“ਮਾਮਲਾ ਗੜ੍ਹਸ਼ੰਕਰ ਵਿੱਚ ਕਾਗਰਸ ਦੇ ਬਾਹਰਲੇ ਉਮੀਦਵਾਰ ਦਾ“

ss1

“ਮਾਮਲਾ ਗੜ੍ਹਸ਼ੰਕਰ ਵਿੱਚ ਕਾਗਰਸ ਦੇ ਬਾਹਰਲੇ ਉਮੀਦਵਾਰ ਦਾ“
2012 ਦੀਆਂ ਚੌਣਾ ਵਿੱਚ ਗੋਲਡੀ ਨੇਅਕਾਲ਼ੀ-ਭਾਜਪਾ ਦੀ ਹਨੇਰੀ ਦੌਰਾਨ ਵੀ 42 ਹਜਾਰ ਵੋਟਾ ਲਈਆ-ਜੈਲਾ

ਗੜ੍ਹਸ਼ੰਕਰ 19 ਦਸੰਬਰ (ਅਸ਼ਵਨੀ ਸ਼ਰਮਾ) ਅੱਜ ਇਥੇ ਬੀਤ ਇਲਾਕੇ ਦੇ ਕਾਗਰਸੀ ਵਰਕਰਾ ਨੇ ਇੱਕਠੇ ਹੋ ਕੇ ਕਾਗਰਸ ਹਾਈ ਕਮਾਡ ਤੋ ਮੰਗ ਕੀਤੀ ਹੈ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਤੋ ਲਵ ਕੁਮਾਰ ਗੋਲਡੀ ਨੂੰ ਟਿਕਟ ਦਿਤੀ ਜਾਵੇ। ਪਾਰਟੀ ਦੇ ਪੁਰਾਣੇ ਵਰਕਰ ਅਤੇ ਸਮਾਜ ਸੇਵੀ ਜਰਨੈਲ ਸਿੰਘ ਜੈਲਾ ਤੇ ਹੋਰ ਵਰਕਰਾ ਨੇ ਕਿਹਾ ਕਿ ਇਹ ਉਹੀ ਲਵ ਕੁਮਾਰ ਗੋਲਡੀ ਹੈ ਜਿਸ ਨੇ 2012 ਦੀਆ ਵਿਧਾਨ ਸਭਾ ਚੌਣਾ ਮੌਕੇ ਅਕਾਲੀ-ਭਾਜਪਾ ਦੀ ਹਨੇਰੀ ਹੋਣ ਦੇ ਬਾਵਜੂਦ ਵੀ 42 ਹਜਾਰ ਤੋ ਵੱਧ ਵੋਟਾ ਪ੍ਰਾਪਤ ਕੀਤੀਆ ਸੀ, ਭਾਵੇ ਉਹ ਇਸ ਚੌਣਾ ਵਿੱਚ ਹਾਰ ਗਏ ਸਨ ਪਰ ਇਲਾਕੇ ਦੇ ਭਾਰੀ ਗਿਣਤੀ ਵਿੱਚ ਵੋਟਰਾਂ ਨੇ ਲਵ ਕੁਮਾਰ ਗੋਲਡੀ ਵਿੱਚ ਵਿਸ਼ਵਾਸ਼ ਜਤਾਇਆ ਸੀ ਅਤੇ ਲੋਕ ਸਭਾ ਦੀਆਂ ਚੌਣਾ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਤੋ ਕਾਗਰਸ ਦੀ ਉਮੀਦਵਾਰ ਸ਼੍ਰੀਮਤੀ ਅਬਿੰਕਾ ਸੋਨੀ ਨੂੰ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਤੋ ਜੇਤੂ ਕਰਵਾਕੇ ਭੇਜਿਆ ਸੀ। ਗੜ੍ਹਸ਼ੰਕਰ ਤੋ ਬਾਹਰੀ ਉਮੀਦਵਾਰ ਵਾਰੇ ਉਹਨਾ ਨੇ ਦੱਸਿਆ ਕਿ ਇਤਿਹਾਸ ਗਵਾਹ ਹੈ ਕਿ ਜਦੋ ਵੀ ਗੜ੍ਹਸ਼ੰਕਰ ਤੋ ਬਾਹਰਲਾ ਉਮੀਦਵਾਰ ਇਥੋ ਮੈਦਾਨ ਵਿੱਚ ਉਤਾਰਿਆ ਹੈ ਉਦੋ-ਉਦੋ ਹੀ ਕਾਗਰਸ ਨੂੰ ਮੂੰਹ ਦੀ ਖਾਣੀ ਪਈ ਹੈ ਉਹ ਇਲੈਕਸ਼ਨ ਚਾਹੇ 1992, 97 ਜਾਂ 2002 ਦਾ ਸੀ ਉਦੋ ਕਾਗਰਸ ਉਮੀਦਵਾਰ ਦੀ ਜਮਾਨਤ ਵੀ ਜਬਤ ਹੋ ਗਈ ਸੀ। ਜਰਨੈਲ ਸਿੰਘ ਜੈਲਾ ਨੇ ਹਾਈ ਕਮਾਡ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਅਗਰ ਲਵ ਕੁਮਾਰ ਗੋਲਡੀ ਨੂੰਇਥੋ ਉਮੀਦਵਾਰ ਨਾਂ ਬਣਾਇਆ ਤਾਂ ਅਸੀ ਹੋਰ ਪਾਰਟੀ ਦੇ ਉਮੀਦਵਾਰ ਦੀ ਮਦਦ ਕਰਨ ਲਈ ਮਜਬੂਰ ਹੋਵਾਗੇ ਜੋ ਕਿ ਸਾਨੂੰ ਆਪਣੇ ਦਿਲ ਤੇ ਪੱਥਰ ਰੱਖ ਕੇ ਕਰਨਾ ਪਵੇਗਾ। ਉਹਨਾ ਨੇ ਕਿਹਾ ਕਿ ਸਾਡੇ ਦਾਦੇ-ਪੜਦਾਦੇ ਕਾਗਰਸ ਨਾਲ ਜੁੜੇ ਹੋਏ ਸਨ ਅਤੇ ਅਸੀ ਉਸੀ ਲਾਈਨ ਤੇ ਚਲਦੇ ਹੋਏਕਾਗਰਸ ਦੇ ਲਈ ਦਿਨ ਰਾਤ ਕਰਦੇ ਆ ਰਹੇ ਹਾਂ ਪਰ ਹੁਣ ਜੇਕਰ ਕਾਗਰਸ ਹਾਈ ਕਮਾਡ ਨੇ ਲੋਕਾਂ ਦੀ ਅਵਾਜ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਤਾ ਅਸੀ ਵੀ ਮਜਬੂਰ ਹੋਵਾਗੇ।

Share Button

Leave a Reply

Your email address will not be published. Required fields are marked *