“ਵੱਧ ਰਹੀ ਜੰਨ-ਸੰਖਿਆਂ, ਪ੍ਰਿਥਵੀ ਲਈ ਖਤਰੇ ਦੀ ਘੰਟੀ”

ss1

“ਵੱਧ ਰਹੀ ਜੰਨ-ਸੰਖਿਆਂ, ਪ੍ਰਿਥਵੀ ਲਈ ਖਤਰੇ ਦੀ ਘੰਟੀ”

ਵਿਸਵ ਦੇ ਗੰਭੀਰ ਮੁੱਦਿਆਂ ਬਾਰੇ ਗੱਲ ਕਰੀਏ ਤਾ ਵਧਦੀ ਅਬਾਦੀ ਵੀ ਇਕ ਗੰਭੀਰ ਸਮੱਸਿਆ ਹੀ ਨਜਰ ਆਉਂਦਾ ਹੈ।ਦਿਨ ਪ੍ਰਤਿ ਦਿਨ ਵੱਧਦੀ ਜਾ ਰਹੀ ਅਬਾਦੀ ਹਰੇਕ ਦੇਸ ਲਈ ਹੀ ਚਿੰਤਾ ਦਾ ਸਬੱਬ ਬਣਦੀ ਜਾ ਰਹੀ ਹੈ।ਮੈਡੀਕਲ ਸਾਈਸ ਨੇ ਜਿਸ ਪ੍ਰਕਾਰ ਤਰੱਕੀ ਕੀਤੀ ਹੈ ਉਹ ਬਹੁਤ ਹੀ ਪ੍ਰਸੰਸਾਯੋਗ ਹੈ।ਔਸਤਨ ਉਮਰ ਵਧਾਉਣ ਵਿਚ ਮੈਡੀਕਲ ਸਾਈਸ ਦੀ ਜਿੰਨੀ ਸਿਫਤ ਕੀਤੀ ਜਾਵੇ ਉਹ ਘੱਟ ਹੈ।ਪਰ ਅੱਜ ਵੱਧਦੀ ਜਾ ਰਹੀ ਅਬਾਦੀ ਸਮੁਚੀ ਧਰਤੀ ਲਈ ਖਤਰੇ ਦੀ ਘੰਟੀ ਹੈ।ਜਿਸ ਦਰ ਨਾਲ ਅਬਾਦੀ ਵੱਧ ਰਹੀ ਹੈ ਉਸ ਨੂੰ ਦੇਖ ਕੇ ਤਾ ਇੰਝ ਹੀ ਲਗਦਾ ਹੈ ਕਿ ਆਉਣ ਵਾਲੇ ਸਮੇ ਵਿਚ ਖੇਤੀਯੋਗ ਭੂਮੀ ਲਗਭਗ ਖਤਮ ਹੋ ਜਾਵੇਗੀ।ਜੋ ਕਿ ਇਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ।ਅਬਾਦੀ ਵਧਣ ਨਾਲ ਜਿੱਥੇ ਬੇਰੁਜਗਾਰੀ ਵੱਧ ਰਹੀ ਹੈ ਉਥੇ ਹੀ ਇਸ ਨਾਲ ਭ੍ਰਿਸਟਾਚਾਰ,ਅਤੰਕੀ ਘਟਨਾਵਾ, ਜਬਰ ਜਨਾਹ ,ਕਤਲ ਆਦਿ ਵਿਚ ਵੀ ਇਜਾਫਾ ਹੋਇਆ ਹੈ।ਅਬਾਦੀ ਵੱਧਣ ਨਾਲ ਊਰਜਾ ਦੇ ਨਾ ਨਵਿਆਉਣਯੋਗ ਸੋਮਿਆ ਤੇ ਬੋਝ ਬਹੁਤ ਵੱਧ ਗਿਆ ਹੈ ਜਿਸ ਕਰਕੇ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਜਲਦੀ ਹੀ ਉਰਜਾ ਦੇ ਨਾ-ਨਵਿਆਉਣਯੋਗ ਸੋਮੇ ਖਤਮ ਹੋ ਜਾਣਗੇ।ਵੱਧਦੀ ਅਬਾਦੀ ਨੂੰ ਰਿਹਾਇਸ ਲਈ ਵੱਧ ਤੋ ਵੱਧ ਰੁੱਖ ਕਟਣੇ ਪੈਣਗੇ।ਜਿਸ ਕਰਕੇ ਹੋਰ ਬਹੁਤ ਸਾਰੀਆਂ ਨਵੀ ਸਮੱਸਿਆਂਵਾ ਪੈਦਾ ਹੋਣਗੀਆਂ।ਵੱਧਦੀ ਅਬਾਦੀ ਨੇ ਜੈਵ ਵਿਭਿੰਨਤਾ ਨੂੰ ਸਭ ਤੋ ਵੱਧ ਨੁਕਸਾਨ ਪਹੁਚਾਇਆ ਹੈ।ਅੱਜ ਬਹੁਤ ਸਾਰੀਆਂ ਅਨਮੋਲ ਜਾਤੀਆਂ ਜਾ ਤਾ ਲੁਪਤ ਹੋ ਚੁੱਕੀਆਂ ਹਨ ਜਾ ਲੁਪਤ ਹੋਣ ਦੀ ਕਗਾਰ ਦੇ ਖੜੀਆਂ ਹਨ।ਅਬਾਦੀ ਦੇ ਵੱਧਣ ਨਾਲ ਸਵੈ ਚਾਲਿਤ ਵਾਹਨਾ ਦੀ ਗਿਣਤੀ ਵਿਚ ਜਿਸ ਪ੍ਰਕਾਰ ਵਾਧਾ ਹੋ ਰਿਹਾ ਹੈ ਉਹ ਹੈਰਾਨੀਜਨਕ ਹੈ।ਹਲਾਤ ਇੰਨੇ ਖਤਰਨਾਕ ਹਨ ਕਿ ਅੱਜ ਸੜਕ ਨੂੰ ਸੁਰੱਖਿਅਤ ਪਾਰ ਕਰਨਾ ਵੀ ਇਕ ਪ੍ਰਾਪਤੀ ਦੀ ਤਰਾ੍ਹ ਹੀ ਹੈ।ਵਾਹਨਾ ਵਿਚੋ ਨਿਕਲ ਰਿਹਾ ਅਤਿ ਖਤਰਨਾਕ ਧੂੰਆ ਜਿੱਥੇ ਸਾਡੇ ਲਈ ਬਹੁਤ ਖਤਰਨਾਕ ਹੈ ਉਥੇ ਹੀ ਇਸ ਨੇ ਵਾਤਾਵਰਨ ਨੂੰ ਬਹੁਤ ਬੁਰੀ ਤਰ੍ਹਾਂ ਖੋਰਾ ਲਗਾਈਆ ਹੈ।ਵੱਧਦੀ ਆਬਾਦੀ ਕਾਰਨ ਵਿਦਿਅਕ ਅਦਾਰਿਆ ਵਿਚ ਸੀਟ ਲੈਣਾ ਵੀ ਕੋਈ ਸੋਖਾ ਕੰਮ ਨਹੀ।ਕਿੱਧਰੇ ਭਰਤੀ ਹਜਾਰ ਬੰਦੇ ਦੀ ਹੋਣੀ ਹੁੰਦੀ ਹੈ ਤੇ ਬੇਨਤੀ ਪੱਤਰ ਇਕ ਲੱਖ ਪਹੁੰਚ ਜਾਦੇ ਹਨ।ਦਸੋ ਇਹਨਾ ਹਾਲਾਤਾ ਵਿਚ ਕੀ ਕੀਤਾ ਜਾ ਸਕਦਾ ਹੈ??ਕੰਪੀਟੀਸਨ ਦੇ ਇਸ ਯੁਗ ਵਿਚ ਵਿਦਿਆਰਥੀਆਂ ਦੀ ਜਿਗਿਆਸਾ ਲਗਭਗ ਖਤਮ ਹੀ ਹੋ ਗਈ ਹੈ ।ਨੰਬਰ ਲੈਣ ਦੀ ਹੋੜ ਵਿਚ ਆਪਾ ਆਪਣੀਆਂ ਖੇਡਾਂ ਅਤੇ ਜਿਗਿਆਸਾਵਾ ਨੂੰ ਮਾਰ ਹੀ ਸੁੱਟਿਆ ਹੈ।ਆਗਿਆਨਤਾ ਦੇ ਕਾਰਨ ਕਈ ਵਾਰੀ ਵੱਧ ਬੱਚੇ ਪੈਦਾ ਹੋ ਜਾਦੇ ਹਨ ਪਰ ਬੱਚਿਆ ਵਲ ਪੂਰਾ ਧਿਆਨ ਨਾ ਦੇਣ ਸਦਕਾ ਸੰਤਾਨ ਗਲਤ ਸੰਗਤ ਵਿਚ ਪੈ ਜਾਦੀ ਹੈ।ਸਿੱਟਾ ਇਹ ਨਿਕਲਦਾ ਹੈ ਕਿ ਉਸ ਦਾ ਪੂਰੇ ਦਾ ਪੂਰਾ ਜੀਵਨ ਹੀ ਅੰਧਕਾਰ ਵਿਚ ਚਲਾ ਜਾਦਾ ਹੈ।ਯੂਨਾਇਟਿਡ ਨੇਸਨ (ੂਨਟਇਦ ਂੳਟੋਿਨ) ਦੇ ਅੰਦਾਜੇ ਮੁਤਾਬਿਕ ਸੰਸਾਰ ਦੀ ਅਬਾਦੀ 2050 ਤੱਕ 9.2 ਵਿਲਿਅਨ ਤੱਕ ਪਹੁੰਚ ਸਕਦੀ ਹੈ।ਭਾਵੇ ਜੰਨ ਸੰਖਿਆ ਨੂੰ ਠਲ੍ਹ ਪਾਉਣ ਲਈ ਸਰਕਾਰ ਅਤੇ ਹੋਰ ਜਥੇਬੰਦੀਆਂ ਕੰਮ ਕਰ ਰਹੀਆ ਹਨ ਪਰ ਜਮੀਨੀ ਸੱਚਾਈ ਕਿਸੇ ਤੋ ਵੀ ਲੁਕੀ ਹੋਈ ਨਹੀ। “ਹਮ ਦੋ ਹਮਾਰੇ ਦੋ” ਦਾ ਨਾਅਰਾ ਬਹੁਤ ਹੀ ਪ੍ਰਭਾਵਸਾਲੀ ਨਾਅਰਾ ਹੈ।ਇਸ ਨੂੰ ਕੰਧਾ ਜਾ ਟਰੱਕਾਂ ਤੇ ਲਿਖਵਾ ਕੇ ਕੁਝ ਨਹੀ ਬਣਨਾ। ਸਗੋ ਇਸ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਦੀ ਲੋੜ ਹੈ।
ਜੇ ਹਾਲਾਤ ਇੰਝ ਹੀ ਬਣੇ ਰਹੇ ਤਾ ਆਉਣ ਵਾਲਾ ਸਮਾ ਸਾਡੇ ਲਈ ਅਨੁਕੂਲ ਨਜਰ ਨਹੀ ਆਉਦਾ।ਵੱਧਦੀ ਆਬਾਦੀ ਧਰਤੀ ਲਈ ਇਕ ਖਤਰੇ ਦੀ ਘੰਟੀ ਹੈ।ਅੱਜ ਲੋੜ ਹੈ ਕਿ ਸਰਕਾਰਾਂ ਇਸ ਮੁੱਦੇ ਤੇ ਗੰਭੀਰ ਹੋਣ ਤਾ ਜੋ ਇਕ ਜਨ ਚੇਤਨਾ ਪੈਦਾ ਕੀਤੀ ਜਾ ਸਕੇ।

ਫੈਸਲ ਖਾਨ
(ਪਰਿਆਵਰਨ ਪੇ੍ਮੀ)
ਜਿਲਾ ਰੋਪੜ
ਮੋਬ. 99149-65937

Share Button

Leave a Reply

Your email address will not be published. Required fields are marked *