ਅਕਾਲੀਆਂ ਦੀ ਲੁੱਟ ਦਾ ਅੰਤ ਨੇੜੇ ਅਤੇ ਲੋਕ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਬਨਾਉਣ ਲਈ ਉਤਾਵਲੇ-ਕਾਂਗੜ

ss1

ਅਕਾਲੀਆਂ ਦੀ ਲੁੱਟ ਦਾ ਅੰਤ ਨੇੜੇ ਅਤੇ ਲੋਕ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਬਨਾਉਣ ਲਈ ਉਤਾਵਲੇ-ਕਾਂਗੜ
(ਦਿੱਗਜ਼ ਕਾਂਗਰਸੀਆਂ ਦੇ ਵਿਰੋਧ ਦੇ ਬਾਵਜੂਦ ਸਮਾਧ ਭਾਈ ਵਿੱਚ ਭੋਲਾ ਸਿੰਘ ਦੀ ਅਗਵਾਈ ਵਿੱਚ ਹੋਇਆ ਕਾਂਗਰਸੀਆਂ ਦਾ ਵੱਡਾ ਇਕੱਠ)

11mogapappu01ਬਾਘਾ ਪੁਰਾਣਾ, 11 ਅਕਤੂਬਰ (ਕੁਲਦੀਪ ਘੋਲੀਆ, ਸਭਾਜੀਤ ਪੱਪੂ)-ਪੰਜਾਬ ਕਾਂਗਰਸ ਐਕਸਪ੍ਰੈਸ ਯਾਤਰਾ ਦੌਰਾਨ ਪਿੰਡ ਸਮਾਧ ਭਾਈ ਦੀ ਮੀਟਿੰਗ ਨੂੰ ਤਾਰੋਪੀਡੋ ਕਰਨ ਲਈ ਹਲਕੇ ਦੇ ਦਿੱਗਜ਼ ਕਾਂਗਰਸੀਆਂ ਵੱਲੋਂ ਪੂਰਾ ਤਾਣ ਲਾਇਆ ਗਿਆ ਪਰ ਸੂਬਾ ਸਕੱਤਰ ਭੋਲਾ ਸਿੰਘ ਬਰਾੜ ਅਤੇ ਪਿੰਡਾਂ ਦੇ ਟਕਸਾਲੀ ਕਾਂਗਰਸੀਆਂ ਦੀ ਅਗਵਾਈ ਵਿੱਚ ਇਸ ਮੀਟਿੰਗ ਵਿੱਚ ਪੰਜਾਬ ਭਰ ਦੀਆਂ ਮੀਟਿੰਗਾਂ ਨਾਲੋਂ ਵੱਧ ਕਾਂਗਰਸੀ ਵਰਕਰਾਂ ਨੇ ਸ਼ਿਰਕਤ ਕਰਕੇ ਕਾਂਗਰਸ ਨੂੰ ਅੰਦਰੋਂ ਖੋਰਾ ਲਾਉਣ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ। ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਸ਼ਾਮਲ ਲੋਕਾਂ ਨੂੰ ਯਾਤਰਾ ਦੇ ਲੋਕ ਸਭਾ ਇੰਚਾਰਜ ਗੁਰਪ੍ਰੀਤ ਸਿੰਘ ਕਾਂਗੜ ਤੇ ਦਰਸਨ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਹਰ ਵਰਗ ਅਕਾਲੀਆਂ ਦੀ ਸਰਕਾਰ ਤੋਂ ਨਿਰਾਸ਼ ਹਨ ਅਤੇ ਉਹ ਜਲਦੀ ਤੋਂ ਜਲਦੀ ਅਕਾਲੀ-ਭਾਜਪਾ ਸਰਕਾਰ ਤੋਂ ਖਹਿੜਾ ਛੁਡਾਕੇ ਪਰਖੇ ਹੋਏ ਧੜੱਲੇਦਾਰ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਨਾਉਣ ਲਈ ਉਤਾਵਲੇ ਹਨ। ਉਨਾਂ ਕਿਹਾ ਕਿ ਅੱਜ ਸਾਫ ਸ਼ਵੀ ਵਾਲੇ ਅਕਾਲੀ ਫੂਲਾ ਸਿੰਘ ਦੀ ਥਾਂ ਲੋਟੂ ਅਕਾਲੀਆਂ ਨੇ ਲੈ ਲਈ ਹੈ ਅਤੇ ਬਾਦਲ ਪਰਿਵਾਰ ਦੁਆਰਾ ਧਰਮ ਦੇ ਨਾਮ ‘ਤੇ ਕੀਤੀ ਜਾ ਰਹੀ ਸਿਆਸਤ ਦੀ ਹਰ ਸਿੱਖ ਨਿੰਦਾ ਕਰ ਰਿਹਾ ਤੇ ਉਨਾਂ ਦੇ ਹੀ ਰਾਜ ਵਿੱਚ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਉਨਾਂ ਕੇਜਰੀਵਾਲ ਦੀ ਪੰਜਾਬ ਵਿਰੋਧੀ ਨੀਤੀ ਦੀ ਨਿੰਦਾਂ ਕਰਦਿਆਂ ਕਿਹਾ ਕਿ ਉਹ ਸਿਰਫ ਖਿਆਲੀ ਸੁਪਨੇ ਦਿਖਾ ਰਿਹਾ ਅਤੇ ਬਾਦਲ ਸਰਕਾਰ ਨੂੰ ਜੇ ਕੋਈ ਟੱਕਰ ਦੇ ਸਕਦਾ ਹੈ ਤਾਂ ਉਹ ਸਿਰਫ ਅਮਰਿੰਦਰ ਸਿੰਘ ਹੀ ਹੈ। ਇਸ ਮੌਕੇ ਗੁਰਚਰਨ ਸਿੰਘ ਹਕੀਮ, ਗੁਰਬਚਨ ਸਿੰਘ ਬਰਾੜ, ਰਾਕੇਸ਼ ਕੁਮਾਰ ਗੋਗੀ ਸ਼ਾਹੀ, ਜਗਸੀਰ ਗਰਗ ਚੇਅਰਮੈਨ ਵਪਾਰ ਸੈੱਲ ਮੋਗਾ, ਗੁਰਚਰਨ ਸਿੰਘ ਚੀਦਾ, ਨੰਬਰਦਾਰ ਸੁਖਦਰਸਨ ਸਿੰਘ, ਸੁਰਿੰਦਰ ਸਿੰਦਾ, ਬਲਵਿੰਦਰਜੀਤ ਬਰਾੜ, ਬਿੱਕਰ ਸਿੰਘ ਪੰਪਵਾਲੇ, ਕੰਵਲਜੀਤ ਸਿੰਘ ਬਰਾੜ, ਜਗਸੀਰ ਕਾਲੇਕੇ, ਸਰਪੰਚ ਮਨਪ੍ਰੀਤ ਘੋਲੀਆ, ਅਜੈਬ ਸਿੰਘ ਫੂਲੇਵਾਲਾ, ਸੋਨਾ ਫੂਲੇਵਾਲਾ, ਨਾਇਬ ਸਿੰਘ ਥਰਾਜ, ਗੁਰਮੇਲ ਸਿੰਘ ਥਰਾਜ, ਰਣਜੀਤ ਢਿੱਲਵਾਂ, ਮਨਜੀਤ ਸਿੰਘ, ਪਿੰਦਰ ਚੌਧਰੀਵਾਲਾ, ਰਾਣਾ ਕੋਟਲਾ, ਗੁਰਮੀਤ ਸਿੰਘ, ਰਾਜਾ ਚੰਨੂਵਾਲਾ, ਦਿਲਬਾਗ ਸੰਗਤਪੁਰਾ, ਵਿਵੇਕ ਗੰਜੀ, ਦਰਸਨ ਸਿੰਘ ਨੱਥੋਕੇ, ਦਿਆਲ ਸਿੰਘ, ਰਾਮ ਸਿੰਘ ਲੋਧੀ, ਰੂਪ ਫੂਲੇਵਾਲਾ, ਲਖਵੀਰ ਘੋਲੀਆ, ਕੇਵਲ ਸਿੰਘ, ਮਲਕੀਤ ਖੋਖਰ, ਸੋਨੀ ਘੋਲੀਆ, ਅਮਨਾ ਘੋਲੀਆ, ਬਲਜੀਤ ਸਿੰਘ, ਜਗਸੀਰ ਐੱਮ.ਸੀ. ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਤੇ ਨੌਜਵਾਨ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *