ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਫ਼ਿਲਮ ‘ਜ਼ੋਰਾ ਦਾ ਸੈਂਕਡ ਚੈਪਟਰ’ ਨਾਲ ਨਵੀਆਂ ਪੈੜ੍ਹਾਂ ਪਾਵੇਗਾ – ਯਾਦ ਗਰੇਵਾਲ

ਫ਼ਿਲਮ ‘ਜ਼ੋਰਾ ਦਾ ਸੈਂਕਡ ਚੈਪਟਰ’ ਨਾਲ ਨਵੀਆਂ ਪੈੜ੍ਹਾਂ ਪਾਵੇਗਾ – ਯਾਦ ਗਰੇਵਾਲ

ਪੰਜਾਬੀ ਫ਼ਿਲਮ ‘ਜ਼ੋਰਾ ਦਾ ਸੈਂਕਡ ਚੈਪਟਰ’ ਦੀ ਸਟਾਰ ਕਾਸਟ ਬਾਰੇ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ ਜਾਨਣ ਦੀ ਸਿਲਸਿਲੇ ਵਿੱਚ ਅੱਜ ਅਸੀਂ ਯਾਦ ਗਰੇਵਾਲ ਬਾਰੇ ਗੱਲ ਕਰਾਂਗੇ।ਆਗਾਮੀ 6 ਮਾਰਚ 2020 ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਇਸ ਫਿਲ਼ਮ ‘ਚ ਯਾਦ ਗਰੇਵਾਲ ਨੇ ਦੀਪੇ ਦਾ ਕਿਰਦਾਰ ਨਿਭਾਇਆ ਹੈ।ਅਮਰਦੀਪ ਸਿੰਘ ਗਿੱਲ ਜੀ ਦਾ ਕਹਿਣਾ ਹੈ, ਕਿ ਯਾਦ ਗਰੇਵਾਲ ਬਠਿੰਡੇ ਸ਼ਹਿਰ ਦਾ ਹੀ ਜੰਮਪਲ ਹੈ। ਯਾਦ ਉਹਨਾਂ ਦੇ ਬਹੁਤ ਕਰੀਬ ਹੈ ਅਤੇ ਬਹੁਤ ਪੁਰਾਣਾ ਜਾਣਕਾਰ ਹੈ।

ਯਾਦ ਗਰੇਵਾਲ ਦੀ ਦਿੱਖ ਅਤੇ ਪਰਸਨੈਲਿਟੀ ਵਰਗਾ ਕੋਈ ਦੂਸਰਾ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਨਹੀਂ। ਯਾਦ ਗਰੇਵਾਲ ਨੂੰ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਬਹੁਤ ਹੀ ਬੇਹਤਰੀਨ ਤੇ ਬਾਕਮਾਲ ਅਦਾਕਾਰ ਹੋਣ ਦੇ ਬਾਵਜੂਦ ਬਹੁਤਾ ਕੰਮ ਨਹੀਂ ਮਿਲਿਆ ਕਿਉਂਕਿ ਮੌਜੂਦਾ ਦੌਰ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਦਾ ਰੁਝਾਨ ਕਾਮੇਡੀ ਫ਼ਿਲਮਾਂ ਵੱਲ ਹੈ। ਜੋ ਯਾਦ ਦੀ ਪਰਸਨੈਲਿਟੀ ਨੂੰ ਸੂਟ ਨਹੀਂ ਕਰਦੀਆਂ।ਯਾਦ ਗਰੇਵਾਲ ਨੇ ਮਿੱਟੀ (2010) ਨਾਲ ਸਿਲਵਰ ਸਕ੍ਰੀਨ ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਲਾਇਨ ਆਫ ਪੰਜਾਬ (2011), ਕਬੱਡੀ ਵਨਸ ਅਗੇਨ (2012), ਸਾਡਾ ਹੱਕ (2013), ਵਨਸ ਅਪਨ ਏ ਟਾਈਮ ਇਨ ਮੁੰਬਈ ਦੁਬਾਰਾ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ! ਇਹਨਾਂ ਸਾਰੀਆਂ ਫ਼ਿਲਮ ਵਿਚ ਯਾਦ ਗਰੇਵਾਲ ਦਾ ਰੋਲ ਨੇਗਟਿਵ ਹੈ। ਸਰਦਾਰ ਗਿੱਲ ਨੇ ਦੱਸਿਆ ਕਿ ਜਦੋਂ ਉਹ ਜੋਰਾ ਫਿਲਮ ਦੀ ਕਹਾਣੀ ਲਿਖ ਰਹੇ ਸਨ ਤਾਂ ਉਹਨਾਂ ਪਹਿਲਾਂ ਹੀ ਸੋਚ ਲਿਆ ਸੀ ਕਿ ਯਾਦ ਨੂੰ ਫਿਲਮ ਵਿਚ ਰੋਲ ਲਾਜ਼ਮੀ ਦੇਣਾ ਹੈ ਅਤੇ ਉਸ ਕੋਲੋਂ ਨਾਗਿਟਿਵ ਨਹੀਂ ਬਲਕਿ ਪੋਜਟਿਵ ਤੇ ਵੱਡਾ ਰੋਲ ਕਰਵਾਉਣਾ ਹੈ। ਯਾਦ ਗਰੇਵਾਲ ਨੂੰ ਪਹਿਲਾਂ ਜੋਰਾ ਫਿਲਮ ਦੇ ਇੱਕ ਹੋਰ ਕਿਰਦਾਰ ਸ਼ੇਰੇ ਰਾਠੌਰ ਦੇ ਲਈ ਚੁਣਿਆ ਗਿਆ ਸੀ। ਜੋ ਕਿ ਬਾਅਦ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਮੁਕੁਲ ਦੇਵ ਨੇ ਕੀਤਾ।ਅਮਰਦੀਪ ਸਿੰਘ ਗਿੱਲ ਮੁਤਾਬਿਕ, ਫ਼ਿਲਮ ਵਿੱਚ ਵੀ ਦੀਪੇ ਦਾ ਕਿਰਦਾਰ ਬਹੁਸਤ ਹੀ ਵੱਖਰਾ ਤੇ ਬਹੁਤ ਵੱਡਾ ਹੈ।

ਫਿਲਮ ਵਿੱਚ ਦੀਪੇ ਦੇ ਡਾਇਲਾਗ ਕਿਤੇ ਨਾ ਕਿਤੇ ਜੋਰੇ ਨਾਲੋਂ ਵੀ ਵੱਧ ਅਤੇ ਵੱਡੇ ਹਨ। ਜੋਰੇ ਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਦੀਪਾ ਬਚਪਨ ਤੋਂ ਜਾਣੂ ਹੈ ।ਦੀਪਾ ਅਤੇ ਜੋਰਾ ਇਕੱਠੇ ਸਕੂਲ਼ ਪੜ੍ਹਨ ਜਾਂਦੇ, ਇਕੱਠੇ ਵੱਡੇ ਹੁੰਦੇ, ਉਸ ਤੋਂ ਬਾਅਦ ਸਾਰੀ ਜ਼ਿੰਦਗੀ ਦੀਪਾ ਜੋਰੇ ਦੇ ਨਾਲ ਉਸਦੇ ਪਰਛਾਵੇਂ ਵਾਂਗ ਰਹਿੰਦਾ ਹੈ।ਦੀਪਾ ਕਦੇ ਵੀ ਲੀਡ ਨਹੀਂ ਕਰਦਾ ਪਰ ਦੀਪਾ ਇੱਕ ਹੁੰਗਾਰੇ ਵਾਂਗ ਜੋਰੇ ਦੇ ਨਾਲ-ਨਾਲ ਰਹਿੰਦਾ ਹੈ। ਦੀਪਾ ਜੋਰੇ ਨੂੰ ਕਦੇ ਵੀ ਕਿਸੇ ਕੰਮ ਤੋਂ ਮਨ੍ਹਾ ਨਹੀਂ ਕਰਦਾ। ਜਦੋਂ ਕਿ ਉਹ ਉਮਰ ਵਿੱਚ ਜੋਰੇ ਨਾਲੋਂ ਵੱਡਾ ਹੈ ਅਤੇ ਜੋਰਾ ਵੀ ਹਮੇਸ਼ਾ ਦੀਪੇ ਨੂੰ ਸਤਿਕਾਰ ਅਤੇ ਅਦਬ ਨਾਲ ਦੀਪਾ ਬਾਈ ਕਹਿ ਕੇ ਹੀ ਬੁਲਾਉਂਦਾ ਹੈ। ਜੋਰਾ ਦੀਪੇ ਕਰਕੇ ਹੀ ਜੋਰਾ ਹੈ।

ਦੀਪੇ ਦੇ ਕਿਰਦਾਰ ਲਈ ਯਾਦ ਗਰੇਵਾਲ ਦੀ ਲੁੱਕ ਦਾ ਖਾਸ ਧਿਆਨ ਰੱਖਿਆ ਗਿਆ ਹੈ। ਉਸ ਦੀਆਂ ਮੁੱਛਾਂ, ਦਾਹੜੀ, ਵਾਲਾਂ ਦਾ ਸਟਾਈਲ, ਕੱਪੜੇ, ਬੋਲਣ , ਤੁਰਨ, ਖੜਨ ਆਦਿ ਦੇ ਢੰਗ ਆਦਿ ਯਾਦ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਿਲਕੁਲ ਵੇਖਦੇ ਤੇ ਸੱਜਰੇ ਹਨ। ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਯਾਦ ਗਰੇਵਾਲ ਨੂੰ ਦੀਪੇ ਦੇ ਕਿਰਦਾਰ ਲਈ ਚੁਣਿਆ ਅਤੇ ਮਾਣ ਹੈ ਕਿ ਯਾਦ ਨੇ ਜਿਵੇਂ ਦੀਪੇ ਦੇ ਕਿਰਦਾਰ ਨੂੰ ਨਿਭਾਇਆ ਉਸ ਨੇ ਇਸ ਕਿਰਦਾਰ ਨੂੰ ਅਮਰ ਕਰ ਦਿੱਤਾ ਹੈ। ਯਾਦ ਗਰੇਵਾਲ ਦਾ ‘ਜ਼ੋਰਾ ਦਾ ਸੈਂਕਡ ਚੈਪਟਰ’ ਵਿੱਚ ਦੀਪੇ ਦਾ ਕਿਰਦਾਰ ਵੀ ਸਭ ਨੂੰ ਬਹੁਤ ਪਸੰਦ ਆਏਗਾ।

ਹਰਪ੍ਰੀਤ ਸਿੰਘ ਦੇਵਗਨ

Leave a Reply

Your email address will not be published. Required fields are marked *

%d bloggers like this: