ੳਰੇਗਨ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਗ਼ਦਰ ਪਾਰਟੀ ਦਾ ਸਮਾਗਮ 14 ਨੂੰ — ਬਹਾਦਰ ਸਿੰਘ 

ss1

ੳਰੇਗਨ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਗ਼ਦਰ ਪਾਰਟੀ ਦਾ ਸਮਾਗਮ 14 ਨੂੰ — ਬਹਾਦਰ ਸਿੰਘ

Inline image

ੳਰੇਗਨ,12 ਜੁਲਾਈ ( ਰਾਜ ਗੋਗਨਾ )— ਅਮਰੀਕਾ ਦੇ ਸੂਬੇ ੳਰੇਗਨ ਦੇ ਸ਼ਹਿਰ ਅਸਟੋਰੀਆ ਵਿਖੇਂ ਗ਼ਦਰ ਮੈਮੋਰੀਅਲ ਫਾਉਡੇਸ਼ਨ ਆਫ ਅਸਟੋਰੀਆ ਵੱਲੋਂ ਗ਼ਦਰ ਮੈਮੋਰੀਅਲ ਪਾਰਕ ਅਸਟੋਰੀਆ ਵਿਖੇਂ ਪਹਿਲਾ ਵਿਸ਼ੇਸ਼ ਗ਼ਦਰ ਪਾਰਟੀ ਸਮਾਗਮ ਮਿਣਤੀ 14 ਜੁਲਾਈ ਨੂੰ ਕਰਵਾਇਆਂ ਜਾ ਰਿਹਾ ਹੈ। ਇਸ ਸੰਬੰਧ ਚ’ ਜਾਣਕਾਰੀ ਦਿੰਦਿਆਂ ਗ਼ਦਰ ਮੈਮੋਰੀਅਲ ਫਾਉਡੇਸ਼ਨ ਦੇ ਚੇਅਰਮੈਨ ਬਹਾਦਰ ਸਿੰਘ ਨੇ ਦੱਸਿਆ ਕਿ 14 ਜੁਲਾਈ ਨੂੰ ਹੋਣ ਵਾਲੇ ਸਮਾਗਮ ਜੋ ਸਵੇਰੇ 11 ਵਜੇ ਤੋਂ ਸ਼ਾਮ 4ਵਜੇ ਤੱਕ ਚੱਲੇਗਾ ਜਿਸ ਵਿੱਚ ਕੈਂਟੀ ਬਰਾਊਨ ਗਵਰਨਰ ੳਰੇਗਨ ਸਟੇਟ,ਸਟੇਟ ਅਟਾਰਨੀ ਜਨਰਲ ਇਲੈਨ ਰੋਸੀਨ ਬਲੂਮ ,ੳਰੇਗਨ ਜ਼ਿਲ੍ਹਾ 16 ਦੇ ਸੈਨੇਟਰ ਬਿਟਸੀ ਜੋਹਨਸ਼ਨ ਅਤੇ ਅਸਟੋਰੀਆ ਦੇ ਮੇਅਰ ਅਤੇ ਸ਼ਹਿਰ ਦੇ ਬਾਕੀ ਉੱਚ ਅਧਿਕਾਰੀ ਵਿਸ਼ੇਸ਼ ਤੋਰ ਤੇ ਪੁੱਜ ਰਹੇ ਹਨ। ਸਮਾਗਮ ਦੀ ਸ਼ੁਰੂਆਤ ਗੁਰਬਾਣੀ ਨਾਲ ਕੀਤੀ ਜਾਵੇਗੀ । ਇਸ ਮੌਕੇ ਮੁੰਡੇ ਅਤੇ ਕੁੜੀਆਂ ਵੱਲੋਂ ਭੰਗੜਾ ਅਤੇ ਗਿੱਧੇ ਦੇ ਨਾਲ ਗਤਕੇ ਦੀਆਂ ਟੀਮਾਂ ਗਤਕੇ ਦੇ ਜੋਹਰ ਦਿਖਾਉਣਗੀਆਂ । ਚੇਅਰਮੈਨ ਸ਼: ਬਹਾਦਰ ਸਿੰਘ ਨੇ ਸਮੂਹ ਭਾਈਚਾਰੇ ਨੂੰ ਇਸ ਵਿਸ਼ੇਸ਼ ਮੋਕੇ ਤੇ ਪੁੱਜਣ ਲਈ ਖੁੱਲਾ ਸੱਦਾ ਦਿੱਤਾ ਹੈ।

Share Button

Leave a Reply

Your email address will not be published. Required fields are marked *