Wed. May 22nd, 2019

ਫ਼ਿਲਮ ‘ਪ੍ਰਾਹੁਣਾ’ ਦੇ ਨਵੇਂ ਗੀਤ ‘ਸੱਤ ਬੰਦੇ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਫ਼ਿਲਮ ‘ਪ੍ਰਾਹੁਣਾ’ ਦੇ ਨਵੇਂ ਗੀਤ ‘ਸੱਤ ਬੰਦੇ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਚੰਡੀਗੜ੍ਹ 19 ਸਤੰਬਰ (ਜਵੰਦਾ) ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਤੇ ਗਾਇਕਾ ਤਨਿਸ਼ਕਾ ਕੌਰ ਦੀ ਆਵਾਜ਼ ‘ਚ ਕੁਲਵਿੰਦਰ ਬਿੱਲਾ ਦੀ ਆਉਣ ਵਾਲੀ ਫ਼ਿਲਮ ‘ਪ੍ਰਾਹੁਣਾ’ ਦਾ ਦੂਜਾ ਗੀਤ ‘ਸੱਤ ਬੰਦੇ’ ਰਿਲੀਜ਼ ਹੋ ਗਿਆ ਹੈ।ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹੈ ਹੈ। ਇਸ ਗੀਤ ਦੇ ਬੋਲ ਗੀਤਕਾਰ ਧਰਮਵੀਰ ਭੰਗੂ ਨੇ ਲਿਖੇ ਹਨ ਅਤੇ ਸੰਗੀਤ ‘ਮਿਊਜ਼ਿਕ ਨਸ਼ਾ’ ਨੇ ਦਿੱਤਾ ਹੈ।ਫ਼ਿਲਮ ਦੇ ਪਹਿਲੇ ਗੀਤ ‘ਟਿੱਚ ਬਟਨ’ ਦੀ ਤਰਾਂ ਇਸ ਗੀਤ ‘ਚ ਵੀ ਕੁਲਵਿੰਦਰ ਬਿੱਲਾ ਦੀ ਵਾਮਿਕਾ ਗੱਬੀ ਨਾਲ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਦੱਸ ਦਈਏ ਕਿ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ‘ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਸਰਦਾਰ ਸੋਹੀ, ਹੌਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ ਅਤੇ ਨਵਦੀਪ ਕਲੇਰ ਆਦਿ ਨਾਮੀ ਸਿਤਾਰੇ ਵੀ ਨਜ਼ਰ ਆਉਣਗੇ।ਇਸ ਫ਼ਿਲਮ ਦਾ ਨਿਰਮਾਣ ਮੋਹਿਤ ਬਨਵੈਤ, ਮਨੀ ਧਾਲੀਵਾਲ ਤੇ ਸੁਮੀਤ ਸਿੰਘ ਨੇ ਬਨਵੈਤ ਫ਼ਿਲਮਜ਼, ਦਾਰਾ ਫਿਲਮਜ਼ ਇੰਟਰਟਨਮੈਂਟ ਤੇ ਸੈਵਨ ਕਲਰ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਸੁਖਰਾਜ ਸਿੰਘ ਨੇ ਲਿਖਿਆ ਹੈ। ਡਾਇਲਾਗ ਅਮਨ ਸਿੱਧੂ ਤੇ ਟਾਟਾ ਬੈਨੀਪਾਲ ਨੇ ਲਿਖੇ ਹਨ। ਫ਼ਿਲਮ ਦਾ ਨਿਰਦੇਸ਼ਨ ਅੰਮ੍ਰਿਤਰਾਜ ਚੱਡਾ ਤੇ ਮੋਹਿਤ ਬਨਵੈਤ ਨੇ ਦਿੱਤਾ ਹੈ।

Leave a Reply

Your email address will not be published. Required fields are marked *

%d bloggers like this: