ਅਕਾਲੀ ਦਲ ਦੀ ਬਹੁ-ਸੰਮਤੀ ਨਾਲ ਜਗਜੀਤ ਸਿੰਘ ਜੱਗਾ ਬਣੇ ਸਹਿਕਾਰੀ ਸਭਾ ਅਕਲੀਆ ਦੇ ਪ੍ਰਧਾਨ

ss1

ਅਕਾਲੀ ਦਲ ਦੀ ਬਹੁ-ਸੰਮਤੀ ਨਾਲ ਜਗਜੀਤ ਸਿੰਘ ਜੱਗਾ ਬਣੇ ਸਹਿਕਾਰੀ ਸਭਾ ਅਕਲੀਆ ਦੇ ਪ੍ਰਧਾਨ
ਅਕਾਲੀ ਦਲ ਦੇ ਸੁਖਵੀਰ ਸਿੰਘ ਸੁੱਖੀ ਬਣੇ ਸੀਨੀਅਰ ਮੀਤ ਪ੍ਰਧਾਨ

jogaਜੋਗਾ 17 ਨਵੰਬਰ (ਬਲਜਿੰਦਰ ਬਾਵਾ)ਦੀ ਅਕਲੀਆ ਬਹੁ-ਮੰਤਵੀ ਸਹਿਕਾਰੀ ਸਭਾ ਦੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਸ੍ਰੋਮਣੀ ਅਕਾਲੀ ਦਲ ਵੱਲੋਂ ਬਹੁ-ਸੰਮਤੀ ਨਾਲ ਜਗਜੀਤ ਸਿੰਘ ਜੱਗਾ ਨੂੰ ਪ੍ਰਧਾਨ ਬਣਾ ਕੇ ਚੋਣ ਨੇਪਰੇ ਚਾੜ੍ਹ ਦਿੱਤੀ ਹੈ। ਭਾਵੇਂ ਕਿ ਕਮੇਟੀ ਅਹੁਦੇਦਾਰਾਂ ਦੀ ਚੋਣ ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਹੋਣੀ ਸੀ, ਪਰ ਸਹਿਕਾਰੀ ਸਭਾਵਾਂ ਵਿਭਾਗ ਦਫਤਰ ਮਾਨਸਾ ਵੱਲੋਂ ਲਗਾਏ ਚੋਣ ਆਬਜ਼ਰਬਰ ਬੇਅੰਤ ਪੁਰੀ ਨੇ ਚੋਣ ਮੁਲਤਵੀ ਕਰ ਦਿੱਤੀ ਸੀ। ਹੁਣ ਹੋਈ ਚੋਣ ਲਈ ਵੀ ਬੇਅੰਤ ਪੁਰੀ ਨੂੰ ਚੋਣ ਆਬਜ਼ਰਬਰ ਲਗਾ ਕੇ ਭੇਜਿਆ ਗਿਆ ਪਰ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਉਹ ਇੱਕ ਧਿਰ ਨਾਲ ਮਿਲੀ ਭੂਗਤ ਕਾਰਨ ਚੋਣ ਮੁਲਤਵੀ ਕਰਵਾਉਣਾ ਚਾਹੁੰਦਾ ਸੀ, ਜਿਸ ਕਰਕੇ ਸਭਾ ਖੁੱਲ੍ਹਣ ਦੇ ਸਮੇਂ ਤੋਂ ਪਹਿਲਾਂ ਹੀ ਚੋਣ ਮੁਲਤਵੀ ਹੋਣ ਦੀ ਗੱਲ ਆਖ ਕੇ ਵਾਪਸ ਚਲਿਆ ਗਿਆ । ਦੂਜੇ ਪਾਸੇ ਦੂਜੀ ਧਿਰ ਦੇ ਚੁਣੇ ਮੈਂਬਰਾਂ ਅਤੇ ਲੋਕਾਂ ਵੱਲੋਂ ਜਬਰਦਸਤ ਰੋਸ ਕਰਨ ‘ਤੇ ਡੀ. ਆਰ. ਸਹਿਕਾਰੀ ਸਭਾਵਾਂ ਬਲਵਿੰਦਰ ਸਿੰਘ ਨੇ ਸਭਾ ਦੇ ਸਕੱਤਰ ਵਿਜੈ ਕੁਮਾਰ ਨੂੰ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਦਿੱਤੇ । ਜਿਸ ਤੋਂ ਬਾਅਦ ਹੋਈ ਚੋਣ ਪ੍ਰਕਿਰਿਆ ਦੌਰਾਨ ਸ੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਮਾਸਟਰ ਗੁਰਚਰਨ ਸਿੰਘ, ਨੰਬਰਦਾਰ ਸੁਖਵੀਰ ਸੁੱਖੀ, ਕਰਮਜੀਤ ਸਿੰਘ ਤੇ ਮਲਕੀਤ ਕੌਰ ਨੇ, ਜਗਜੀਤ ਸਿੰਘ ਜੱਗਾ ਤੇ ਕਾਂਗਰਸੀ ਮਲਕੀਤ ਕੌਰ ਨੇ ਬਹੁਮਤ ਸਾਬਤ ਕਰਦਿਆਂ ਜਗਜੀਤ ਸਿੰਘ ਨੂੰ ਪ੍ਰਧਾਨ, ਨੰਬਰਦਾਰ ਸੁਖਵੀਰ ਸਿੰਘ ਸੁੱਖੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਮਲਕੀਤ ਕੌਰ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨ ਜਗਜੀਤ ਸਿੰਘ ਜੱਗਾ ਨੇ ਕਿਹਾ ਕਿ ਉਹ ਸ੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਸਭਾ ਦੀ ਬੇਹਤਰੀ ਲਈ ਕੰਮ ਕਰੇਗਾ ਅਤੇ ਸਮਰਥਨ ਦੇਣ ਵਾਲੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਨਵੀ ਚੁਣੀ ਕਮੇਟੀ ਨੂੰ ਵਧਾਈ ਦਿੱਤੀ। ਇਸ ਮੌਕੇ ਸਰਕਲ ਪ੍ਰਧਾਨ ਬੂਟਾ ਸਿੰਘ ਅਕਲੀਆ, ਡਾ. ਗੁਰਜੰਟ ਸਿੰਘ ਪੰਚ, ਹਰਜਿੰਦਰ ਸਿੰਘ, ਮੁਕੰਦ ਸਿੰਘ, ਭੋਲਾ ਸਿੰਘ ਰਾਊ ਕਾ, ਮਲਕੀਤ ਸਿੰਘ, ਭੋਲਾ ਸਿੰਘ ਬੁੱਕਣ ਕਾ, ਮੇਜਰ ਸਿੰਘ, ਜਰਨੈਲ ਸਿੰਘ, ਦੀਪਇੰਦਰ ਸਿੰਘ ਅਕਲੀਆ, ਕੇਵਲ ਸਿੰਘ ਗਾਗੋਵਾਲ, ਕੁਲਵੰਤ ਸਿੰਘ ਅਤੇ ਇਸ ਚੋਣ ਮੌਕੇ ਸੁਸਾਇਟੀ ਮੈਬਰ ਜ਼ੈਲਦਾਰ ਉਜਾਗਰ ਸਿੰਘ, ਅਜੈਬ ਸਿੰਘ, ਗੁਰਮੇਲ ਸਿੰਘ, ਪਰਗਟ ਸਿੰਘ ਤੇ ਨਾਇਬ ਸਿੰਘ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *