ਫ਼ਿਲਮ ‘ਢੋਲ ਰੱਤੀ’ ਦੀ ਕਹਾਣੀ ਆਮ ਫਿਲਮਾਂ ਤੋਂ ਵੱਖਰੀ ‘ਤੇ ਹੋਵੇਗੀ ਬੇਹੱਦ ਹੀ ਦਿਲਚਸਪ

ਫ਼ਿਲਮ ‘ਢੋਲ ਰੱਤੀ’ ਦੀ ਕਹਾਣੀ ਆਮ ਫਿਲਮਾਂ ਤੋਂ ਵੱਖਰੀ ‘ਤੇ ਹੋਵੇਗੀ ਬੇਹੱਦ ਹੀ ਦਿਲਚਸਪ

ਚੰਡੀਗੜ੍ਹ 17 ਜੁਲਾਈ (ਜਵੰਦਾ)- ਪੰਜਾਬੀ ਫ਼ਿਲਮ ਇੰਡਸਟਰੀ ਅਤੇ ਥੀਏਟਰ ਦੇ ਮਸ਼ਹੂਰ ਅਦਾਕਾਰ ਲੱਖਾ ਲਖਵਿੰਦਰ ਅਗਾਮੀ 20 ਜੁਲਾਈ ਨੂੰ ਆਪਣੀ ਨਵੀਂ ਪੰਜਾਬੀ ਫ਼ਿਲਮ ‘ਢੋਲ ਰੱਤੀ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ।’ਕੈਨਮ ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਤਿਆਰ ਇਸ ਫ਼ਿਲਮ ਦੇ ਨਿਰਮਾਤਾ ਮਾਈਕ ਵਰਮਾ ਹਨ ਅਤੇ ਨਿਰਦੇਸ਼ਕ ਸ਼ਿਵਮ ਸ਼ਰਮਾ ਹਨ।ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰਾ ਪੂਜਾ ਠਾਕੁਰ, ਮਲਕੀਤ ਰੌਣੀ, ਹਾਰਬੀ ਸੰਘਾ, ਹਰਿੰਦਰ ਭੁੱਲਰ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਅਰਸ਼ ਚਾਵਲਾ, ਅਨਿਤਾ ਮੀਤ, ਅਮ੍ਰਿਤ ਪਾਲ ਛੋਟੂ, ਮੰਜੂ ਮਾਹਲ ਅਤੇ ਇਕੱਤਰ ਸਿੰਘ ਆਦਿ ਨਾਮੀ ਸਿਤਾਰੇ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ ।ਫਿਲਮ ਦੀ ਕਹਾਣੀ ਬੱਬਰ ਗਿੱਲ ਵਲੋਂ ਲਿਖੀ ਹੈ ਅਤੇ ਫ਼ਿਲਮ ਦਾ ਵਿਸ਼ਾ ਪੰਜਾਬ-ਪਾਕਿ ਸਰਹੱਦ ਉੱਤੇ ਇੱਕ ਐਮਰਜੈਂਸੀ ਹਾਲਾਤ ਉੱਤੇ ਆਧਾਰਿਤ ਹੈ। ਜਿਸ ਰਾਹੀਂ ਸੰਸਕ੍ਰਿਤੀ ਅਤੇ ਪ੍ਰੰਪਰਾਵਾਂ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਕੁਝ ਦਹਾਕੇ ਪਹਿਲਾਂ ਦੇ ਪੰਜਾਬ ਨੂੰ ਚੰਗੀ ਤਰ੍ਹਾਂ ਪੇਸ਼ ਕੀਤਾ ਹੈ।ਇਹ ਫ਼ਿਲਮ ਜਿਥੇ ਪੁਰਾਣੇ ਪੰਜਾਬ ਨੂੰ ਦਰਸਾਉਂਦੀ ਹੈ ਉਥੇ ਅੱਜ ਦੇ ਪੀੜ੍ਹੀ ਲਈ ਮਹੱਤਵਪੂਰਣ ਸੰਦੇਸ਼ ਦੇ ਨਾਲ ਪਰਿਵਾਰਕ ਸਬੰਧਾਂ ਅਤੇ ਮਹੱਤਵਪੂਰਣ ਕਦਰਾਂ-ਕੀਮਤਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਅਤੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੀ ਇੱਕ ਕੋਸ਼ਿਸ਼ ਹੈ।ਫਿਲਮ ਦਾ ਸੰਗੀਤ ਮਸ਼ਹੂਰ ‘ਬੀਟਸ’ ਸ਼ੈਲੀ ਦਾ ਹੈ ਜੋ ਕਿ ਸੰਗੀਤਕਾਰ ਤਨੁਜ ਜੇਤਲੀ ‘ਤੇ ਰਵੀ ਪਵਾਰ ਵਲੋਂ ਦਿੱਤਾ ਗਿਆ ਹੈ।ਫ਼ਿਲਮ ਦੇ ਗੀਤਾਂਂ ਨੂੰ ਮਸ਼ਹੂਰ ਗਾਇਕ ਮੀਕਾ ਸਿੰਘ, ਨਛੱਤਰ ਗਿੱਲ, ਸੁਰਜੀਤ ਭੁੱਲਰ, ਆਸ਼ੂ ਪੰਜਾਬੀ, ਸੁਦੇਸ਼ ਕੁਮਾਰੀ, ਰਾਣੀ ਰਣਦੀਪ ਅਤੇ ਨੀਤੂ ਭੱਲਾ ਨੇ ਗਾਇਆ ਹੈ।

Share Button

Leave a Reply

Your email address will not be published. Required fields are marked *

%d bloggers like this: