Wed. Aug 21st, 2019

ਅਕਾਲੀ ਆਗੂ ਵੱਲੋਂ ਵਪਾਰੀਆਂ ਦੀ ਬੁਰੀ ਤਰਾਂ ਨਾਲ ਕੀਤੀ ਕੁੱਟਮਾਰ,3 ਗੰਭੀਰ ਜਖਮੀ

ਅਕਾਲੀ ਆਗੂ ਵੱਲੋਂ ਵਪਾਰੀਆਂ ਦੀ ਬੁਰੀ ਤਰਾਂ ਨਾਲ ਕੀਤੀ ਕੁੱਟਮਾਰ, 3 ਗੰਭੀਰ ਜਖਮੀ

photo-file-10-tapa-01ਤਪਾ ਮੰਡੀ 10ਅਕਤੂਬਰ (ਗਰਗ)-ਬੀਤੀ ਰਾਤ ਇਥੋਂ 7 ਕਿਲੋਮੀਟਰ ਦੂਰ ਤਪਾ-ਭਦੌੜ ਮੁੱਖ ਮਾਰਗ ‘ਤੇ ਪਿੰਡ ਮੌੜ ਮਕਸੂਥਾ ਕੋਲ ਇੱਕ ਅਕਾਲੀ ਆਗੂ ਨੇ ਅਪਣੇ ਸਾਥੀਆਂ ਨਾਲ ਮਿਲਕੇ ਕੱਪੜਾ ਵਪਾਰੀਆਂ ਦੇ ਦੋ ਸਕੇ ਭਰਾਵਾਂ ਸਣੇ ਪੁੱਤਰ ਦੀ ਕਥਿਤ ਤੌਰ ਤੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਗੰਭੀਰ ਰੂਪ ‘ਚ ਜਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸਬ-ਡਵੀਜਨਲ ਹਸਪਤਾਲ ਤਪਾ ‘ਚ ਜੇਰੇ ਇਲਾਜ ਮੋਹਿਤ ਸੂਦ ਪੁੱਤਰ ਕਲਭੂਸ਼ਨ ਸੂਦ ਨੇ ਦੱਸਿਆ ਕਿ ਉਹ ਰਾਤੀਂ 8 ਵਜੇ ਦੇ ਕਰੀਬ ਭਾਈਰੂਪਾ ਤੋਂ ਵਾਇਆ ਰਾਈਆ ਅਪਣੇ ਮੁਲਾਜਮਾਂ ਨਾਲ ਤਪਾ ਆ ਰਹੇ ਸੀ ਤਾਂ ਪਿੰਡ ਮੋੜ ਮਕਸੂਥਾ ਕੋਲ ਪਿਸਾਬ ਦਾ ਜੋਰ ਪੈਣ ਕਾਰਨ ਕਾਰ ਰੋਕਕੇ ਕਰਨ ਲੱਗ ਪਏ ਤਾਂ ਪਿੰਡ ਦੇ ਇੱਕ ਅਕਾਲੀ ਆਗੂ ਨੇ ਉਨਾਂ ਤੋਂ 2 ਤੋਂ4 ਹਜਾਰ ਰੁਪੈ ਦੀ ਮੰਗ ਕੀਤੀ,ਜਦ ਰੁਪੈ ਦੇਣ ਤੋਂ ਇਨਕਾਰ ਕੀਤਾ ਤਾਂ ਉਨਾਂ ਤਪਾ ਵਿਖੇ ਅਪਣੇ ਪਿਤਾ ਨੂੰ ਸੂਚਿਤ ਕੀਤਾ ਜਦੋਂ ਮੇਰੇ ਪਿਤਾ ਕਲਭੂਸ਼ਨ ਸੂਦ,ਤਾਇਆ ਵਿਜੈ ਸੂਦ ਅਤੇ ਹੋਰ ਪਤਵੰਤੇ ਪੁੱਜੇ ਤਾਂ ਇਕੱਠੇ ਹੋਏ ਲੋਕਾਂ ਨੇ ਪਿੰਡ ‘ਚ ਰੋਲਾ ਪੁਆ ਦਿੱਤਾ ਕਿ ਚੋਰ ਆ ਗਏ। ਅਕਾਲੀ ਆਗੂ ਨੇ ਅਪਣੇ ਸਾਥੀਆਂ ਨਾਲ ਮਾਰੂ ਹਥਿਆਰਾ ਅਤੇ ਡਾਗਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਕੇ ਭੱਜ ਗਏ। ਗੰਭੀਰ ਹਾਲਤ ‘ਚ ਤਪਾ ਦੇ ਹਸਪਤਾਲ ‘ਚ ਜਖਮੀ ਕਰਵਾਇਆ ਗਿਆ,ਕਲਭੂਸ਼ਨ ਸੂਦ ਦੇ ਸਿਰ ‘ਚ ਜਿਆਦਾ ਸੱਟਾਂ ਹੋਣ ਕਾਰਨ ਬਰਨਾਲਾ ਰੈਫਰ ਕਰ ਦਿੱਤਾ ਗਿਆ। ਜਦ ਇਹ ਘਟਨਾ ਸ਼ਹਿਰ ‘ਚ ਪੁੱਜੀ ਤਾਂ ਵੱਡੀ ਗਿਣਤੀ ‘ਚ ਵਪਾਰੀ ਹਸਪਤਾਲ ‘ਚ ਪੁੱਜਕੇ ਵਪਾਰ ਮੰਡਲ ਦੇ ਪ੍ਰਧਾਨ ਮੰਗਲ ਸੈਨ ਗਰਗ,ਸਲਾਹਕਾਰ ਸੱਤ ਪਾਲ ਮੋੜ,ਕੱਪੜਾ ਐਸ਼ੋਸ਼ੀੇਸ਼ਨ ਦੇ ਪ੍ਰਧਾਨ ਹਰੀਸ ਕੁਮਾਰ,ਵਿਜੈ ਕੁਮਾਰ ਭਾਗਾਂ ਵਾਲਿਆਂ ਨੇ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ 15 ਘੰਟਿਆਂ ਬਾਅਦ ਹਸਪਤਾਲ ‘ਚ ਜਖਮੀੱਾਂ ਦੇ ਬਿਆਨ ਕਲਮਬੰਦ ਕਰਨ ਪੁੱਜੀ ਹੈ ਇਸ ਸਾਰਾ ਕੁਝ ਰਾਜਨੀਤਿਕ ਸ਼ਹਿ ਤੇ ਹੋ ਰਿਹਾ ਹੈ ਉਨਾਂ ਚੇਤਾਵਨੀ ਦਿੱਤੀ ਅਗਰ ਇਸ ਘਟਨਾ ‘ਚ ਸਾਮਲ ਦੋਸ਼ੀਆਂ ਖਿਲਾਫ ਧਾਰਾ 307 ਦਾ ਕੇਸ ਦਰਜ ਕੀਤਾ ਜਾਵੇ ਨਹੀਂ ਤਾਂ ਦੁਸਹਿਰੇ ਤੋਂ ਬਾਅਦ ਦੁਕਾਨਦਾਰ ਇੱਕਜੁਟ ਹੋਕੇ ਸ਼ਹਿਰ ਬੰਦ ਕਰਨਗੇ । ਜਿਸ ਦੀ ਜਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਕਾਂਗਰਸ ਦੇ ਸੂਬਾ ਸਕੱਤਰ ਅਮਰਜੀਤ ਸਿੰਘ ਧਾਲੀਵਾਲ ਜੋ ਹਸਪਤਾਲ ‘ਚ ਦਾਖਲ ਵਪਾਰੀਆਂ ਦਾ ਪਤਾ ਲੈਣ ਪੁੱਜੇ ਸਨ ਨੇ ਘਟਨਾ ਦੀ ਪੁਰਜੋਰ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਹਸਪਤਾਲ ‘ਚ ਇਸਪੈਕਟਰ ਕੁਲਦੀਪ ਸਿੰਘ ਅਪਣੀ ਪੁਲਸ ਪਾਰਟੀ ਸਣੇ ਪੁੱਜੇ ਤਾਂ ਜਖਮੀ ਪਏ ਵਪਾਰੀਆਂ ਦੀ ਹਾਲਤ ਦੇਖਦਿਆਂ ਕਿਹਾ ਕਿ ਇਸ ਮਾਮਲੇ ‘ਚ ਸਾਮਲ ਦੋਸ਼ੀਆਂ ਨੂੰ ਬਖਸਿਆਂ ਨਹੀਂ ਜਾਵੇਗਾ,ਚਾਹੇ ਉਹ ਕਿਸੇ ਵੀ ਰਾਜਨੈਤਿਕ ਪਾਰਟੀ ਨਾਲ ਸੰਬੰਧ ਰੱਖਦਾ ਹੈ,ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਪੁਲਸ ਨੇ ਪਿੰਡ ਦੇ ਸਰਪੰਚ ਅਤੇ ਅਕਾਲੀ ਆਗੂ ਜਿਉਣ ਸਿੰਘ,ਸੋਹਣ ਸਿੰਘ ਅਤੇ 4-5 ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਧਾਰਾ ਸੰਬੰਧੀ ਖਬਰ ਲਿਖੇ ਜਾਣ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ।

Leave a Reply

Your email address will not be published. Required fields are marked *

%d bloggers like this: