ਫ਼ਿਲਮ ‘ਲੌਂਗ ਲਾਚੀ’ ‘ਚ ਨੀਰੂ ਬਾਜਵਾ ਨਾਲ ਬਤੌਰ ਅਦਾਕਾਰ ਨਜ਼ਰ ਆਉਣਗੇ ਅੰਬਰਦੀਪ ਸਿੰਘ, ਸ਼ੂਟਿੰਗ ਸ਼ੁਰੂ

ਫ਼ਿਲਮ ‘ਲੌਂਗ ਲਾਚੀ’ ‘ਚ ਨੀਰੂ ਬਾਜਵਾ ਨਾਲ ਬਤੌਰ ਅਦਾਕਾਰ ਨਜ਼ਰ ਆਉਣਗੇ ਅੰਬਰਦੀਪ ਸਿੰਘ, ਸ਼ੂਟਿੰਗ ਸ਼ੁਰੂ

ਪਟਿਆਲਾ 22 ਨਵੰਬਰ (ਜਵੰਦਾ)- ਪਾਲੀਵੁੱਡ ਖੇਤਰ ‘ਚ ਫ਼ਿਲਮ ਚੰਨੋ ਤੇ ਸਰਗੀ ਤੋਂ ਬਾਅਦ ਦੀ ਸੁਪਰਸਟਾਰ ਅਦਾਕਾਰਾ ਨੀਰੂ ਬਾਜਵਾ ਹੁਣ ਆਪਣੇ ਪ੍ਰੋਡਕਸ਼ਨ ਹਾਉਸ ਦੀ ਤੀਸਰੀ ਫ਼ਿਲਮ ‘ਲੌਂਗ ਲਾਚੀ’ ਲੈ ਕੇ ਆ ਰਿਹਾ ਹੈ। ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖਿਆ ਹੈ ਅਤੇ ਫ਼ਿਲਮ ਵਿਚ ਖਾਸ ਇਹ ਵੀ ਹੈ ਕਿ ਇਸ ਫ਼ਿਲਮ ਵਿੱਚ ਨੀਰੂ ਬਾਜਵਾ ਨਾਲ ਮੁੱਖ ਅਦਾਕਾਰ ਵਜੋਂ ਅੰਬਰਦੀਪ ਨਜ਼ਰ ਆਉਣਗੇ ।ਜ਼ਿਕਰਯੋਗ ਹੈ ਕਿ ਅੰਬਰਦੀਪ ਸਿੰਘ ‘ਗੋਰਿਆਂ ਨੂੰ ਦਫ਼ਾ ਕਰੋ’ ,’ਅੰਗਰੇਜ’, ‘ਲਵ ਪੰਜਾਬ’ ਅਤੇ ‘ਲਹੌਰੀਏ’ ਵਰਗੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ ਦੇ ਸਕ੍ਰੀਨ ਪਲੇਅ ਲਈ ਪ੍ਰਸਿੱਧ ਹਨ ਅਤੇ ਉਨ੍ਹਾਂ ਨੂੰ ਫ਼ਿਲਮ ‘ਗੋਰਿਆਂ ਨੂੰ ਦਫ਼ਾ ਕਰੋ’ ਲਈ 2015 ਵਿੱਚ ਬੈਸਟ ਸਕ੍ਰੀਨ ਪਲੇਅ ਐਵਾਰਡ ਵੀ ਮਿਲ ਚੁੱਕਾ ਹੈ। ‘ਲੌਂਗ ਲਾਚੀ’ ਫ਼ਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਹੋ ਗਈ ਹੈ ਇਸ ਫ਼ਿਲਮ ਲਈ ਅੰਬਰਦੀਪ ਕਾਫੀ ਮਿਹਨਤ ਕਰ ਰਹੇ ਹਨ। ਉਹ ਆਪਣਾ ਭਾਰ ਘੱਟ ਕਰਨ ਤੇ ਫਿੱਟ ਬਾਡੀ ਬਣਾਉਣ ਲਈ ਜਿਮ ਵਿੱਚ ਕਾਫੀ ਪਸੀਨਾ ਵਹਾ ਰਹੇ ਹਨ।ਦੱਸਣਯੋਗ ਹੈ ਕਿ ‘ਲੌਂਗ ਲਾਚੀ’ ਫਿਲਮ ਅਗਲੇ ਸਾਲ 2018 ‘ਚ ਰਿਲੀਜ਼ ਹੋਵੇਗੀ।

Share Button

Leave a Reply

Your email address will not be published. Required fields are marked *

%d bloggers like this: