Sat. Jun 15th, 2019

ਫ਼ਿਲਮ ’15 ਲੱਖ ਕਦੋਂ ਆਊਗਾ’ ਦੀ ਪਹਿਲੀ ਝਲਕ ਆਈ ਸਾਹਮਣੇ, ਮਾਰਚ ਮਹੀਨੇ ‘ਚ ਹੋਵੇਗੀ ਰਿਲੀਜ਼

ਫ਼ਿਲਮ ’15 ਲੱਖ ਕਦੋਂ ਆਊਗਾ’ ਦੀ ਪਹਿਲੀ ਝਲਕ ਆਈ ਸਾਹਮਣੇ, ਮਾਰਚ ਮਹੀਨੇ ‘ਚ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮੇ ਵਿਚ ਭਰੋਸੇ ਦੇ ਪ੍ਰਤੀਕ ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਬੈਨਰ, ਜਿਨ੍ਹਾਂ ਵੱਲੋਂ ਰਿਲੀਜ਼ ਹੁਣ ਤੱਕ ਸਾਰੀਆਂ ਹੀ ਫ਼ਿਲਮਾਂ ਨੇ ਰਿਕਾਰਡਤੋੜ ਕਾਮਯਾਬੀ ਹਾਸਲ ਕੀਤੀ ਹੈ, ਵੱਲੋਂ ਅਗਲੀ ਪੁਲਾਂਘ ਪੁੱਟਦਿਆਂ ਆਪਣੇ ਬੈਨਰ ਦੀ ਆਗਾਮੀ ਫ਼ਿਲਮ ’15 ਲੱਖ ਕਦੋਂ ਆਊਗਾ’ ਦਾ ਪਹਿਲਾ ਪੋਸਟ ਰਿਲੀਜ਼ ਕੀਤਾ ਗਿਆ ਹੈ।ਪੋਸਟਰ ਤੋਂ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 15 ਲੱਖ ਰੁਪਏ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਆਉਣ ਦੇ ਬਿਆਨ ‘ਤੇ ਵਿਅੰਗ ਕਰੇਗੀ।

ਇਸ ਵਿਚ ਮੁੱਖ ਅਦਾਕਾਰ ਦੇ ਤੌਰ ‘ਤੇ ਰਵਿੰਦਰ ਗਰੇਵਾਲ, ਅਦਾਕਾਰਾ ਪੂਜਾ ਵਰਮਾ, ਹੋਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਅਜੇ ਜੇਠੀ ਅਤੇ ਜਸਵੰਤ ਰਾਠੌਰ ਆਦਿ ਨਾਮੀ ਕਲਾਕਾਰ ਨਜ਼ਰ ਆਉਣਗੇ।ਨਿਰਮਾਤਾ ਦੀਪਕ ਗੁਪਤਾ ਅਤੇ ਰੁਪਾਲੀ ਗੁਪਤਾ ਵਲੋਂ ਪ੍ਰੋਡਿਊਸ ਇਸ ਫ਼ਿਲਮ ਦੇ ਨਿਰਦੇਸ਼ਕ ਮਨਪ੍ਰੀਤ ਬਰਾੜ ਹਨ ਅਤੇ ਫ਼ਿਲਮ ਦੀ ਕਹਾਣੀ ਲੇਖਕ ਸੁਰਮੀਤ ਮਾਵੀ ਨੇ ਲਿਖੀ ਹੈ।ਦੱਸਣਾ ਬਣਦਾ ਹੈ ਕਿ ਪੰਜਾਬੀ ਸਿਨੇਮੇ ਵਿਚ ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਦੀਪਕ ਗੁਪਤਾ ਅਤੇ ਰੁਪਾਲੀ ਗੁਪਤਾ ਦੇ ਬੈਨਰ ਵੱਲੋਂ ‘ਮਿਸਟਰ ਐਂਡ ਮਿਸ਼ਿਜ 420’, ‘ਮਿਸਟਰ ਐਂਡ ਮਿਸ਼ਿਜ 420’, ‘ਮਿਸਟਰ ਐਂਡ ਮਿਸ਼ਿਜ 420 ਰਿਟਰਨ’ ਅਤੇ ‘ਊੜਾ ਆੜਾ’ ਵਰਗੀਆਂ ਸਫ਼ਲ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਗਈਆਂ ਹਨ ਅਤੇ ਦਰਸ਼ਕਾਂ ਵਿਚ ਹੁਣ ਇਸ ਗੱਲ ਦੀ ਉਡੀਕ ਹੈ ਕਿ ਇਸ ਸਾਲ ਮਾਰਚ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਫ਼ਿਲਮ ’15 ਲੱਖ ਕਦੋਂ ਆਊਗਾ’ ਵਿਚ ਵੱਖਰਾ ਕੀ ਹੋਵੇਗਾ।

ਹਰਜਿੰਦਰ ਸਿੰਘ

Leave a Reply

Your email address will not be published. Required fields are marked *

%d bloggers like this: