ੳੁੱਚੇ-ਸੁੱਚੇ ਕਿਰਦਾਰ ਵਾਲੇ ਸਰਪੰਚ ਤੇ ਪੰਚਾੲਿਤ ਮੈਂਬਰ ਚੁਣ ਕੇ ਬਦਲੀ ਜਾ ਸਕਦੀ ਹੈ ਪਿੰਡਾਂ ਦੀ ਨੁਹਾਰ

ss1

ੳੁੱਚੇ-ਸੁੱਚੇ ਕਿਰਦਾਰ ਵਾਲੇ ਸਰਪੰਚ ਤੇ ਪੰਚਾੲਿਤ ਮੈਂਬਰ ਚੁਣ ਕੇ ਬਦਲੀ ਜਾ ਸਕਦੀ ਹੈ ਪਿੰਡਾਂ ਦੀ ਨੁਹਾਰ

ਥੋੜੇ ਸਮੇਂ ਵਿੱਚ ਹੀ ਪੰਚਾੲਿਤੀ ਚੋਣਾਂ ਹੋਣ ਜਾ ਰਹੀਅਾਂ ਹਨ । ਪਿੰਡਾਂ ਵਿੱਚ ਸਰਪੰਚੀ ਅਤੇ ਪੰਚਾਂ ਦੇ ਦਾਅਵੇਦਾਰਾਂ ਨੇ ਅਾਪੋ-ਅਾਪਣਾ ਜ਼ੋਰ ਲਾੳੁਣਾ ਸ਼ੁਰੂ ਕਰ ਦਿੱਤਾ ਹੈ । ਸਵੇਰੇ-ਸ਼ਾਮ ਪਿੰਡਾਂ ਵਿੱਚ ਹਲਚਲ ਹੋਣੀ ਸ਼ੁਰੂ ਹੋ ਗੲੀ ਹੈ । ੲਿਹ ਸੱਚ ਹੈ ਕਿ ਕੲੀ ਪਿੰਡਾਂ ਦੇ ਸਰਪੰਚ ਅਤੇ ਪੰਚਾੲਿਤਾਂ ਪਿੰਡਾਂ ਦੀ ਨੁਹਾਰ ਹੀ ਬਦਲ ਕੇ ਰੱਖ ਦਿੰਦੇ ਹਨ । ੲਿਸ ਲੲੀ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਅਾੳੁਣ ਵਾਲੇ ਸਮੇਂ ਵਿੱਚ ਹੋਣ ਵਾਲੀਅਾਂ ਪੰਚਾੲਿਤੀ ਚੋਣਾਂ ਵਿੱਚ ਸਹੀ ਵਿਅਕਤੀ ਨੂੰ ਸਰਪੰਚ ਅਤੇ ਸਹੀ ਸਖਸ਼ੀਅਤਾਂ ਨੂੰ ਪੰਚਾੲਿਤ ਮੈਂਬਰ ਚੁਣ ਕੇ ਅਸੀਂ ਵੀ ਅਾਪਣੇ ਪਿੰਡ ਦਾ ਵਿਕਾਸ ਕਰਕੇ ਅਾਪਣੇ ਪਿੰਡ ਦੀ ਨੁਹਾਰ ਬਦਲੀੲੇ । ਅਜੋਕੇ ਵਿਗੜੇ ਢਾਂਚੇ ਵਿੱਚ ੳੁੱਚੇ-ਸੁੱਚੇ ਕਿਰਦਾਰ ਵਾਲੇ ਸਰਪੰਚ ਅਤੇ ਪੰਚਾੲਿਤੀ ਮੈੰਬਰਾਂ ਦੀ ਚੋਣ ਕਰਨੀ ਸਮੇਂ ਦੀ ਮੁੱਖ ਲੋੜ ਹੈ ।
ਪਹਿਲਾਂ-ਪਹਿਲਾਂ ਪੰਜ ਸਿਅਾਣੇ ਵਿਅਕਤੀਅਾਂ ਵਿੱਚ ਹੀ ਪਰਮੇਸ਼ਰ ਜਾਣ ਕੇ ਪਿੰਡ ਦੇ ਸਾਰੇ ਹੀ ਫੈਸਲੇ ੳੁਹਨਾਂ ਪੰਜਾਂ ਦੁਅਾਰਾ ਕੀਤੇ ਜਾਂਦੇ ਸਨ । ਸਾਰੇ ਪਿੰਡ ਵਾਸੀ ੳੁਹਨਾਂ ਦੇ ਫੈਸਲੇ ਨੂੰ ਅੰਤਿਮ ਫੈਸਲਾ ਮੰਨ੍ਹ ਲੈਂਦੇ ਸਨ । ਪਰ ਹੁਣ ਸਰਪੰਚ ਅਤੇ ਪੰਚਾੲਿਤ ਮੈਂਬਰ ਵੋਟਾਂ ਪਾ ਕੇ ਲੋਕਤੰਤਰਿਕ ਤਰੀਕੇ ਨਾਲ ਚੁਣੇ ਜਾਂਦੇ ਹਨ । ੲਿਸ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ । ਪੰਚਾੲਿਤ ਦੇ ਘੱਟ ਤੋਂ ਘੱਟ ਪੰਜ ਅਤੇ ਵੱਧ ਤੋਂ ਵੱਧ ਗਿਅਾਰਾਂ ਮੈਂਬਰ ਹੁੰਦੇ ਹਨ । ਪਹਿਲਾਂ ਅੌਰਤਾਂ ਦਾ ਕੋਟਾ ਸਮੇਤ ਦਲਿਤ ੩੩% ਸੀ । ਹੁਣ ਸਿਰਫ ਅੌਰਤਾਂ ਦਾ ਕੋਟਾ ਹੀ ੫੦% ਹੋ ਗਿਅਾ ਹੈ । ੲਿਸੇ ਤਰ੍ਹਾਂ ਨਾਲ ਦਲਿਤਾਂ ਦਾ ਵੀ ਕੋਟਾ ੩੩% ਹੁੰਦਾ ਹੈ । ਮਰਦ-ਪ੍ਰਧਾਨ ਸਮਾਜ ਵਿੱਚ ਅੌਰਤਾਂ ਅਹੁਦੇਦਾਰ ਹੋਣ ਤੇ ਵੀ ਪੰਚੀ-ਸਰਪੰਚੀ ੳੁਹਨਾਂ ਦੇ ਮਰਦ ਹੀ ਕਰਦੇ ਹਨ । ਦਲਿਤ ਅਹੁਦੇਦਾਰਾਂ ਪਿੱਛੇ ਵੀ ਜ਼ਿਅਾਦਾਤਰ ੳੁੱਚੀ ਜਾਤੀ ਦੇ ਲੋਕ ਪੰਚੀ-ਸਰਪੰਚੀ ਅਾਪ ਹੀ ਕਰਦੇ ਹਨ । ਜ਼ਿਅਾਦਾਤਰ ਅੌਰਤਾਂ ਅਤੇ ਦਲਿਤ ਸਿਰਫ ਕਾਗਜ਼ਾਂ ਵਿੱਚ ਕੋਟਾ ਪੂਰਾ ਕਰਨ ਲੲੀ ਹੀ ਵਰਤੇ ਜਾਂਦੇ ਹਨ । ਸਰਵਸੰਮਤੀ ਨਾਲ ਚੁਣੀ ਪੰਚਾੲਿਤ ਨੂੰ ਹਲਕੇ ਦੇ ਅੈੱਮ.ਅੈੱਲ.ੲੇ. ਵੱਲੋਂ ਅਾਪਣੀ ਮਰਜ਼ੀ ਨਾਲ ਪਹਿਲਾਂ ਤਿੰਨ ਲੱਖ ਦੀ ਰਾਸ਼ੀ ਦਿੱਤੀ ਜਾਂਦੀ ਸੀ ਜੋ ਅੱਜਕੱਲ੍ਹ ਦੋ ਲੱਖ ਰੁਪੲੇ ਕਰ ਦਿੱਤੀ ਗੲੀ ਹੈ ।
ਦੁਖਾਂਤ ੲਿਹ ਹੈ ਕਿ ਹੱਦੋਂ ਵੱਧ ਰਾਜਸੀ ਦਖਲ ਨੇ ਪਿੰਡਾਂ ਵਿੱਚ ਧੜੇਬੰਦੀ ਨੂੰ ਜਨਮ ਦਿੱਤਾ ਹੈ । ੲਿੱਕ ਪਾਰਟੀ ਹੀ ਦੋ-ਦੋ, ਤਿੰਨ-ਤਿੰਨ ਧੜਿਅਾਂ ਵਿੱਚ ਵੰਡੀ ਹੋੲੀ ਹੈ । ਵਿਰੋਧੀ ਪਾਰਟੀ ਦੇ ਸਿਰਫ ਅਾਗੂਅਾਂ ਨੂੰ ਹੀ ਨਹੀਂ ਬਲਕਿ ਦੂਜੀ ਧਿਰ ਨੂੰ ਵੋਟ ਪਾੳੁਣ ਵਾਲੇ ਅਾਮ ਲੋਕਾਂ ਨੂੰ ਵੀ ਦੁਸ਼ਮਣ ਸਮਝ ਕੇ ੳੁਹਨਾਂ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ । ੲਿਸ ਕਰਕੇ ਸਰਪੰਚ ਤੇ ਪੰਚਾੲਿਤ ਮੈਂਬਰਾਂ ਨੂੰ ਸਹਿਯੋਗ ਦੇਣ ਦੀ ਥਾਂ ੳੁੱਤੇ ੳੁਹਨਾਂ ਦੀਅਾਂ ਲੱਤਾਂ ਜ਼ਿਅਾਦਾ ਖਿੱਚੀਅਾਂ ਜਾਂਦੀਅਾਂ ਹਨ । ਚੋਣਾਂ ਸਮੇਂ ਸਰਵਸੰਮਤੀ ਵੀ ਨਹੀ ਹੋਣ ਦਿੱਤੀ ਜਾਂਦੀ । ਜਿੱਤਣ ਲੲੀ ਵੀ ਮੌਜ਼ੂਦਾ ਸੱਤਾ ਤੇ ਕਾਬਜ਼ ਧਿਰ ਦਾ ਓਟ-ਅਾਸਰਾ ਲੈ ਕੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਵਿਰੋਧੀਅਾਂ ਦੇ ਕਾਗਜ਼ ਰੱਦ ਕਰਵਾੲੇ ਜਾਂਦੇ ਹਨ, ਅੰਨ੍ਹੇਵਾਹ ਸ਼ਰਾਬ, ਅਫੀਮ, ਭੁੱਕੀ, ਪੈਸਾ ਵੰਡਿਅਾਂ ਜਾਂਦਾ ਹੈ ਅਤੇ ਗੁੰਡਾਗਰਦੀ ਕੀਤੀ ਜਾਂਦੀ ਹੈ । ਕੲੀ ਵਾਰ ਚੋਣ ਅਮਲੇ ੳੁੱਤੇ ਹਮਲਾ ਤੱਕ ਕਰ ਦਿੱਤਾ ਜਾਂਦਾ ਹੈ ।
ੲਿਹੋ-ਜਿਹੇ ਮਾਹੌਲ ਵਿੱਚ ਬਣੇ ਪੰਚਾਂ-ਸਰਪੰਚਾਂ ਵੱਲੋਂ ਅਾਪੋ-ਅਾਪਣੀ ਡਫਲੀ ਵਜਾੳੁਣ ਲੲੀ ਪਿੰਡ ਦੇ ਵਿਕਾਸ ਦੀ ਬਲ਼ੀ ਚਾੜ੍ਹ ਦਿੱਤੀ ਜਾਂਦੀ ਹੈ ।ੳੁਹ ਸਿਰਫ ਥਾਣਿਅਾਂ ਵਿੱਚ ਸਮਝੌਤੇ ਕਰਾੳੁਂਦੇ, ਦਲਾਲੀ ਕਰਦੇ ਨਜ਼ਰ ਅਾੳੁਂਦੇ ਹਨ । ੳੁਹ ਨਸ਼ਾ ਵੇਚਣ ਤੇ ਵਿਕਾੳੁਣ ਵਾਲਿਅਾਂ ਦੀ ਮਦਦ ਕਰਦੇ ਨਜ਼ਰ ਅਾੳੁਂਦੇ ਹਨ । ਨਸ਼ੇੜੀਅਾਂ ਤੇ ਗੁੰਡਿਅਾਂ ਦੀ ਸਾਂਝ ਕਰਕੇ ੳੁਹਨਾਂ ਦੀ ਪਿੰਡ ਦੀਅਾਂ ਨੂੰਹਾਂ-ਧੀਅਾਂ ੳੁੱਤੇ ਵੀ ਮਾੜੀ ਨਜ਼ਰ ਹੁੰਦੀ ਹੈ । ੳੁਹ ਦਲਿਤਾਂ ਨਾਲ ਵੀ ਠੀਕ ਵਿਵਹਾਰ ਨਹੀਂ ਕਰਦੇ । ੳੁਹ ਲੋਕਾਂ ਦੇ ਘਰਾਂ ਵਿੱਚ ਫੁੱਟ ਪਾ ਕੇ, ਲੜਾੲੀ-ਝਗੜਾ ਕਰਵਾ ਕੇ ੳੁਹਨਾਂ ਨੂੰ ਵਿਅਾਜੀ ਪੈਸੇ ਦੇ ਕੇ ਦੂਣੀ ਲੁੱਟ ਵੀ ਕਰਦੇ ਹਨ । ੳੁਹ ਪੰਚਾੲਿਤੀ ਜ਼ਮੀਨ ਨੂੰ ਵੇਚ ਦਿੰਦੇ ਹਨ ਜਾਂ ਠੇਕੇ ਤੇ ਦੇ ਕੇ ਪੈਸੇ ਅਾਪ ਖਾ ਜਾਂਦੇ ਹਨ ਜਾਂ ਦਾਨ ਕਰਨ ਦੇ ਨਾਮ ੳੁੱਤੇ ਅਾਪਣਾ ਜਾਂ ਅਾਪਣੇ ਰਿਸ਼ਤੇਦਾਰਾਂ ਦਾ ਪੱਕਾ ਕਬਜ਼ਾ ਕਰਵਾ ਦਿੰਦੇ ਹਨ । ੳੁਹ ਪਿੰਡ ਦੇ ਵਿਕਾਸ ਲੲੀ ਅਾੲੀਅਾਂ ਗ੍ਰਾਂਟਾ ਬਿਨਾ ਡਕਾਰ ਮਾਰੇ ਪਚਾ ਜਾਂਦੇ ਹਨ । ੳੁਹ ਹਰ ਸਰਕਾਰੀ ਸਕੀਮ ਨੂੰ ਲੋੜਵੰਦਾਂ ਤੱਕ ਪਹੁੰਚਾੳੁਣ ਦੀ ਥਾਂ ਕਾਣੀ ਵੰਡ ਰਾਹੀਂ ਅਾਪਣੇ ਚਹੇਤਿਅਾਂ ਦਾ ਢਿੱਡ ਭਰਦੇ ਹਨ ।
ਕੁਝ ਸਰਪੰਚ ਅਤੇ ਪੰਚਾੲਿਤਾਂ ਅਜਿਹੀਅਾਂ ਵੀ ਹਨ ਜਿਹਨਾਂ ਨੇ ਪਿੰਡਾਂ ਦੀ ਕਾੲਿਅਾ-ਕਲਪ ਹੀ ਕਰ ਦਿੱਤੀ ਹੈ । ੳੁਹ ਸਰਪੰਚ ਅਤੇ ਪੰਚਾੲਿਤ ਮੈਂਬਰ ਪੜ੍ਹੇ-ਲਿਖੇ, ਜੱਥੇਬੰਦ ਅਤੇ ੳੁੱਚੇ-ਸੁੱਚੇ ਕਿਰਦਾਰ ਵਾਲੇ ਹੁੰਦੇ ਹਨ । ਸਰਕਾਰ ਜਿਹੜੀ ਮਰਜੀ ਹੋਵੇ ਪਰ ੳੁਹਨਾਂ ਪਿੰਡਾਂ ਦੀਅਾਂ ਪੰਚਾੲਿਤਾਂ ਅਤੇ ਸਰਪੰਚ ਸਰਵਸੰਮਤੀ ਨਾਲ ਚੁਣੇ ਜਾਂਦੇ ਹਨ । ਜੇਕਰ ਸਰਵਸੰਮਤੀ ਨਾਲ ਨਾ ਵੀ ਚੁਣੇ ਜਾਣ ਤਾਂ ਵੀ ੳੁਹਨਾਂ ਦੇ ਕਾਰਜ ਸ਼ਲਾਘਾਯੋਗ ਹੁੰਦੇ ਹਨ । ੳੁਹ ਸਿਰਫ ੳੁਹਨਾਂ ਦੀ ਮਦਦ ਹੀ ਨਹੀਂ ਕਰਦੇ ਜਿਹਨਾਂ ਨੇ ਵੋਟ ਪਾ ਕੇ ੳੁਹਨਾਂ ਨੂੰ ਜਿਤਾੲਿਅਾ ਹੁੰਦਾ ਹੈ ਸਗੋਂ ੳੁਹਨਾਂ ਦੀ ਜ਼ਿਅਾਦਾ ਮਦਦ ਕਰਦੇ ਹਨ ਜਿਹਨਾਂ ਨੇ ੳੁਹਨਾਂ ਨੂੰ ਵੋਟ ਨਹੀਂ ਪਾੲੀ ਹੁੰਦੀ ਭਾਵ ਵਿਰੋਧੀ ਧਿਰ ਦੇ ਕੰੰਮ ਵੀ ਪੂਰੇ ੳੁਤਸ਼ਾਹ ਨਾਲ ਕਰਦੇ ਹਨ । ੳੁਹ ਕਾਣੀ ਵੰਡ ਨਾ ਕਰਕੇ ਸਰਕਾਰੀ ਸਕੀਮਾਂ ਦਾ ਪੂਰਾ-ਪੂਰਾ ਲਾਭ ਲੋੜਵੰਦਾਂ ਨੂੰ ਪਹੁੰਚਾੳੁਂਦੇ ਹਨ । ੳੁਹਨਾਂ ਪਿੰਡਾਂ ਦੇ ਅਾਲ਼ੇ-ਦੁਅਾਲ਼ੇ ਸੜਕਾਂ ਪੱਕੀਅਾਂ ਹਨ । ਪਿੰਡਾਂ ਦੀਅਾਂ ਗਲ਼ੀਅਾਂ ਤੱਕ ਵੀ ਪੱਕੀਅਾਂ ਹਨ । ਸੀਵਰੇਜ ਦੇ ਢੁਕਵੇਂ ਪ੍ਰਬੰਧ ਹਨ । ਸਾਫ ਪੀਣ ਵਾਲੇ ਪਾਣੀ ਦੇ ੳੁੱਚਿਤ ਪ੍ਰਬੰਧ ਹਨ । ਪਿੰਡਾਂ ਦੇ ਚਾਰੇ ਪਾਸੇ ਹਰੇ-ਭਰੇ ਰੁੱਖਾਂ ਦੀ ਰੌਣਕ ਹੈ । ੳੁਹਨਾਂ ਪਿੰਡਾਂ ਵਿੱਚ ਖੂਬਸੂਰਤ ਪਾਰਕਾਂ ਬਣੀਅਾਂ ਹਨ । ੳੁਹਨਾਂ ਪਿੰਡਾਂ ਵਿੱਚ ਵੱਡੇ-ਵੱਡੇ ਖੇਡ ਦੇ ਮੈਦਾਨ ਬਣੇ ਹਨ । ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲੲੀ ੳੁਹਨਾਂ ਪਿੰਡਾਂ ਵਿੱਚ ਜਿਮ ਖੁੱਲ੍ਹੇ ਹੋੲੇ ਹਨ । ਵੱਖ-ਵੱਖ ਖੇਡਾਂ ਖਿਡਾੳੁਣ ਲੲੀ ਚੰਗੇ ਕੋਚਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ੳੁਹਨਾਂ ਪਿੰਡਾਂ ਵਿੱਚ ਸਰਕਾਰੀ ਸਕੂਲਾਂ, ਸਰਕਾਰੀ ਡਿਸਪੈਂਸਰੀਅਾਂ, ਸਰਕਾਰੀ ਵੈਟਰਨਰੀ ਹਸਪਤਾਲਾਂ, ਸਰਕਾਰੀ ਪਾਣੀ ਵਾਲੀਅਾਂ ਟੈਂਕੀਅਾਂ, ਡਾਕਘਰ, ਟੈਲੀਫੋਨ ਅੈਕਸਚੇਂਜ ਅਤੇ ਲਾੲਿਬ੍ਰੇਰੀ ਅਾਦਿ ਸਭ ਜਨਤਕ ਅਦਾਰੇ ਬਹੁਤ ਹੀ ਸੁਚਾਰੂ ਢੰਗ ਨਾਲ ਸੇਵਾਂਵਾਂ ਪ੍ਰਦਾਨ ਕਰਦੇ ਹਨ । ੳੁਹਨਾਂ ਪਿੰਡਾਂ ਦੇ ਧਾਰਮਿਕ ਅਸਥਾਨ, ਜੰਝਘਰ, ਸੱਥ ਅਤੇ ਸ਼ਮਸ਼ਾਨ ਘਰ ਬਹੁਤ ਹੀ ਬਿਹਤਰੀਨ ਹਾਲਤਾਂ ਵਿੱਚ ਹਨ । ੳੁਹਨਾਂ ਪਿੰਡਾਂ ਵਿੱਚ ਬੇ-ਘਰਿਅਾਂ ਨੂੰ ਪੰਚਾੲਿਤੀ ਜ਼ਮੀਨ ਵਿੱਚੋਂ ਪਲਾਟ ਕੱਟ ਕੇ ਦਿੱਤੇ ਜਾਂਦੇ ਹਨ । ੳੁਹਨਾਂ ਪਿੰਡਾਂ ਵਿੱਚ ਨਸ਼ੇ ਵੇਚਣਾ, ਵਿਕਾੳੁਣਾ ਤਾਂ ਦੂਰ ਦੀ ਗੱਲ ਹੈ ੲਿੱਕ ਠੇਕਾ ਤੱਕ ਵੀ ਖੁੱਲ੍ਹਣ ਨਹੀਂ ਦਿੱਤਾ ਜਾਂਦਾ ਹੈ । ੳੁਹ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲੲੀ ਤਤਪਰ ਰਹਿੰਦੇ ਹਨ । ੳੁਹ ਸਾਧਨਹੀਣ ਬੀਮਾਰਾਂ ਅਤੇ ਗਰਭਵਤੀਅਾਂ ਨੂੰ ਸਮੇਂ ਸਿਰ ਅਾਪਣੇ ਸਾਧਨਾਂ ਰਾਹੀਂ ਹਸਪਤਾਲ ਪਹੁੰਚਾੳੁਂਦੇ ਹਨ । ੳੁਹ ਗਰੀਬ ਮਾਪਿਅਾਂ ਦੀਅਾਂ ਧੀਅਾਂ ਦੀਅਾਂ ਸ਼ਾਦੀਅਾਂ ਤੱਕ ਕਰਵਾੳੁਂਦੇ ਹਨ । ੳੁਹ ਲੋੜਵੰਦਾਂ ਨੂੰ ਖੂਨਦਾਨ ਵੀ ਕਰਦੇ ਹਨ । ੳੁਹ ਪਿੰਡ ਵਾਸੀਅਾਂ ਨੂੰ ਨਸ਼ਿਅਾਂ ਅਤੇ ਹੋਰ ਸਮਾਜਿਕ ਕੁਰੀਤੀਅਾਂ ਵਿਰੁੱਧ ਪ੍ਰੇਰਿਤ ਕਰਕੇ ਸੰਘਰਸ਼ ਕਰਦੇ ਹਨ ।
ਮੌਜ਼ੂਦਾ ਸਮੇਂ ਵਿੱਚ ਹੱਦੋਂ ਵੱਧ ਰਾਜਸੀ ਦਖਲ ਕਰਕੇ ਪਿੰਡਾਂ ਦੀਅਾਂ ਗ੍ਰਾਂਟਾ ਹਲਕੇ ਦੇ ਅੈੱਮ.ਅੈੱਲ.ੲੇ. ਵੱਲੋਂ ਅਾਪਣੇ ਚਹੇਤਿਅਾਂ ਨੂੰ ਹੀ ਵੰਡੀਅਾਂ ਜਾਂਦੀਅਾਂ ਹਨ ਜੋ ਕਿ ਪੰਚਾੲਿਤੀ ਰਾਜ ਅੈਕਟ ਦੀ ਸ਼ਰੇਅਾਮ ੳੁਲੰਘਣਾ ਹੈ । ਗ੍ਰਾਂਟਾ ਜ਼ਿਲ੍ਹਾ ਪ੍ਰੀਸ਼ਦਾਂ ਰਾਹੀਂ ਬਲਾਕ ਸੰਮਤੀਅਾਂ ਨੂੰ ਅਤੇ ਬਲਾਕ ਸੰਮਤੀਅਾਂ ਤੋਂ ਅੱਗੇ ਅਬਾਦੀ ਦੇ ਹਿਸਾਬ ਨਾਲ ਲੋੜ ਅਨੁਸਾਰ ਪਿੰਡਾਂ ਨੂੰ ਮਿਲਣੀਅਾਂ ਯਕੀਨੀ ਬਣਾੲੀਅਾਂ ਜਾਣੀਅਾਂ ਚਾਹੀਦੀਅਾਂ ਹਨ । ਪੰਚਾੲਿਤੀ ਜ਼ਮੀਨਾਂ ਦੀ ਰਜਿਸ਼ਟਰੀ ਸਮੇਂ ਵੀ ਲਗਭਗ ੧੦% ਹਿੱਸਾ ਪਿੰਡਾਂ ਨੂੰ ਮਿਲਣਾ ਚਾਹੀਦਾ ਹੈ ਤਾਂ ਜੋ ਪਿੰਡਾਂ ਨੂੰ ਅਾਤਮ-ਨਿਰਭਰ ਹੋਣ ਵਿੱਚ ਸਹਾੲਿਤਾ ਮਿਲ ਸਕੇ । ਪਿੰਡਾਂ ਵਿੱਚ ਪੰਚਾੲਿਤਾਂ ਵੱਲੋਂ ਰੱਖੇ ਸਫਾੲੀ ਸੇਵਕਾਂ ਨੂੰ ਸਿਰਫ ੩੦੦ ਰੁਪੲੇ ਮਹੀਨਾ ਹੀ ਮਿਲਦਾ ਹੈ ਜਦ ਕਿ ਅੱਤ ਦੀ ਮਹਿੰਗਾੲੀ ਵਿੱਚ ੲਿਹ ੳੁਹਨਾਂ ਨਾਲ ਘੋਰ ਅੰਨਿਅਾੲਿ ਹੈ । ਨਾਲੀਅਾਂ ਸਾਫ ਕਰਕੇ ਲੋਕਾਂ ਦਾ ਗੰਦ, ਮਲਮੂਤਰ ਅਾਦਿ ਸੁੱਟਣ ਵਾਲੇ ੲਿਹਨਾਂ ਅੱਤ ਦੇ ਗਰੀਬ ਲੋਕਾਂ ਨੂੰ ਘੱਟੋ-ਘੱਟ ਜੀਵਨ ਯੋਗ ੳੁਜਰਤ ਮਿਲਣੀ ਚਾਹੀਦੀ ਹੈ । ਮਨਰੇਗਾ ਤਹਿਤ ਵੀ ੨੦੦ ਦਿਨ ਕੰਮ ਮਿਲਣਾ ਹੁੰਦਾ ਹੈ ਪਰ ਮਿਲਦਾ ਸਿਰਫ ੫੦-੬੦ ਦਿਨ ਹੈ । ਮਨਰੇਗਾ ਤਹਿਤ ਪੂਰਾ ਸਾਲ ਕੰਮ ਮਿਲਣਾ ਯਕੀਨੀ ਬਣਾੲਿਅਾ ਜਾਣਾ ਚਾਹੀਦਾ ਹੈ । ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵੀ ਮਹਿੰਗਾੲੀ ਦੇ ਮੱਦੇਨਜ਼ਰ ੬੦੦ ਰੁਪੲੇ ਹੋਣੀ ਚਾਹੀਦੀ ਹੈ ।
ਸਾਨੂੰ ਵੀ ਸਰਪੰਚ ਅਤੇ ਪੰਚਾੲਿਤੀ ਮੈਂਬਰ ੳੁੱਚੇ-ਸੁੱਚੇ ਕਿਰਦਾਰ ਵਾਲੇ, ਪੜ੍ਹੇ-ਲਿਖੇ ਅਤੇ ਜੱਥੇਬੰਦ ਚੁਨਣੇ ਚਾਹੀਦੇ ਹਨ । ੧੦੦% ਕੌਸ਼ਿਸ਼ ਹੋਣੀ ਚਾਹੀਦੀ ਹੈ ਕਿ ਸਰਪੰਚ ਅਤੇ ਪੰਚਾੲਿਤੀ ਮੈਂਬਰਾਂ ਦੀ ਚੋਣ ਸਰਵਸੰਮਤੀ ਨਾਲ ਕੀਤੀ ਜਾਵੇ ਤਾਂ ਜੋ ਜੇਕਰ ਹਲਕੇ ਦਾ ਅੈੱਮ.ਅੈੱਲ.ੲੇ. ਅਾਪਣੀ ਮਰਜ਼ੀ ਨਾਲ ਦੋ ਲੱਖ ਦੀ ਰਾਸ਼ੀ ਦਿੰਦਾ ਹੈ ਤਾਂ ੳੁਹ ਪਿੰਡ ਦੇ ਵਿਕਾਸ ਲੲੀ ਵਰਤੀ ਜਾ ਸਕੇ । ਜੇਕਰ ਸਰਵਸੰਮਤੀ ਨਹੀਂ ਹੁੰਦੀ ਤਾਂ ਵੀ ੳੁਹ ਅਜਿਹੇ ਹੋਣ ਜੋ ਅਾਪ ਵੀ ਨਸ਼ਾ-ਰਹਿਤ ਹੋਣ ਅਤੇ ਚੋਣਾਂ ਸਮੇਂ ਨਸ਼ਾ ਜਾਂ ਪੈਸੇ ਨਾ ਵੰਡਣ । ੳੁਹ ਕਾਣੀ ਵੰਡ ਨਾ ਕਰਕੇ ਸਰਕਾਰੀ ਸਕੀਮਾਂ ਦਾ ਪੂਰੇ ਦਾ ਪੂਰਾ ਲਾਭ ਲੋੜਵੰਦਾਂ ਤੱਕ ਪਹੁੰਚਾੳੁਣ ਵਾਲੇ ਹੋਣ । ੳੁਹ ਪੰਚਾੲਿਤੀ ਜ਼ਮੀਨ ਦਾ ਸਦੳੁਪਯੋਗ ਕਰਨ ਵਾਲੇ ਹੋਣ । ੳੁਹ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਹੋਣ । ਪਿੰਡ ਦੇ ਵਿਕਾਸ ਲੲੀ ਮਿਲੀ ਗ੍ਰਾਂਟ ਦੀ ਪਾੲੀ-ਪਾੲੀ ਪਿੰਡ ਦੇ ਕੰਮਾਂ ਤੇ ਲਾੳੁਣ ਵਾਲੇ ਹੋਣ । ਪਿੰਡ ਦੇ ਝਗੜਿਅਾਂ ਨੂੰ ਥਾਣਿਅਾਂ ਦੀ ਥਾਂ ਪੰਚਾੲਿਤ ਵਿੱਚ ਹੀ ਸੁਲਝਾੳੁਣ ਵਾਲੇ ਹੋਣ । ੳੁਹ ਪਿੰਡ ਵਿੱਚ ਲਾੲਿਬ੍ਰੇਰੀ, ਖੇਡ ਦੇ ਮੈਦਾਨ, ਸਾਫ ਪੀਣ ਵਾਲੇ ਪਾਣੀ, ਸੀਵਰੇਜ ਦੇ ਢੁਕਵੇਂ ਪ੍ਰਬੰਧ ਅਤੇ ਸਿੱਖਿਅਾ ਤੇ ਸਿਹਤ ਸਹੂਲਤਾਂ ਪ੍ਰਾਪਤ ਕਰਨ ਲੲੀ ਯਤਨਸ਼ੀਲ ਅਤੇ ਸੰਘਰਸ਼ਸ਼ੀਲ ਹੋਣ । ੳੁਹ ਅਾਪਣੀ ਧਿਰ ਦੇ ਕੰਮ ਕਰਨ ਦੇ ਨਾਲ-ਨਾਲ ਵਿਰੋਧੀ ਧਿਰ ਦੇ ਲੋਕਾਂ ਦੇ ਵੀ ਕੰਮ ਕਰਨ ਵਾਲੇ ਹੋਣ । ੲਿਸ ਤਰ੍ਹਾਂ ਨਾਲ ਅਸੀਂ ਅਾੳੁਣ ਵਾਲੀਅਾਂ ਪੰਚਾੲਿਤੀ ਚੋਣਾਂ ਵਿੱਚ ੳੁੱਚੇ-ਸੁੱਚੇ ਕਿਰਦਾਰ ਵਾਲੇ, ਪੜ੍ਹੇ-ਲਿਖੇ ਅਤੇ ਜੱਥੇਬੰਦ ਸਰਪੰਚ ਅਤੇ ਪੰਚਾੲਿਤ ਮੈਂਬਰ ਚੁਣ ਕੇ ਅਾਪਣੇ ਪਿੰਡਾਂ ਦਾ ਵਿਕਾਸ ਕਰਕੇ ਅਾਪਣੇ ਪਿੰਡਾਂ ਦੀ ਨੁਹਾਰ ਬਦਲ ਸਕਦੇ ਹਾਂ ।

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. ੯੮੫੫੨੦੭੦੭੧

Share Button

Leave a Reply

Your email address will not be published. Required fields are marked *