸੀ. ਦੇ ਆਦੇਸ਼ਾਂ ‘ਤੇ ਮਾਪੇ ਪ੍ਰੇਸ਼ਾਨ

ਗੜਸ਼ੰਕਰ,8 ਦਸੰਬਰ (ਅਸ਼ਵਨੀ ਸ਼ਰਮਾ)- ਸ੍ਰੋਮਣੀ ਅਕਾਲੀ ਦਲ ਬਾਦਲ ਅੱਜ ਮੋਗਾ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਸਬੰਧੀ ਰੱਖੀ ਰੈਲੀ ਵਿਚ ਭਰਵਾਂ ਇਕੱਠ ਦਿਖਾਉਣ ਲਈ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚਲੇ ਸਕੂਲਾਂ ,ਕਾਲਜਾਂ ਅਤੇ ਮਿੰਨੀ ਬੱਸ ਆਪਰੇਟਰਾਂ ਨੂੰ ਬੱਸਾਂ ਭੇਜਣ ਸਬੰਧੀ ਸਰਕਾਰੀ ਫਰਮਾਨਾਂ ਮਿਲੇ ਹਨ। ਮਿੰਨੀ ਬੱਸ ਆਪਰੇਟਰਾਂ ਨੂੰ ਇਹ ਫਰਮਾਨ ਜਿੱਥੇ ਡੀ.ਟੀ.ਓ. ਹੁਸ਼ਿਆਰਪੁਰ ਵਲੋਂ ਮਿਲੇ ਹਨ ਉੱਥੇ ਹੀ ਖੇਤਰ ਦੇ ਕਈ ਪ੍ਰਾਈਵੇਟ ਸਕੂਲਾਂ ਦੇ ਮਾਪਿਆਂ ਨੂੰ ਇਹ ਫੁਰਮਾਨ ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਵਲੋਂ ਦਿੱਤੇ ਗਏ। ਇਸ ਸਬੰਧੀ ਵੱਖ ਵੱਖ ਸਕੂਲਾਂ ਵਿਚ ਪੜਦੇ ਬੱਚਿਆਂ ਦੇ ਮਾਪਿਆਂ ਨੇ ਗੱਲ ਕਰਦਿਆਂ ਦੱਸਿਆ ਕਿ ਉਨਾਂ ਨੂੰ ਕੱਲ ਦੇ ਸ਼ਾਮ ਅਤੇ ਅੱਜ ਸਵੇਰੇ ਮੋਬਾਇਲਾਂ ਉੱਤੇ ਸਕੂਲ ਪ੍ਰਬੰਧਕਾਂ ਵਲੋਂ ਇਹ ਸੰਦੇਸ਼ ਮਿਲਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਮੋਗਾ ਵਿਖੇ ਅੱਜ ਹੋ ਰਹੀ ਅਕਾਲੀ ਦਲ ਦੀ ਰੈਲੀ ਲਈ ਬੱਸਾਂ ਭੇਜੀਆਂ ਜਾ ਰਹੀਆਂ ਹਨ ਜਿਸ ਕਰਕੇ ਅੱਜ ਸਕੂਲ ਬੰਦ ਰਹੇਗਾ । ਮਾਪਿਆਂ ਅਨੁਸਾਰ ਸਕੂਲ ਪ੍ਰਬੰਧਕਾਂ ਦੇ ਇਸ ਸੰਦੇਸ਼ ਤੋਂ ਉਹ ਬੇਹੱਦ ਹੈਰਾਨ ਹਨ ਜਿਸ ਵਿਚ ਡਿਪਟੀ ਕਮਿਸ਼ਨਰ ਦੇ ਹਵਾਲੇ ਨਾਲ ਭੇਜਿਆ ਇਹ ਸੰਦੇਸ਼ ਹੋਰ ਵੀ ਹੈਰਾਨੀ ਭਰਿਆ ਹੈ। ਉਨ੍ਵਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਵੀ ਹੋਇਆ ਹੈ ਅਤੇ ਮਾਪਿਆਂ ਨੂੰ ਪ੍ਰੇਸ਼ਾਨ ਵੀ ਹੋਈ ਹੈ। ਜਿਕਰਯੋਗ ਹੈ ਕਿ ਗੜਸ਼ੰਕਰ ਖੇਤਰ ਦੇ ਦੋਆਬਾ ਪਬਲਿਕ ਸਕੂਲ ਪਾਰੋਵਾਲ,ਐਸ.ਬੀ.ਐਸ. ਸਕੂਲ ਸਦਰਪੁਰ ਅਤੇ ਮਾਊਂਟ ਕਾਰਮਲ ਸਕੂਲ ਦੇ ਪ੍ਰਬੰਧਕਾਂ ਵਲੋਂ ਵੀ ਅਜਿਹੇ ਸੰਦੇਸ਼ ਵਿਦਿਆਰਤੀਆਂ ਦੇ ਮਾਪਿਆਂ ਨੂੰ ਭੇਜੇ ਗਏ ਅਤੇ ਮੋਗਾ ਰੈਲੀ ਲਈ ਬੱਸਾਂ ਭੇਜੀਆਂ ਗਈਆਂ। ਇਸ ਬਾਰੇ ਡਿਪਟੀ ਕਮਿਸ਼ਨਰ ਆਨੰਦਤਾ ਮਿੱਤਰਾ ਨਾਲ ਅਨੇਕਾਂ ਬਾਰ ਫੋਨ ‘ਤੇ ਸੰਪਰਕ ਕਰਨ ਦੇ ਬਾਵਜੂਦ ਉਨਾਂ ਫੋਨ ਨਹੀਂ ਚੁੱਕਿਆ। ਦੋਆਬਾ ਸਕੂਲ ਪਾਰੋਵਾਲ ਦੇ ਪ੍ਰਿੰਸੀਪਲ ਦੀ ਥਾਂ ਕਿਸੇ ਹੋਰ ਸਬੰਧਤ ਅਧਿਕਾਰੀ ਵਲੋਂ ਫੋਨ ਚੁੱਕਣ ‘ਤੇ ਉਨਾਂ ਕਿਹਾ ਕਿ ਸਕੂਲ ਨੂੰ ਬੰਦ ਕਰਨ ਦਾ ਕਾਰਨ ਸਕੂਲ ਵਿਖੇ ਅਧਿਆਪਕਾਂ ਲਈ ਰੱਖਿਆ ਟਰੇਨਿੰਗ ਪ੍ਰੋਗਰਾਮ ਸੀ । ਬੱਸਾਂ ਭੇਜਣ ਸਬੰਧੀ ਮਾਪਿਆਂ ਨੂੰ ਭੇਜੇ ਸੰਦੇਸ਼ਾਂ ਸਬੰਧੀ ਪ੍ਰਸ਼ਨਾਂ ਨੂੰ ਉਹ ਟਾਲ ਗਏ।

Share Button

Leave a Reply

Your email address will not be published. Required fields are marked *

%d bloggers like this: