“ਅੱਜ ਟੌਹੜਾ ਭਵਨ ਪੰਜੋਲੀ ਵਿਚ ਸੁੱਖੀ ਬਾਠ ਹੋਣਗੇ ਨੋਜਵਾਨਾਂ ਦੇ ਰੂਬਰੂ”

“ਅੱਜ ਟੌਹੜਾ ਭਵਨ ਪੰਜੋਲੀ ਵਿਚ ਸੁੱਖੀ ਬਾਠ ਹੋਣਗੇ ਨੋਜਵਾਨਾਂ ਦੇ ਰੂਬਰੂ”
ਪੰਜੋਲੀ ਕਲਾਂ ‘ਚ ਪਰਵਾਸ ਦੀਆਂ ਚਣੌਤੀਆਂ ਅਤੇ ਸਮਾਧਾਨ ਵਿਸ਼ੇ ‘ਤੇ ਸੈਮੀਨਾਰ ਅੱਜ

sukhi-batthਫਤਹਿਗੜ੍ਹ ਸਾਹਿਬ, 29 ਨਵੰਬਰ (ਜਗਜੀਤ ਪੰਜੋਲੀ) ਅੱਜ ਬਾਅਦ ਦੁਪਹਿਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਪੰਜੋਲੀ ਕਲਾਂ ਵਿਖੇ ਮੈਬਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਸਰਪ੍ਰਸਤੀ ਹੇਠ ਪੰਜਾਬੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਜਗਜੀਤ ਸਿੰਘ ਪੰਜੋਲੀ ਦੀ ਯੋਗ ਅਗਵਾਈ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਾਮਗਮ ਵਿਚ ਕਨੇਡਾ ਦੇ ਉੱਘੇ ਸਮਾਜ ਸੇਵੀ ਅਤੇ ਉੱਦਮੀ ਉਦਯੋਗਪਤੀ ਸੁਖਜਿੰਦਰ ਸਿੰਘ (ਸੁੱਖੀ ਬਾਠ) ਬਤੌਰ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰ ਰਹੇ ਹਨ।

       ਜਿਥੇ ਕਨੇਡਾ ਵਿਚ ਸੁੱਖੀ ਬਾਠ ਵਲੋਂ ਉਸਾਰੇ ਗਏ ਪੰਜਾਬ ਭਵਨ ਦੀ ਪ੍ਰਸ਼ੰਸ਼ਾ ਕਰਦਿਆ ਜਗਜੀਤ ਸਿੰਘ ਪੰਜੋਲੀ ਨੇ ਦੱਸਿਆ ਉਥੇ ਉਹ ਇਲਾਕੇ ਭਰ ਵਿਚੋਂ ਆਏ ਸੂਝਵਾਨ ਨੋਜਵਾਨਾਂ ਨਾਲ ‘ਪਰਵਾਸ ਦੀਆਂ ਚਣੌਤੀਆਂ ਅਤੇ ਸਮਾਧਾਨ’ ਵਿਸ਼ੇ ‘ਤੇ ਰੂਬਰੂ ਹੋਣ 30 ਨਵੰਬਰ 2016 ਨੂੰ ਬਾਅਦ ਦੁਪਹਿਰ 3 ਵਜ਼ੇ ਪਹੁੰਚ ਰਹੇ ਹਨ।ਇਸ ਮੌਕੇ ਨੋਜਵਾਨਾਂ ਨਾਲ ਖੂਬ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਵੇਗਾ।ਇਸ ਮੌਕੇ ਬੋਲਦਿਆ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸਾਡੇ ਨੋਜਵਾਨਾਂ ਨੂੰ ਵਿਦੇਸ਼ਾਂ ਵਿਚ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਮੱਦੇ ਨਜ਼ਰ ਉਚੇਚੇ ਤੌਰ ਤੇ ਇਹ ਸਮਾਗਮ ਉਲੀਕਿਆ ਹੈ ਜਿਸ ਦਾ ਯਕੀਨਨ ਨੋਜਵਾਨਾਂ ਨੂੰ ਫਾਇਦਾ ਹੋਵੇਗਾ ਨਾਲ ਹੀ ਸਮੇ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਉਨ੍ਹਾਂ ਨੇ ਨੋਜਵਾਨਾਂ ਨੂੰ ਅਪੀਲ ਵੀ ਕੀਤੀ।

Share Button

Leave a Reply

Your email address will not be published. Required fields are marked *

%d bloggers like this: