“ਨਵਦੀਪ ਸਕੂਲ ਵਿੱਚ ਯੋਗਾ ਕੈਂਪ ਲਗਾਇਆ ਗਿਆ”

ss1

“ਨਵਦੀਪ ਸਕੂਲ ਵਿੱਚ ਯੋਗਾ ਕੈਂਪ ਲਗਾਇਆ ਗਿਆ”

13mnksgr01ਮੂਨਕ 13 ਅਕਤੂਬਰ (ਸੁਰਜੀਤ ਭੁਟਾਲ)ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਣਕ ਵਿੱਚ “ਯੋਗਾ ਕੈਂਪ” ਲਗਾਇਆ ਗਿਆ। ਇਸ ਕੈਂਪ ਵਿੱਚ ਅੱਠਵੀ ਤੋਂ ਬਾਰ੍ਹਵੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਕੈਂਪ ਵਿੱਚ ਉਚੇਚੇ ਤੌਰ ਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਨਿਖਲ ਗਰਗ ਜੀ, ਕਰਮਵੀਰ ਸਿੰਗਲਾ ਜੀ, ਅਸ਼ੋਕ ਸਿੰਗਲਾ ਜੀ ਅਤੇ ਪ੍ਰਿੰਸੀਪਲ ਸਰਦਾਰ ਮਨਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਕਿ ਕਿਵਂ ਯੋਗਾ ਸਾਡੇ ਰੋਜ਼ਾਨਾ ਜੀਵਨ ਲਈ ਜਰੂਰੀ ਹੈ। ਯੋਗਾ ਕਰਨ ਨਾਲ ਸਰੀਰ ਨਿਰੋਗ ਰਹਿੰਦਾ ਹੈ।ਇਸ ਕੈਂਪ ਵਿੱਚ ਸਕੂਲ ਦੇ ਯੋਗਾ ਅਧਿਆਪਕ ਗੋਲਡੀ ਸਿੰਘ ਨੇ ਯੋਗਾ ਦੇ ਇਤਿਹਾਸ ਬਾਰੇ ਦੱਸਿਆ ਕਿ ਯੋਗਾ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ? ਇਸ ਯੋਗਾ ਕੈਂਪ ਵਿੱਚ ਯੋਗਾ ਅਧਿਆਪਕ ਅਤੇ ਸਕੂਲ ਦੀ ਡੀ.ਪੀ. ਅਧਿਆਪਿਕਾ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਯੋਗਾ ਆਸਣ ਕਰਵਾਏ।ਇਸ ਕੈਂਪ ਲਈ ਵਿਦਿਆਰਥੀਆਂ ਅਤੇ ਸਕੂਲ ਸਟਾਫ ਵਿੱਚ ਭਰਪੂਰ ਉਤਸ਼ਾਹ ਦੇਖਿਆ ਗਿਆ।ਆਖਿਰ ਵਿੱਚ ਸਕੂਲ ਦੇੇ ਪ੍ਰਿੰਸੀਪਲ ਸਰਦਾਰ ਮਨਿੰਦਰ ਸਿੰਘ ਜੀ ਨੇ ਅੱਗੇ ਤੋਂ ਅਜਿਹੇ ਕੈਂਪ ਲਗਾਉਣ ਲਈ ਵਿਦਿਆਰਥੀਆਂ ਨੂੰ ਪੇ੍ਰਰਿਆ।ਇਸ ਕੈਂਪ ਵਿੱਚ ਸਮੂਹ ਸਟਾਫ ਨੇ ਸ਼ਿਰਕਤ ਕੀਤੀ।

Share Button

Leave a Reply

Your email address will not be published. Required fields are marked *