ਫ਼ਿਲਮ ‘ਲਾਟੂ’ ਰਾਹੀਂ ਕਰਨਗੇ ਗਾਇਕ ਗਗਨ ਕੋਕਰੀ ਆਪਣੇ ਫ਼ਿਲਮ ਪਾਰੀ ਦੀ ਸ਼ੁਰੂਆਤ , 16 ਨਵੰਬਰ ਨੂੰ ਹੋਵੇਗੀ ਰਿਲੀਜ਼

ss1

ਫ਼ਿਲਮ ‘ਲਾਟੂ’ ਰਾਹੀਂ ਕਰਨਗੇ ਗਾਇਕ ਗਗਨ ਕੋਕਰੀ ਆਪਣੇ ਫ਼ਿਲਮ ਪਾਰੀ ਦੀ ਸ਼ੁਰੂਆਤ , 16 ਨਵੰਬਰ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ 27 ਅਗਸਤ (ਜਵੰਦਾ)- ਆਪਣੇ ਅਨੇਕਾਂ ਹੀ ਸੁਪਰ ਹਿੱਟ ਗੀਤਾਂ ਨਾਲ ਪੰਜਾਬੀ ਸੰਗਤ ਜਗਤ ‘ਚ ਵੱਖਰੀ ਪਛਾਣ ਬਨ੍ਹਾਉਣ ਵਾਲੇ ਗਾਇਕ ਗਗਨ ਕੋਕਰੀ ਹੁਣ ਪੰਜਾਬੀ ਫ਼ਿਲਮ ‘ਲਾਟੂ’ ਰਾਹੀਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਜਾ ਰਹੇ ਹਨ। ਫ਼ਿਲਮ ਦੀ ਝਲਕ ਦਾ ਪਹਿਲਾ ਪੋਸਟਰ ਹਾਲ ਹੀ ਰਿਲੀਜ਼ ਕੀਤਾ ਗਿਆ ਹੈ।ਫ਼ਿਲਮ ਵਿੱਚ ਗਗਨ ਕੋਕਰੀ ਨਾਲ ਮੁੱਖ ਅਦਾਕਾਰਾ ਦੀ ਭੂਮਿਕਾ ‘ਚ ਅਦੀਤੀ ਸ਼ਰਮਾ ਹੈ । ਪੋਸਟਰ ਵਿੱਚ ਗਗਨ ਕੋਕਰੀ ਅਦਾਕਾਰਾ ਅਦੀਤੀ ਸ਼ਰਮਾ ਨਾਲ ਸਾਈਕਲ ਤੇ ਬੈਠਾ ਨਜ਼ਰ ਆ ਰਿਹਾ ਹੈ ਅਤੇ ਦੋਵੇਂ ਹੱਸਦੇ ਹੋਏ ਲਾਟੂ (ਬੱਲਬ) ਜਗ੍ਹਾ ਰਹੇ ਹਨ|

ਦੱਸ ਦਈਏ ਕਿ ਧੀਰਜ ਰਤਨ ਵੱਲੋਂ ਲਿਖੀ ਫ਼ਿਲਮ ਦੀ ਕਹਾਣੀ ਦਾ ਵਿਸ਼ਾ ਪੁਰਾਣੇ ਪੰਜਾਬ ਤੇ ਪੰਜਾਬੀ ਸਭਿੱਆਚਾਰ ਨਾਲ ਸੰਬੰਧਿਤ ਹੈ| ਜਗਮੀਤ ਸਿੰਘ ਰਾਣਾ ਗਰੇਵਾਲ ‘ਤੇ ਵਿਕਾਸ ਵਧਵਾ ਵੱਲੋਂ ਪ੍ਰੋਡਿਊਸ ਅਤੇ ਮਾਨਵ ਸ਼ਾਹ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਪਾਲੀਵੁੱਡ ਇੰਡਸਟਰੀ ਦੇ ਨਾਮੀ ਕਲਾਕਾਰ ਕਰਮਜੀਤ ਅਨਮੋਲ, ਅਨੀਤਾ ਦੇਵਗਨ, ਸਰਦਾਰ ਸੋਹੀ, ਹਾਰਬੀ ਸੰਘਾ, ਰਾਹੁਲ ਜੁਗਰਾਲ, ਨਿਸ਼ਾ ਬਾਨੋ, ਪ੍ਰਿੰਸ ਕੰਵਲਜੀਤ, ਆਸ਼ੀਸ਼ ਦੁੱਗਲ, ਪ੍ਰਕਾਸ਼ ਗਾਧੂ ਆਦਿ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਦਿੱਤਾ ਗਿਆ ਹੈ। ਫਰੀਦ ਇੰਟਰਟੇਨਮੈਂੇਟ ਅਤੇ ਨਿਊ ਏਰਾ ਮੂਵੀਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ 16 ਨਵੰਬਰ 2018 ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *