Wed. Apr 24th, 2019

ਅਕਾਲੀਆਂ ਵੱਲੋ ਇੱਕ ਹਫਤੇ ਵਿੱਚ ਪੱਤਰਕਾਰਾ ਤੇ ਦੂਜਾ ਹਮਲਾ

ਅਕਾਲੀਆਂ ਵੱਲੋ ਇੱਕ ਹਫਤੇ ਵਿੱਚ ਪੱਤਰਕਾਰਾ ਤੇ ਦੂਜਾ ਹਮਲਾ
ਲੋਪੋਕੇ ਦਾ ਨਾਮ ਆਉਣ ਤੇ ਪੁਲਸ ਨੇ ਐਫ ਆਈ ਆਰ ਦਰਜ ਕਰਨ ਤੋ ਕੀਤਾ ਇੰਨਕਾਰ

5-october-01ਚੋਗਾਵਾ 5 ਅਕਤੂਬਰ (ਸਿ਼ਵ ਕੁਮਾਰ) ਅੱਜ ਸਰਹੱਦੀ ਪੱਤਰਕਾਰ ਯੂਨੀਅਨ ਦੀ ਇੱਕ ਭਰਵੀ ਮੀਟਿੰਗ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਹੋਈ ਜਿਸ ਵਿੱਚ ਸਰਹੱਦੀ ਖੇਤਰ ਦੇ ਪੱਤਰਕਾਰਾ ਵੱਲੋ ਹਿੱਸਾ ਲਿਆ ਗਿਆ।ਇਸ ਮੌਕੇ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਧਰਵਿੰਦਰ ਸਿੰਘ ਵੱਲੋ ਬੀਤੇ ਦਿਨ ਕਸਬਾ ਲੋਪੋਕੇ ਤੋ ਪੱਤਰਕਾਰ ਗੁਰਵਿੰਦਰ ਸਿੰਘ ਕਲਸੀ ਉਪਰ ਅਕਾਲੀ ਸਰਪੰਚ ਲਾਭ ਸਿੰਘ ਭੱਗੂਪੁਰ ਤੇ ਲਖਵਿੰਦਰ ਸਿੰਘ ਲੱਖਾ ਛੰਨਾ ਵੱਲੋ ਆਪਣੇ ਸਾਥੀਆ ਸਮੇਤ ਬੀਤੇ ਦਿਨੀ ਬਿਜਲੀ ਚੋਰੀ ਸੰਬੰਧੀ ਇੱਕ ਲੱਗੀ ਖਬਰ ਕਾਰਨ ਸ੍ਰ ਵੀਰ ਸਿੰਘ ਲੋਪੋਕੇ ਦੀ ਕੋਠੀ ਦੇ ਮੇਨ ਗੇਟ ਦੇ ਸਾਹਮਣੇ ਹੀ ਜਾਨ ਲੇਵਾ ਹਮਲਾ ਕੀਤਾ ਅਤੇ ਉਸਦੀ ਭਾਰੀ ਕੁਟਮਾਰ ਕੀਤੀ ਹੈ ਜਿਸਦੀ ਉਹ ਸਖਤ ਸ਼ਬਦਾ ਵਿੱਚ ਨਿਖੇਧੀ ਕਰਦੇ ਹਨ। ਪੂਰੀ ਪੱਤਰਕਾਰ ਯੂਨੀਅਨ ਨੇ ਇੱਕ ਸੁਰ ਹੁੰਦਿਆ ਕਿਹਾ ਕਿ ਇਹ ਹਮਲਾ ਹਲਕਾ ਇੰਚਾਰਜ ਦੀ ਸ਼ਹਿ ਤੇ ਹੋਇਆ।ਕਿਉਕਿ ਸ੍ਰ ਲੋਪੋਕੇ ਵੱਲੋ ਪਹਿਲਾ ਓਪਰੋਕਤ ਪੀੜਿਤ ਪੱਤਰਕਾਰ ਕਿਸੇ ਪ੍ਰੋਗਰਾਮ ਦੀ ਕਵਰੇਜ ਕਰਨ ਲਈ ਆਪਣੀ ਕੋਠੀ ਬਲਾਇਆ ਪਰ ਜਦੋ ਉਹ ਵਾਪਸ ਜਾ ਰਿਹਾ ਸੀ ਤਾ ਦੋਸ਼ੀਆ ਉਹਨੂੰ ਲੋਪੋਕੇ ਦੀ ਕੋਠੀ ਦੇ ਗੇਟ ਵਿੱਚ ਹੀ ਫੜ ਲਿਆਂ ਅਤੇ ਭਾਰੀ ਕੁਟਮਾਰ ਕੀਤੀ।ਇਥੇ ਜਿਕਰਯੋਗ ਹੈ ਕਿ ਅਕਾਲੀ ਆਗੂਆ ਵੱਲੋ ਪੱਤਰਕਾਰਾ ਉਪਰ ਇੱਕ ਹਫਤੇ ਤੇ ਅੰਦਰ ਅੰਦਰ ਕੀਤਾ ਗਿਆ ਦੂਜਾ ਹਮਲਾ ਹੈ।ਇਸ ਤੋ ਪਹਿਲਾ ਭਿੰਡੀ ਸੈਦਾ ਤੋ ਜਗ ਬਾਣੀ ਦੇ ਪੱਤਰਕਾਰ ਗੁਰਜੰਟ ਸਿੰਘ ਗਿੱਲ ਤੇ ਸ੍ਰ ਲੋਪੋਕੇ ਦੇ ਮੀਡੀਆ ਇੰਚਾਰਜ ਸ਼ੇਰ ਸਿੰਘ ਚੈਨਪੁਰ ਵੱਲੋ ਹਮਲਾ ਕੀਤਾ ਗਿਆ ਸੀ ਅਤੇ ਉਸਦਾ ਮੋਬਾਇਲਾ ਤੋੜ ਦਿੱਤਾ ਗਿਆ ਜਿਸ ਸੰਬੰਧ ਵਿੱਚ ਸ਼ਕਾਇਤ ਦਰਜ ਕਰਵਾਉਣ ਦੇ ਬਾਵਜੂਦ ਪ੍ਰਸ਼ਾਸ਼ਨ ਵੱਲੋ ਅੱਜ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ।ਅੱਜ ਵੀ ਜਦ ਪੂਰੀ ਪੱਤਰਕਾਰ ਯੂਨੀਅਨ ਵੱਲੋ ਐਫ ਆਂਈ ਆਰ ਦਰਜ ਕਰਵਾਉਣ ਲਈ ਥਾਂਣਾ ਲੋਪੋਕੇ ਪਹੁਚੇ ਤਾ ਹਲਕਾ ਇੰਚਾਰਜ ਸ੍ਰ ਵੀਰ ਸਿੰਘ ਲੋਪੋਕੇ ਦਾ ਨਾਮ ਵਿੱਚ ਆਉਣ ਤੇ ਮੋਜੂਦ ਮੁਲਾਜਮਾ ਵੱਲੋ ਐਫ.ਆਈ.ਆਂਰ ਦਰਜ ਕਰਨ ਤੋ ਇਨਕਾਰ ਕਰ ਦਿੱਤਾ।ਇਸ ਮੋਕੇ ਜਸਬੀਰ ਸਿੰਘ ਜੱਸ,ਰੇਸ਼ਮ ਸਿੰਘ,ਸਰਹੱਦੀ ਪੱਤਰਕਾਰ ਯੁਨੀਅਨ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ,ਗੁਰਵਿੰਦਰ ਸਿੰਘ ਬਾਗੀ,ਗੁਰਵਿੰਦਰ ਸਿੰਘ ਛੀਨਾ,ਸਤਨਾਮ ਸਿੰਘ ਲੋਪੋਕੇ,ਅਮਿਤ ਛਾਬੜਾ,ਪੀੜਤ ਦੋਵੇ ਪੱਤਰਕਾਰ ਗੁਰਵਿੰਦਰ ਸਿੰਘ ਕਲਸੀ,ਗੁਰਜੰਟ ਸਿੰਘ ਗਿੱਲ ਅਤੇ ਹੋਰ ਸੀਨਿਅਰ ਪੱਤਰਕਾਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: