“ਆਪ” ਦੀ ਮਾਝੇ ਦੀ ਧਰਤੀ ਤੋ ਰਿਕਾਰਡ ਤੋੜ ਜਿੱਤ ਹੋਵੇਗੀ-ਸਰਤਾਜ ਸੰਧੂ

ss1

“ਆਪ” ਦੀ ਮਾਝੇ ਦੀ ਧਰਤੀ ਤੋ ਰਿਕਾਰਡ ਤੋੜ ਜਿੱਤ ਹੋਵੇਗੀ-ਸਰਤਾਜ ਸੰਧੂ

17-patti-news-sarjajਪੱਟੀ 17 ਨਵੰਬਰ (ਅਵਤਾਰ ਸਿੰਘ ਢਿੱਲੋ) ਹਲਕਾ ਪੱਟੀ ਦੇ ਪਿੰਡ ਹਰੀਕੇ ਤੋ ਆਮ ਆਦਮੀ ਪਾਰਟੀ ਨੂੰ ਭਾਰੀ ਸਮਰਥਨ ਮਿਲਣ ਤੇ “ਆਪ” ਦੇ ਕਿਸਾਨ ਵਿੰਗ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਨੇ ਮਾਝੇ ਦੀ ਧਰਤੀ ਤੋ ਰਿਕਾਰਡ ਤੋੜ ਜਿੱਤ ਪ੍ਰਪਾਤ ਕਰਨ ਦਾ ਦਾਵਾ ਕੀਤਾ ।ਸੰਧੂ ਨ ਕਿਹਾ ਕਿ ਅਕਾਲੀਆ ਨੇ ਪੰਥ ਅਤੇ ਕਿਸਾਨੀ ਦੇ ਸਹਾਰੇ ਚੌਣਾ ਜਿੱਤੀਆ ਹਨ ਪ੍ਰੰਤੂ ਇਨ੍ਹਾਂ ਦੇ ਰਾਜ ਵਿੱਚ ਹੀ ਕਿਸਾਨੀ ਅਤੇ ਪੰਥ ਨੂੰ ਢਾਹ ਲੱਗੀ ਹੈ ।ਇਤਿਹਾਸ ਗਵਾਹ ਹੈ ਕਿ ਜਿਹੜੇ ਵੀ ਅਮਨ ਪੰਸਦ ਲੋਕਾ ਨੂੰ ਪੰਜਾਬ ਦੇ ਹਿੱਤਾ ਲਈ ਅਵਾਜ ਬੁਲੰਦ ਕੀਤੀ ਹੈ ਉਨ੍ਹਾਂ ਨੂੰ ਪੰਜਾਬੀਆ ਨੇ ਸਿਰ ਤੇ ਚੁੱਕਿਆ ਹੈ ।ਸੰਧੂ ਨੇ ਕਿਹਾ ਕਿ ਇਸ ਸਰਕਾਰ ਦੇ ਰਾਜ ਵਿੱਚ ਇਨ੍ਹਾਂ ਨੇ ਪੰਜਾਬ ਦੀ ਕਿਸਾਨੀ ਤੇ ਜਾਵਨੀ ਦਾ ਖੁਨ ਨਚੋੜ ਕੇ ਰੱਖ ਦਿੱਤਾ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਤੋ ਜਨਤਾ ਦੇ ਲੁੱਟੇ ਪੈਸੀਆ ਦਾ ਹਿਸਾਬ 2017 ਦੀਆ ਚੌਣਾ ਵਿਚ ਆਮ ਆਦਮੀ ਦੀ ਸਰਕਾਰ ਆਉਣ ਤੇ ਲਿਆ ਜਾਵੇਗਾ। ਇਸ ਮੌਕੇ ਸਵਰਨ ਸਿੰਘ ਖਹਿਰਾ ,ਬਲਵਿੰਦਰ ਕੌਰ ਹਰੀਕੇ,ਦਿਲਬਾਗ ਸਿੰਘ,ਗੁਰਵਿੰਦਰ ਸਿੰਘ,ਨਸੀਬ ਸਿੰਘ,ਦਰਸ਼ਨ ਸਿੰਘ,ਪੁੰਨਾ ਸਿੰਘ,ਰਮਨਦੀਪ ਸਿੰਘ, ਰੇਸ਼ਮ ਸਿੰਘ,ਦਵਿੰਦਰ ਸਿੰਘ,ਕਮਲਜੀਤ ਸਿੰਘ,ਗੁਰਦੀਪ ਸਿੰਘ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *