‌ਗਣਿਤ ਯੂਨੀਵਰਸਿਟੀ ਦੀ ਸਥਾਪਨਾ ਲਈ ਅਲੱਗ ਤੋਂ ਵਿਵਸਥਾ – ਵਿਜੈ ਗਰਗ

‌ਗਣਿਤ ਯੂਨੀਵਰਸਿਟੀ ਦੀ ਸਥਾਪਨਾ ਲਈ ਅਲੱਗ ਤੋਂ ਵਿਵਸਥਾ – ਵਿਜੈ ਗਰਗ

ਭਾਰਤ ਵਿੱਚ ਸਦਾ ਤੋਂ ਬੁੱਧੀਜੀਵੀ ਜਨਮ ਲੈਂਦੇ ਆ ਰਹੇ ਹਨ। ਆਰੀਆ ਭੱਟ ਉਹਨਾਂ ਵਿੱਚੋਂ ਇੱਕ ਹੋਏ ਹਨ। ਉਸਨੇ ਗਣਿਤ ਦੀ ਖੋਜ਼ ਕਰਕੇ ਭਾਰਤ ਨੂੰ ਅਲੱਗ ਪਹਿਚਾਣ ਦਿੱਤੀ ਹੈ। ਸਮੇਂ ਨਾਲ ਇਸ ਵਿਸ਼ੇ ਦਾ ਬਹੁਤ ਵਿਕਾਸ ਹੋਇਆ ਹੈ। ਪਰ ਅਜੇ ਵੀ ਬਹੁਤ ਸਾਰੇ ਵਿਦਿਆਰਥੀ ਇਸ ਵਿਸ਼ੇ ਵਿੱਚ ਦਿਲਚਸਪੀ ਨਹੀਂ ਲੈਂਦੇ ਹਨ। ਉਹ ਇਸ ਵਿਸ਼ੇ ਨੂੰ ਔਖਾ,ਗੁੰਝਲਦਾਰ ਤੇ ਬੋਰਿੰਗ ਦੱਸਦੇ ਹਨ। ਜਿਸ ਦਾ ਪ੍ਰਮੁੱਖ ਕਾਰਨ ਵਿਦਿਆਰਥੀ,ਮਾਪੇ ਤੇ ਵਿੱਦਿਆਰਥੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਹਰ ਇਨਸਾਨ ਦੀ ਗਣਿਤ ਵਿਸ਼ੇ ਵਿੱਚ ਅਗਿਆਨਤਾ ਹੈ।
ਨਾ ਸਿਰਫ ਵਿਦਿਆਰਥੀ ਬਲਕਿ ਅਧਿਆਪਕ ਵੀ ਇਸ ਵਿਸ਼ੇ ਨੂੰ ਵਿੱਦਿਆਰਥੀਆਂ ਸਾਹਮਣੇ ਔਖੇ ਰੂਪ ਨਾਲ ਪੇਸ਼ ਕਰ ਪਾਉਂਦੇ ਹਨ। ਵਿੱਦਿਆਰਥੀਆਂ ਨੂੰ ਗਣਿਤ ਵਿਸ਼ੇ ਵੱਲ ਪ੍ਰੇਰਿਤ ਕਰਨ ਲਈ ਉਨ੍ਹਾਂ ਨੂੰ ਗਣਿਤ ਵਿਸ਼ੇ, ਇਸਦੇ ਤੱਤਾਂ,ਗਣਿਤ ਕੋਰਸਾਂ,ਗਣਿਤ ਖੇਤਰ ਵਿੱਚ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਗਿਆਨ ਦੇਣਾ ਅਤਿ ਜਰੂਰੀ ਹੋ ਚੁੱਕਾ ਹੈ। ਇਸ ਲਈ ਗਣਿਤ ਵਿਸ਼ੇ ਦੀ ਮਹੱਤਤਾ ਨੂੰ ਸਮਝਦੇ ਹੋਏ ਅਤੇ ਵਿੱਦਿਆਰਥੀਆਂ ਤੱਕ ਇਸ ਦੀ ਮਹੱਤਤਾ ਦਾ ਗਿਆਨ ਪਹੁੰਚਾਉਣ ਲਈ ਗਣਿਤ ਹਫ਼ਤੇ,ਗਣਿਤ ਮਹੀਨੇ,ਗਣਿਤ ਸਾਲ ਮਨਾਉਣ ਦੀ ਲੋੜ ਹੈ।
ਇਸ ਵਿਸ਼ੇ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਇਸ ਵਿਸ਼ੇ ਨਾਲ ਗਿਆਨ ਭਰਪੂਰ ਲੋਕ ਹੋਣ, ਜਗ੍ਹਾ ਹੋਵੇ,ਸੰਸਥਾ ਹੋਵੇ। ਜਿਨ੍ਹਾਂ ਦਾ ਧਿਆਨ ਸਿਰਫ਼ ਇਸ ਵਿਸ਼ੇ ਵਿੱਚ ਹੋਵੇ।
ਗਣਿਤ ਵਿਸ਼ੇ ਨਾਲ ਸੰਬੰਧਿਤ ਬੁੱਧੀਜੀਵੀ, ਮਾਹਿਰਾਂ,ਸੰਬੰਧਿਤ ਗਣਿਤ ਸਮੱਗਰੀ, ਗਣਿਤ ਸਾਹਿਤ ਆਦਿ ਗਣਿਤਕ ਤੱਤਾਂ ਦੀ ਉਪਲੱਬਧਤਾ ਇੱਕੋ ਜਗ੍ਹਾ ਕਰਵਾਉਣ ਲਈ ਗਣਿਤ ਯੂਨੀਵਰਸਿਟੀ ਦਾ ਨਿਰਮਾਣ ਅਲੱਗ ਤੋਂ ਹੋਵੇ। ਜਿਥੇ ਗਣਿਤ ਨੂੰ ਸੌਖਾ,ਦਿਲਚਸਪ ਬਣਾਉਣ ਦੇ ਤਰੀਕੇ ਖੋਜੇ ਜਾ ਸਕਦੇ ਹਨ। ਗਣਿਤ ਨਾਲ ਸੰਬੰਧਿਤ ਖੋਜਾਂ ਦੀ ਵੱਡੇ ਪੱਧਰ ਤੇ ਲੋੜ ਹੈ। ਇਹ ਕੰਮ ਸਿਰਫ ਅਤੇ ਸਿਰਫ ਗਣਿਤ ਯੂਨੀਵਰਸਿਟੀ ਵਿੱਚ ਹੀ ਸੰਭਵ ਹੈ। ਸਮੇਂ ਨੂੰ ਬਦਲਣ ਲਈ ਕੁਝ ਨਵਾਂ ਕਰਨ ਦੀ ਲੋੜ ਹੈ। ਗਣਿਤ ਦੀ ਮੰਗ ਅੱਜ ਬਹੁਤ ਜ਼ਿਆਦਾ ਹੈ। ਇਸਦੇ ਬਿਨਾਂ ਹਰ ਜ਼ਿੰਦਗੀ,ਹਰ ਰਾਜ ਤੇ ਹਰ ਦੇਸ਼ ਅਧੂਰਾ ਹੈ। ਕੁੱਝ ਇਸ ਤਰਾਂ ਦੀਆਂ ਕਿਤਾਬਾਂ ਤੇ ਮਾਹਿਰ ਹੋਣੇ ਚਾਹੀਦੇ ਹਨ, ਜੋ ਇਸ ਵਿਸ਼ੇ ਨੂੰ ਸੁਖਾਲਾ ਬਣਾਉਣ। ਬੱਚਿਆਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ ਕਿ ਪੜ੍ਹਨ ਦਾ ਅਸਲੀ ਮਕਸਦ ਕਿ ਹੈ। ਜਿਵੇਂ ਅਲਜਬਰਾ, ਤਿਕੋਣਮਿਤੀ ਆਦਿ। ਇਹ ਯੂਨੀਵਰਸਿਟੀ ਸਮੇਂ-ਸਮੇਂ ਤੇ ਉਹਨਾਂ ਮਾਹਿਰਾਂ ਨੂੰ ਸਕੂਲਾਂ ਤੇ ਕਾਲਜਾਂ ਵਿਚ ਭੇਜ ਕੇ ਅਧਿਆਪਕਾਂ ਤੇ ਵਿੱਦਿਆਰਥੀਆਂ ਨੂੰ ਸਮੇਂ-ਸਮੇਂ ਤੇ ਗਾਈਡ ਵੀ ਕਰ ਸਕਦੀ ਹੈ।
ਪਰ ਜਦੋਂ ਉਹ ਉਸਦੀ ਅਸਲੀਅਤ ਜਾਣਦੇ ਹਨ ਤਾਂ ਬੁਰੀ ਤਰਾਂ ਪਸੀਨੇ ਨਾਲ ਭਿੱਜ ਜਾਂਦੇ ਹਨ। ਤਦ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ 10ਵੀਂ ਜਮਾਤ ਵਿੱਚ ਕਿੰਨਾ ਸੌਖਾ,ਸਰਲ ਤੇ ਮਾਤ-ਭਾਸ਼ਾ ਵਿੱਚ ਸੀ। ਪਰ ਜਿਵੇਂ ਹੀ ਗਿਆਰਵੀਂ ਵਿੱਚ ਹੋਏ, ਵਿਸ਼ਾ ਸਲੇਬਸ, ਨਵੇਂ ਖੇਤਰ ਤੇ ਵਿਦੇਸ਼ੀ ਭਾਸ਼ਾ ਵਿੱਚ ਵਿਦਿਆਰਥੀ ਅਕਸਰ ਮੱਥਾ ਫੜ ਕੇ ਬੈਠ ਜਾਂਦੇ ਹਨ ਤੇ ਬੁਰੀ ਤਰਾਂ ਨਾਲ ਹਾਰ ਜਾਂਦੇ ਹਨ। ਕੁੱਝ ਕੁ ਪ੍ਰਤੀਸ਼ਤ ਹੀ ਅੱਗੇ ਨਿਕਲ ਪਾਉਂਦੇ ਹਨ। ਇਸ ਤਰਾਂ ਦੇ ਖੇਤਰ ਨੂੰ ਅਣਗੋਲਿਆ ਨਹੀਂ ਕਰਨਾ ਚਾਹੀਦਾ । ਸਗੋਂ ਬੁੱਧੀਜੀਵੀਆਂ ਦੀ ਦਿੱਤੀ ਇਸ ਸ਼ਾਨ ਨੂੰ ਕਾਇਮ ਰੱਖਣ ਲਈ ਹਰ ਤਰਾਂ ਦੀ ਸੰਭਵ ਕੋਸ਼ਿਸ਼ ਹੋਣੀ ਚਾਹੀਦੀ ਹੈ। ਸਮਾਂ ਹਮੇਸ਼ਾਂ ਬਦਲਾਅ ਚਾਹੁੰਦਾ ਹੈ। ਇਸ ਬਦਲਾਅ ਵਿੱਚ ਸਰਕਾਰਾਂ ਦਾ ਭਰਪੂਰ ਯੋਗਦਾਨ ਹੁੰਦਾ ਹੈ। ਉਨ੍ਹਾਂ ਵੱਲ ਪੁਰਣ ਤੌਰ ਤੇ ਗੌਰ ਕਰਨਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *

%d bloggers like this: