ਫ਼ਿਲਮ ‘ਵੱਡਾ ਕਲਾਕਾਰ’ ਦੀ ਰਿਲੀਜ਼ਿੰਗ ਡੇਟ ਬਦਲੀ, 28 ਦਸੰਬਰ ਨੂੰ ਹੋਵੇਗੀ ਪਰਦਾਪੇਸ਼

ss1

ਫ਼ਿਲਮ ‘ਵੱਡਾ ਕਲਾਕਾਰ’ ਦੀ ਰਿਲੀਜ਼ਿੰਗ ਡੇਟ ਬਦਲੀ, 28 ਦਸੰਬਰ ਨੂੰ ਹੋਵੇਗੀ ਪਰਦਾਪੇਸ਼

ਮਸ਼ਹੂਰ ਗਾਇਕ ਅਲਫ਼ਾਜ ਦੀ ਪੰਜਾਬੀ ਫ਼ਿਲਮ ‘ਵੱਡਾ ਕਲਾਕਾਰ’ ਦੀ ਰਿਲੀਜ਼ਿੰਗ ਡੇਟ ਬਦਲ ਗਈ ਹੈ। ਦੱਸ ਦੇਈਏ ਕਿ ਇਹ ਫ਼ਿਲਮ ਪਹਿਲਾਂ 16 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ 28 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।’ਰੈੱਡ ਕੈਸਲ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਪਾਰੁਲ ਕਟਿਆਲ ਦੀ ਪੇਸ਼ਕਸ, ਨਿਰਮਾਤਾ ਪ੍ਰਿੰਸ ਅਤੇ ਰਾਜਨ ਦੀ ਇਹ ਫ਼ਿਲਮ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੀ ਕਹਾਣੀ ਹੈ ਜੋ ਕੁਝ ਬਣਨ ਲਈ ਮੁੰਬਈ ਦੀ ਮਾਇਆ ਨਗਰੀ ਦੇ ਚੱਕਰਾਂ ਵਿੱਚ ਪੈ ਜਾਂਦੇ ਹਨ।ਨੌਜਵਾਨਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਸੇਧ ਦਿੰਦੀ ਇਸ ਫ਼ਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨ ਪਲੇਅ ਦੀਦਾਰ ਗਿੱਲ ਨੇ ਲਿਖਿਆ ਹੈ। ਮਸ਼ਹੂਰ ਪੰਜਾਬੀ ਗਾਇਕੀ ਅਲਫ਼ਾਜ ਇਸ ਫ਼ਿਲਮ ‘ਚ ਹੀਰੋ ਦੀ ਭੂਮਿਕਾ ‘ਚ ਨਜ਼ਰ ਆਵੇਗਾ ਅਤੇ ਗੁਰਨਾਮ ਭੁੱਲਰ ਦੇ ਡਾਇਮੰਡ ਗੀਤ ਵਾਲੀ ਖੂਬਸੁਰਤ ਅਦਾਕਾਰਾ ਰੂਪੀ ਗਿੱਲ ਇਸ ਫ਼ਿਲਮ ਦੀ ਹੀਰੋਇਨ ਬਣੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਯੋਗਰਾਜ ਸਿੰਘ,ਨਿਰਮਲ ਰਿਸ਼ੀ,ਬੀ ਐਨ ਸ਼ਰਮਾ, ਜੱਸੀ ਕੌਰ, ਹਾਰਬੀ ਸੰਘਾ, ਮਲਕੀਤ ਰੌਣੀ, ਜਸਵੀਰ ਗਿੱਲ ਅਤੇ ਤੇਜ਼ੀ ਸੰਧੂ ਆਦਿ ਨਾਮੀ ਕਲਾਕਾਰ ਨਜ਼ਰ ਆਉਣਗੇ।ਫ਼ਿਲਮ ਦੇ ਗੀਤ ਅਲਫ਼ਾਜ, ਸਿਆਮ ਬਲਕਾਰ, ਬਿੰਦਰ ਨੱਥੂਮਾਜਰਾ ਨੇ ਲਿਖੇ ਹਨ ਜਿੰਨ੍ਹਾਂ ਨੂੰ ਖੁਦ ਅਲਫ਼ਾਜ, ਪ੍ਰਭ ਗਿੱਲ, ਰਣਜੀਤ ਬਾਵਾ, ਕਮਲ ਖਾਂ ਤੇ ਅਫ਼ਸਾਨਾ ਖਾਨ ਆਵਾਜ਼ ਦਿੱਤੀ ਹੈ। ਫ਼ਿਲਮ ਡਿਸਟੀਬਿਊਟਰ ਓਮ ਜੀ ਗਰੁੱਪ ਮੁਨੀਸ਼ ਸਾਹਨੀ ਹੋਣਗੇ।

ਹਰਜਿੰਦਰ ਸਿੰਘ

Share Button

Leave a Reply

Your email address will not be published. Required fields are marked *