ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ‘ਚ ਗਾਇਕ ਕੁਲਵਿੰਦਰ ਬਿੱਲਾ ਨਿਭਾਉਣਗੇ ਫ਼ੌਜੀ ਅਜੈਬ ਸਿੰਘ ਕਿਰਦਾਰ’ ਫਰਸਟ ਲੁੱਕ ਆਈ ਸਾਹਮਣੇ

ss1

ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ‘ਚ ਗਾਇਕ ਕੁਲਵਿੰਦਰ ਬਿੱਲਾ ਨਿਭਾਉਣਗੇ ਫ਼ੌਜੀ ਅਜੈਬ ਸਿੰਘ ਕਿਰਦਾਰ’ ਫਰਸਟ ਲੁੱਕ ਆਈ ਸਾਹਮਣੇ

ਪਟਿਆਲਾ 20 ਫ਼ਰਵਰੀ (ਜਵੰਦਾ)- ਗਾਇਕ ਤੇ ਨਾਇਕ ਗਿੱਪੀ ਗਰੇਵਾਲ ਦੀ ਆਗਾਮੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਉੱਘੇ ਗਾਇਕ ਕੁਲਵਿੰਦਰ ਬਿੱਲਾ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਕੁਲਵਿੰਦਰ ਬਿੱਲਾ ਸੂਬੇਦਾਰ ਜੋਗਿੰਦਰ ਸਿੰਘ ਦੀ ਪਲਟੂਨ ਦੇ ਸਿਪਾਹੀ ਅਜੈਬ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਇਸ ਸੰਬੰਧੀ ਅੱਜ ਕੁਲਵਿੰਦਰ ਬਿੱਲਾ ਦੀ ਫਰਸਟ ਲੁੱਕ ਦੀਆਂ ਤਿੰਨ ਤਸਵੀਰਾੰ ਦਰਸ਼ਕਾਂ ਦੇ ਰੂਬਰੂ ਕੀਤੀਆਂ ਗਈਆਂ ਹਨ। 6 ਅਪ੍ਰੈਲ 2018 ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਦੀ ਭੂਮਿਕਾ ‘ਚ ਗਿੱਪੀ ਗਰੇਵਾਲ ਤੇ ਉਨਾਂ ਨਾਲ ਫ਼ੌਜੀ ਬਹਾਦੁਰ ਸਿੰਘ ਦੇ ਕਿਰਦਾਰ ‘ਚ ਮਸ਼ਹੂਰ ਗਾਿੲਕ ਰਾਜਵੀਰ ਜਵੰਦਾ ਵੀ ਨਜ਼ਰ ਆਉਣਗੇ ਅਤੇ ਇਸ ਸੰਬੰਧੀ ਤਸਵੀਰਾਂ ਪਹਿਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਦੱਸ ਦਈਏ ਕਿ ਮਸ਼ਹੂਰ ਡਾਇਰੈਕਟਰ ਸਿਮਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਬਣੀ ਇਸ ਫ਼ਿਲਮ ਰਾਹੀਂ ਗਾਿੲਕ ਕੁਲਵਿੰਦਰ ਬਿੱਲਾ ਤੇ ਰਾਜਵੀਰ ਜਵੰਦਾ ਆਪਣੀ ਫ਼ਿਲਮੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

Share Button

Leave a Reply

Your email address will not be published. Required fields are marked *