ਫ਼ੀਸਾਂ ਵਿਚ ਕੀਤੇ ਜਾਂਦੇ ਵਾਧੇ ਵਿਰੁੱਧ ਪੇਰੈਂਟਸ ਐਸੋਸੀਏਸਨ ਰਾਜਪੁਰਾ ਨੇ ਹੈਰਿਟੇਜ ਸਕੂਲ ਬਾਹਰ ਦਿੱਤਾ ਧਰਨਾ

ss1

ਫ਼ੀਸਾਂ ਵਿਚ ਕੀਤੇ ਜਾਂਦੇ ਵਾਧੇ ਵਿਰੁੱਧ ਪੇਰੈਂਟਸ ਐਸੋਸੀਏਸਨ ਰਾਜਪੁਰਾ ਨੇ ਹੈਰਿਟੇਜ ਸਕੂਲ ਬਾਹਰ ਦਿੱਤਾ ਧਰਨਾ

31-12 (1) 31-12 (2)

ਬਨੂੜ 30 ਮਈ (ਰਣਜੀਤ ਸਿੰਘ ਰਾਣਾ): ਪ੍ਰਾਈਵੇਟ ਸਕੂਲਾਂ ਵੱਲੋਂ ਹਰ ਸਾਲ ਦਾਖ਼ਲਿਆਂ ਅਤੇ ਫ਼ੀਸਾਂ ਵਿਚ ਕੀਤੇ ਜਾਂਦੇ ਵਾਧੇ ਵਿਰੁੱਧ ਅੱਜ ਪੇਰੈਂਟਸ ਐਸੋਸੀਏਸਨ ਰਾਜਪੁਰਾ ਤੇ ਬੱਚਿਆ ਦੇ ਮਾਪਿਆ ਵੱਲੋਂ ਪਿੰਡ ਲੈਹਲਾ ਵਿਖੇ ਸਥਿਤ ਹੈਰੀਟੇਜ ਪਬਲਿਕ ਸਕੂਲ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨਾਕਾਰੀਆ ਨੇ ਸਕੂਲ ਮਨੇਜਮੈਂਟ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ।
ਅੱਜ ਸਵੇਰੇ 9 ਵਜੇ ਦੇ ਕਰੀਬ ਐਸੋਸ਼ੀਏਸਨ ਦੇ ਚੇਅਰਮੈਂਨ ਗੁਰਪ੍ਰੀਤ ਸਿੰਘ ਧੰਮੋਲੀ, ਜਨਰਲ ਸਕੱਤਰ ਬਲਕਾਰ ਸਿੰਘ ਕੋਟਲਾ, ਬੰਟੀ ਖਾਨਪੁਰ, ਵਿਕਰਮ ਸਿੰਘ ਖਾਨਪੁਰ, ਸਿਮਰਨਜੀਤ ਸਿੰਘ, ਪ੍ਰੀਤਮ ਕੌਰ ਲੈਹਲਾ, ਮਨਜੀਤ ਕੌਰ, ਤੇਜਿੰਦਰ ਸਿੰਘ, ਗੁਰਿੰਦਰ ਸਿੰਘ ਲੈਹਲਾ, ਸੰਜੀਵ ਬਾਜਵਾ ਮਾਣਕਪੁਰ ਨੇ ਸੰਬੋਧਿਤ ਕੀਤਾ। ਇਸ ਮੌਕੇ ਬੱਚਿਆ ਦੇ ਮਾਪਿਆ ਨੇ ਸਕੂਲ ਪ੍ਰਬੰਧਕਾ ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਉਨਾਂ ਵੱਲੋਂ ਪਹਿਲਾ ਹੀ ਸਕੂਲ ਵਿਚ ਪੜਦੇ ਬੱਚਿਆ ਤੋਂ ਮੁੜ ਦਾਖਿਲਾ ਵਸੂਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫ਼ੀਸਾ ਵਿਚ ਵੀ ਅਥਾਹ ਵਾਧਾ ਕਰ ਦਿੱਤਾ ਗਿਆ ਹੈ। ਇਹੀ ਨਹੀ ਬੱਚਿਆ ਦੇ ਮਾਪਿਆ ਨੇ ਕਿਹਾ ਕਿ ਸਕੂਲ ਪ੍ਰਬੰਧਕਾ ਵੱਲੋਂ ਹੋਰ ਗਤੀਵਿਧੀਆ ਲਈ 300 ਰੁਪਏ ਵਾਧੂ ਵਸੂਲੇ ਜਾ ਰਹੇ ਹਨ। ਉਨਾਂ ਕਿਹਾ ਕਿ ਪ੍ਰਇਵੇਟ ਸਕੂਲਾ ਵੱਲੋਂ ਕੀਤੀ ਜਾ ਰਹੀ ਮਾਪਿਆ ਦੀ ਲੁੱਟ ਦੇ ਚਲਦੇ ਉਨਾਂ ਨੂੰ ਆਪਣੇ ਬੱਚੇ ਪੜਾਉਣ ਲਈ ਭਾਰੀ ਮੁਸਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀ ਬੱਚਿਆ ਦੇ ਮਾਪਿਆ ਨੇ ਕਿਹਾ ਕਿ ਸਕੂਲ ਦੇ ਠੰਡੇ ਪਾਣੀ ਦੇ ਕੂਲਰ ਨੂੰ ਖਰਾਬ ਹੋਏ ਦੋ ਮਹੀਨੇ ਬੀਤ ਚੁੱਕੇ ਹਨ, ਤੇ ਬੱਚਿਆ ਨੂੰ ਗਰਮੀ ਦੇ ਮੋਸਮ ਵਿਚ ਗਰਮ ਪਾਣੀ ਪੀਣ ਲਈ ਮਜਬੂਰ ਹਨ। ਪਰ ਸਕੂਲ ਪ੍ਰਬੰਧਕਾ ਨੇ ਕੂਲਰ ਨੂੰ ਠੀਕ ਕਰਵਾਉਣਾ ਮੁਨਾਸਿਫ ਨਹੀ ਸਮਝਿਆ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆ ਤੇ ਬੱਚਿਆ ਦੇ ਮਾਪਿਆ ਨੇ ਸਕੂਲ ਪ੍ਰਬੰਧਕਾ ਨੂੰ ਮੰਗ ਪੱਤਰ ਦੇ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਕੂਲ ਪ੍ਰਬੰਧਕਾ ਨੇ ਉਨਾਂ ਦੀ ਮੰਗਾ ਦਾ ਜਲਦ ਹੱਲ ਨਾ ਕੀਤਾ ਤਾਂ ਉਨਾ ਨੂੰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।
ਇਸ ਮਾਮਲੇ ਸਬੰਧੀ ਜਦੋਂ ਸਕੂਲ ਦੀ ਪ੍ਰਿੰਸੀਪਲ ਸੀਮਾ ਸਕਸੇਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਅੱਜ ਸਕੂਲ ਨੂੰ ਛੁੱਟੀਆ ਹੋ ਗਈਆ ਹਨ। ਐਸੋਸੀਏਸ਼ਸਨ ਤੇ ਬੱਚਿਆ ਦੇ ਮਾਪਿਆ ਵੱਲੋਂ ਦਿੱਤੇ ਗਏ ਮੰਗ ਪੱਤਰ ਤੇ ਛੁੱਟੀਆ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *