ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਫ਼ਿਲਮ ‘ਸੁਫ਼ਨਾ’ ਦਾ ਨਵਾਂ ਗੀਤ ‘ਜਾਨ ਦਿਆਂਗੇ’ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ

ਫ਼ਿਲਮ ‘ਸੁਫ਼ਨਾ’ ਦਾ ਨਵਾਂ ਗੀਤ ‘ਜਾਨ ਦਿਆਂਗੇ’ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ

ਐਮੀ ਵਿਰਕ ਤੇ ਤਾਨੀਆ ਦੀ ਰੁਮਾਂਟਿਕ ਫਿਲਮ ‘ਸੁਫ਼ਨਾ’ ਦੇ ਪਹਿਲੇ ਗੀਤ ‘ਕਬੂਲ ਏ’ ਨੂੰ ਮਿਲੇ ਵੱਡੇ ਹੁੰਗਾਰੇ ਤੋਂ ਬਾਅਦ ਹੁਣ ਇਸ ਫਿਲਮ ਦਾ ਇਕ ਨਵਾਂ ਗੀਤ ‘ਜਾਨ ਦਿਆਂਗੇ’ ਰਿਲੀਜ਼ ਹੋਇਆ ਹੈ ਜਿਸਨੂੰ ਜਾਨੀ ਨੇ ਲਿਖਿਆ ਤੇ ਕੰਪੌਜ ਕੀਤਾ ਹੈ ਤੇ ਬੀ ਪਰੈਕ ਦੇ ਸੰਗੀਤ ‘ਚ ਐਮੀ ਵਿਰਕ ਲੇ ਗਾਇਆ ਹੈ।ਦਰਸ਼ਕਾਂ ਵਲੋਂ ਇਸ ਗੀਤ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿਚ ਤਾਨੀਆ ਤੇ ਐਮੀ ਵਿਰਕ ਦੀ ਜੋੜੀ ਨਰਮੇ ਦੀ ਢੇਰ ‘ਤੇ ਦੁਨੀਆਂ ਤੋਂ ਬੇਫ਼ਿਕਰ ਆਪਣੇ ਪਿਆਰ ਦੇ ਰੰਗਾਂ ਵਿੱਚ ਮਸਤ ਪਏ ਨਜ਼ਰ ਆਏ ਹਨ। ਜ਼ਿਕਰਯੋਗ ਹੈ ਕਿ ਇਹ ਫਿਲਮ ਜਗਦੀਪ ਸਿੱਧੂ ਤੇ ਐਮੀ ਵਿਰਕ ਦੀ ਸੁਪਰ ਡੁਪਰ ਹਿੱਟ ਫਿਲਮ ‘ਕਿਸਮਤ’ ਤੋਂ ਬਾਅਦ ਇਕ ਹੋਰ ਮਨੋਰੰਜਨ ਭਰਪੂਰ ਵੱਡਾ ਧਮਾਕਾ ਹੋਵੇਗੀ। ‘ਕਿਸਮਤ’ ਵਾਂਗ ਇਹ ਫਿਲਮ ਵੀ ਇੱਕ ਵੱਖਰੀ ਹੀ ਕਿਸਮ ਦੀ ਲਵ ਸਟੋਰੀ ਅਧਾਰਤ ਹੋਵੇਗੀ।

ਰਾਜਸਥਾਨ ਦੇ ਪੰਜਾਬੀ ਪਿੰਡਾਂ ਵਿਚਲੇ ਕਪਾਹਾਂ ਦੇ ਖੇਤਾਂ ਸਮੇਤ ਖੂਬਸੁਰਤ ਲੁਕੇਸ਼ਨਾ ‘ਤੇ ਫ਼ਿਲਮਾਈ ਇਹ ਫਿਲਮ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇ ਦਰਸ਼ਕਾਂ ਲਈ ਇਕ ਹੁਸੀਨ ਤੋਹਫ਼ਾ ਹੋਵੇਗੀ। ਪਿਆਰ ਮੁਹੱਬਤ ਦੀਆਂ ਤੰਦਾਂ ਨੂੰ ਮਜਬੂਤ ਕਰਦੀ ਇਹ ਫਿਲਮ ਹਰ ਛੋਟੇ ਵੱਡੇ, ਅਮੀਰ ਗਰੀਬ, ਅਨਪੜ੍ਹ ਪੜ੍ਹੇ ਲਿਖੇ ਬੰਦੇ ਦੇ ਸੁਫ਼ਨਿਆਂ ਦੀ ਗੱਲ ਕਰੇਗੀ। ਪੰਜ ਪਾਣੀ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਨੇ ਦੱਸਿਆ ਕਿ ਇਹ ਫਿਲਮ 14 ਫਰਵਰੀ ਨੂੰ ਵਿਸਵ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿੱਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਤੋਂ ਇਲਾਵਾ ਜੈਸਮੀਨ ਬਾਜਵਾ, ਜਗਜੀਤ ਸੰਧੂ ਸੀਮਾ ਕੌਸਲ,ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ,ਬਲਵਿੰਦਰ ਬੁਲਟ, ਰਬਾਬ ਕੌਰ ਨੇ ਅਹਿਰਮ ਕਿਰਦਾਰ ਨਿਭਾਏ ਹਨ। ਸੰਗੀਤ ਬੀ ਪਰਾਕ ਨੇ ਦਿੱਤਾ ਹੈ।

ਹਰਜਿੰਦਰ ਸਿੰਘ

Leave a Reply

Your email address will not be published. Required fields are marked *

%d bloggers like this: