ੳੁਜਾੜ ( ਮਿੰਨੀ ਕਹਾਣੀ )

ss1

ੳੁਜਾੜ ( ਮਿੰਨੀ ਕਹਾਣੀ )

  ਦਰਸ਼ਨ ਸਿੰਘ ਕਈ ਦਿਨਾਂ ਤੋਂ  ਮਕਾਨ ਖ਼ਰੀਦਣ ਲਈ ਸ਼ਹਿਰ ਵਿੱਚ ਗੇੜੇ ਮਾਰ ਰਿਹਾ ਸੀ । ੳੁਸ ਨੇ ਕਈ ਮਕਾਨ ਦੇਖੇ ਪਰ ਕੋਈ ਪਸੰਦ ਨਹੀਂ ਅਾਇਅਾ ਸੀ ।
ਇੱਕ ਦਿਨ ਦਲਾਲ ਨੇ ਦਰਸ਼ਨ ਨੂੰ  ਫ਼ੋਨ ਕਰਕੇ ਸ਼ਹਿਰ ਬੁਲਾਇਅਾ ਅਤੇ ੳੁਸ ਨੂੰ ਸ਼ਹਿਰ ਦੀ ਸਭ ਤੋਂ ਵਧੀਅਾ ਕਲੋਨੀ ਵਿੱਚ ਲੈ ਗਿਆ ।
ਦਲਾਲ ਇੱਕ ਮਕਾਨ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ,
” ਦਰਸ਼ਨ , ਅਾਹ ਕੋਠੀ ਅਾਪਾਂ ਨੂੰ ਭਾਅ ‘ਚ ਮਿਲਦੀ ਅੈ , ਗੁਅਾਂਢ ਵੀ ਬਹੁਤ ਵਧੀਅਾ , ਐਹ ਨਾਲ਼ ਲਗਦੀਅਾਂ ਦੋ ਕੋਠੀਅਾਂ ਅਮਰੀਕਾ ਵਾਲਿਆਂ ਦੀਅਾਂ ਨੇ , ਇਧਰ ਕਨੇਡੀਅਨ ਗਰੇਵਾਲ ਦੀ ਅੈ, ੳੁਹ ਸਾਹਮਣੇ ਇੰਗਲੈਡ ਵਾਲ਼ੇ ਐ ”
ਸਾਰੇ ਮਕਾਨਾਂ ਦੇ ਅੱਗੇ ਵੱਡੇ- ਵੱਡੇ ਜਿੰਦੇ ਲੱਗੇ ਦੇਖ ਕੇ ਦਰਸ਼ਨ ਬੋਲਿਆ ,
” ਯਾਰ, ਹੱਸਦੇ -ਵਸਦੇ ਮੁਹੱਲੇ ‘ਚ ਮਕਾਨ ਦਿਖਾ ਕੋਈ ,  ਕਿੱਥੇ ੳੁਜਾੜ ‘ਚ ਲਈ ਫਿਰਦੈ ਮੈਨੂੰ “
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
Share Button

Leave a Reply

Your email address will not be published. Required fields are marked *