Tue. Jun 25th, 2019

ਫ਼ਿਲਮ ‘ਮਿੰਦੋ ਤਸੀਲਦਾਰਨੀ’ ਦੀ ਪਹਿਲੀ ਝਲਕ ਆਈ ਸਾਹਮਣੇ, 28 ਜੂਨ ਨੂੰ ਹੋਵੇਗੀ ਫ਼ਿਲਮ ਰਿਲੀਜ਼

ਫ਼ਿਲਮ ‘ਮਿੰਦੋ ਤਸੀਲਦਾਰਨੀ’ ਦੀ ਪਹਿਲੀ ਝਲਕ ਆਈ ਸਾਹਮਣੇ, 28 ਜੂਨ ਨੂੰ ਹੋਵੇਗੀ ਫ਼ਿਲਮ ਰਿਲੀਜ਼

ਚੰੜੀਗੜ੍ਹ 26 ਮਈ (ਜਵੰਦਾ) – ਗਾਇਕ, ਅਦਾਕਾਰ ਤੇ ਨਿਰਮਾਤਾ ਕਰਮਜੀਤ ਅਨਮੋਲ ਦੀ ਨਵੀਂ ਫ਼ਿਲਮ ‘ਮਿੰਦੋ ਤਸੀਲਦਾਰਨੀ’ 28 ਜੂਨ 2019 ਨੂੰ ਸਿਨੇਮਾਘਰਾਂ ਵਿੱਚ ਪਰਦਾਪੇਸ਼ ਹੋਣ ਜਾ ਰਹੀ ਹੈ।’ਕਰਮਜੀਤ ਅਨਮੋਲ ਪਰੋਡਕਸ਼ਨ’ ਅਤੇ ‘ਰੰਜੀਵ ਸਿੰਗਲਾ ਪ੍ਰੋਡਕਸ਼ਨ’ ਦੇ ਸਾਂਝੇ ਬੈਨਰ ਹੇਠ ਬਣੀ ਨਿਰਮਾਤਾ ਕਰਮਜੀਤ ਅਨਮੋਲ, ਰੰਜੀਵ ਸਿੰਗਲਾ ਅਤੇ ਪਵਿੱਤਰ ਬੈਨੀਪਾਲ ਵੱਲੋਂ ਪ੍ਰੋਡਿਊਸ ਇਸ ਫ਼ਿਲਮ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ।ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਕਰਮਜੀਤ ਅਨਮੋਲ ਅਤੇ ਗਾਇਕ ਰਾਜਵੀਰ ਜਵੰਦਾ ਨੇ ਫ਼ਿਲਮ ਦਾ ਪਹਿਲਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ।ਇਸ ਪੋਸਟਰ ਵਿੱਚ ਅਦਾਕਾਰਾ ਕਵਿਤਾ ਕੌਸ਼ਿਕ ਨਜ਼ਰ ਆ ਰਹੀ ਹੈ ਅਤੇ ਉਨਾਂ ਨੇ ਆਪਣੇ ਹੱਥ ‘ਚ ਇੱਕ ਫ਼ਾਈਲ ਫੜੀ ਹੋਈ ਹੈ ਜਿਸ ਦੇ ਕਵਰ ‘ਤੇ ਕਰਮਜੀਤ ਅਨਮੋਲ ਦੀ ਤਸਵੀਰ ਲੱਗੀ ਹੋਈ ਹੈ।

ਰੋਮਾਂਸ ਅਤੇ ਕਾਮੇਡੀ ਨਾਲ ਮਨੋਰੰਜਨ ਭਰਪੂਰ ਇਸ ਫ਼ਿਲਮ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਅਤੇ ਫ਼ਿਲਮ ਦੇ ਨਿਰਦੇਸ਼ਕ ਵੀ ਅਵਤਾਰ ਸਿੰਘ ਹਨ।ਫ਼ਿਲਮ ਦੇ ਡਾਇਲਾਗ ਟਾਡਾ ਬੈਨੀਪਾਲ ਨੇ ਲਿਖੇ ਹਨ। ਇਸ ਫ਼ਿਲਮ ਵਿੱਚ ਕਰਮਜੀਤ ਅਨਮੋਲ, ਗਾਇਕ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ , ਨਿਰਮਲ ਰਿਸ਼ੀ, ਸਰਦਾਰ ਸੋਹੀ, ਈਸ਼ਾ ਰਿਖੀ, ਮਲਕੀਤ ਰੌਣੀ, ਹਰਬੀ ਸੰਘਾ, ਮਿੰਟੂ ਜੱਟ, ਦਰਸ਼ਨ ਘਾਰੂ, ਸੰਜੂ ਸੋਲੰਕੀ, ਜੱਸੀ ਰੂਪੀ ਬਰਨਾਲਾ, ਲੱਕੀ ਧਾਲੀਵਾਲ, ਸਿਮਰਨ ਸਹਿਜਪਾਲ, ਏਕਤਾ ਗੁਲਾਟੀ, ਤਰਸੇਮ ਪਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।

Leave a Reply

Your email address will not be published. Required fields are marked *

%d bloggers like this: