“ਸਾਰਡ” ਸੰਸਥਾ ਨੇ ਬਾਲ ਸੁਰੱਖਿਆ ਹਫਤੇ ਤਹਿਤ ਪੇਟਿੰਗ ਮੁਕਾਬਲੇ ਕਰਵਾਏ

ss1

“ਸਾਰਡ” ਸੰਸਥਾ ਨੇ ਬਾਲ ਸੁਰੱਖਿਆ ਹਫਤੇ ਤਹਿਤ ਪੇਟਿੰਗ ਮੁਕਾਬਲੇ ਕਰਵਾਏ

img-20161115-wa0039ਬੋਹਾ 17 ਨਵੰਬਰ (ਦਰਸ਼ਨ ਹਾਕਮਵਾਲਾ)-ਬੱਚਿਆਂ ਦੇ ਅਧਿਕਾਰਾਂ ਲਈ ਤੱਤਪਰ ਸੰਸਥਾ “ਸਾਰਡ” ਸੇਵ ਦ ਚਿਲਡਰਨ ਵੱਲੋਂ 14 ਨਵੰਬਰ ਤੋ 20 ਨਵੰਬਰ ਤੱਕ ਬਾਲ ਸਰੁੱਖਿਆ ਹਫਤੇ ਤਹਿਤ ਸਰਕਾਰੀ ਪਾਂ੍ਰਇਮਰੀ ਸਕੂਲ ਹਾਕਮਵਾਲਾ ਅੰਦਰ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੁਕ ਕਰਨ ਦੇ ਸੰਬੰਧ ਵਿੱਚ ਦਿਲਚਸਪ ਪੇਟਿੰਗ ਮੁਕਾਬਲੇ ਕਰਵਾਏ ਗਏ।ਇਸ ਪੋ੍ਰਗਰਾਮ ਵਿੱਚ ਜਿਥੇ ਪਿੰਡ ਦੀ ਬਾਲ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਲਿਆ ਉੱਥੇ ਜਿਲਾ ਸਿੱਖਿਆ ਅਫਸਰ ਸ਼ੀ੍ਰ ਸ਼ਿਵਪਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਇਸ ਮੌਕੇ ਸੰਸਥਾ ਦੀ ਡੀ.ਏ.ਸਿਮਰਜੀਤ ਕੌਰ ਚਹਿਲ ਨੇ ਹਾਜਰੀਨ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਸੰਬੰਧੀ ਵੀ ਦੱਸਿਆ।ਇਸ ਮੌਕੇ ਹੋਏ ਪੇਟਿੰਗ ਮੁਕਾਬਲਿਆਂ ਵਿੱਚ ਪਾ੍ਰਇਮਰੀ ਅਤੇ ਹਾਈ ਸਕੂਲ ਦੇ ਕੁੱਲ 38 ਵਿਦਿਆਂਰਥੀਆਂ ਨੇ ਹਿੱਸਾ ਲਿਆ ਜਿੰਨਾਂ ਵਿੱਚੋਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ਼ੀ੍ਰ ਸ਼ਿਵਪਾਲ ਨੇ ਮੈਡਲ ਪਾਕੇ ਸਨਮਾਨਿਤ ਕੀਤਾ।ਇਸ ਮੌਕੇ ਚਿਲਡਰਨ ਇਬਿਊਜ ਕਮੇਟੀ ਦੇ ਚੇਅਰਮੈਨ ਪੀ੍ਰਤਮ ਸਿੰਘ ਮੱਲ ਸਿੰਘ ਵਾਲਾ,ਮੁੱਖ ਅਧਿਆਪਕ ਹਰਦੇਵ ਸਿੰਘ,ਹਾਈ ਸਕੂਲ ਦੇ ਮੁੱਖ ਅਧਿਆਪਕ ਮੈਡਮ ਰਾਜ ਰਾਣੀ,ਮਨੇਜਮੈਂਟ ਦੇ ਚੇਅਰਮੈਨ ਅਮ੍ਰਿਤਪਾਲ ਸਿੰਘ ਸਮੇਤ ਸਕੂਲ ਦੇ ਸਮੂਹ ਅਧਿਆਪਕ ਮੌਜੂਦ ਸਨ।

Share Button

Leave a Reply

Your email address will not be published. Required fields are marked *