Mon. Aug 19th, 2019

ਫ਼ਿਲਮ ‘ਪ੍ਰਾਹੁਣਾ’ ਦਾ ਟਾਈਟਲ ਟਰੈਕ ਗਾਇਕ ਨਛੱਤਰ ਗਿੱਲ ਦੀ ਆਵਾਜ਼ ‘ਚ ਰਿਲੀਜ਼

ਫ਼ਿਲਮ ‘ਪ੍ਰਾਹੁਣਾ’ ਦਾ ਟਾਈਟਲ ਟਰੈਕ ਗਾਇਕ ਨਛੱਤਰ ਗਿੱਲ ਦੀ ਆਵਾਜ਼ ‘ਚ ਰਿਲੀਜ਼

ਚੰਡੀਗੜ੍ਹ 25 (ਜਵੰਦਾ) ਗਾਇਕ ‘ਤੇ ਨਾਇਕ ਕੁਲਵਿੰਦਰ ਬਿੱਲਾ ‘ਤੇ ਅਦਾਕਾਰਾ ਵਾਮਿਕਾ ਗੱਬੀ ਦੀ ਅਗਾਮੀ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਪ੍ਰਾਹੁਣਾ’ ਨੂੰ ਲੈ ਕੇ ਦਰਸ਼ਕਾਂ ‘ਚ ਬੇਹੱਦ ਉਤਸ਼ਾਹ ਭਰਿਆ ਨਜ਼ਰ ਆ ਰਿਹਾ ਹੈ। ਦਰਸ਼ਕਾਂ ਵਲੋਂ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਫ਼ਿਲਮ ਦੇ ਗੀਤ ‘ਟਿੱਚ ਬਟਨ’ ਅਤੇ ‘ਸੱਤ ਬੰਦੇ’ ਨੂੰ ਦਿੱਤੇ ਭਰਵੇਂ ਹੁੰਗਰੇ ਤੋਂ ਬਾਅਦ ਹੁਣ ਫ਼ਿਲਮ ਦੇ ਰਿਲੀਜ਼ ਹੋਏ ਟਾਈਟਲ ਟਰੈਕ ਨੂੰ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਏ ਇਸ ਗੀਤ ਨੂੰ ਗਾਇਕ ਨਛੱਤਰ ਗਿੱਲ ਨੇ ਆਵਾਜ਼ ਦਿੱਤੀ ਹੈ ਅਤੇ ਗੀਤ ਦੇ ਬੋਲ ਧਰਮਬੀਰ ਭੰਗੂ ਨੇ ਕਲਮਬੱਧ ਕੀਤੇ ਹਨ ਜਦਕਿ ਸੰਗੀਤ ਮਿਸਟਰ ਵੋਵ ਨੇ ਦਿੱਤਾ ਹੈ।ਇਸ ਟਾਈਟਲ ਟਰੈਕ ਦੀ ਸ਼ਾਨਦਾਰ ਵੀਡੀਓ ‘ਚ ਪ੍ਰਾਹੁਣੇ ਆਪਣੇ ਰੰਗ ਦਿਖਾਉਂਦੇ ਨਜ਼ਰ ਆ ਰਹੇ ਹਨ।ਦੱਸ ਦਈਏ ਕਿ ਅੰਮ੍ਰਿਤ ਰਾਜ ਚੱਢਾ ‘ਤੇ ਮੋਹਿਤ ਬਨਵੈਤ ਵਲੋਂ ਨਿਰਦੇਸ਼ਿਤ ਕੀਤੀ ਇਹ ਫ਼ਿਲਮ ਇੱਕ ਸਾਂਝੇ ਤੇ ਵੱਡੇ ਪਰਿਵਾਰ ਦੇ ਇੱਕ ਵਿਆਹ ਵਿੱਚ ਚਿਰਾਂ ਬਾਅਦ ਇਕੱਠੇ ਹੋਏ ਪ੍ਰਾਹੁਣਿਆਂ ਦੀ ਆਪਣੀ-ਆਪਣੀ ਦਿਲਚਸਪ ਕਹਾਣੀ ਹੈ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰੇਗੀ। ਫ਼ਿਲਮ ਵਿੱਚ ਜਿੱਥੇ ਚੰਗੀ ਮਨੋਰੰਜਨ ਭਰਪੂਰ ਕਾਮੇਡੀ ਹੈ ਉੱਥੇ ਪੁਰਾਤਨ ਸੱਭਿਆਚਾਰ ਦਾ ਵੀ ਅਨਮੋਲ ਖ਼ਜਾਨਾ ਹੈ।

ਦਾਰਾ ਫਿਲਮਜ਼ ਇੰਟਰਟਨਮੈਂਟ, ਸੈਵਨ ਕਲਰ ਮੋਸ਼ਨ ਪਿਕਚਰਜ਼ ਤੇ ਬਨਵੈਤ ਫ਼ਿਲਮਜ਼ ਦੇ ਬੈਨਰ ਤੇ ਰੈੱਡਸਾਈਡ ਪਿਕਚਰਜ਼ ਦੀ ਸਾਂਝੀ ਪੇਸ਼ਕਾਰੀ ਇਸ ਫ਼ਿਲਮ ਵਿੱਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਪ੍ਰੀਤ ਕੌਰ ਭੰਗੂ,ਰਾਜ ਧਾਲੀਵਾਲ, ਰੂਪੀ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਹਾਰਬੀ ਸੰਘਾਂ,ਮਲਕੀਤ ਰੌਣੀ, ਨਵਦੀਪ ਕਲੇਰ, ਪ੍ਰਕਾਸ਼ ਗਾਧੂ ਅਤੇ ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ ‘ਤੇ ਮਨੀ ਧਾਲੀਵਾਲ ਹਨ ਅਤੇ ਫ਼ਿਲਮ ਦੀ ਕਹਾਣੀ ਸੁਖਰਾਜ ਸਿੰਘ, ਟਾਟਾ ਬੈਨੀਪਾਲ ਤੇ ਅਮਨ ਸਿੱਧੂ ਲਿਖੀ ਹੈ, ਜੋ ਕਿ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: