Tue. Sep 24th, 2019

ਫ਼ਿਲਮ ਗਿਲਟੀ ’ਚ ਨਜ਼ਰ ਆਉਣਗੇ ਅਦਾਕਾਰਾ ਕਿਆਰਾ ਅਡਵਾਨੀ

ਫ਼ਿਲਮ ਗਿਲਟੀ ’ਚ ਨਜ਼ਰ ਆਉਣਗੇ ਅਦਾਕਾਰਾ ਕਿਆਰਾ ਅਡਵਾਨੀ

ਅਦਾਕਾਰ ਸ਼ਾਹਿਦ ਕਪੂਰ ਦੀ ਹੁਣੇ ਜਿਹੇ ਰਿਲੀਜ਼ ਹੋਈ ਬਾਲੀਵੁੱਡ ਫ਼ਿਲਮ ਕਬੀਰ ਸਿੰਘ ਦੀ ਬਾਕਸ ਆਫ਼ਿਸ ’ਤੇ ਧਮਾਕੇਦਾਰ ਕਮਾਈ ਮਗਰੋਂ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੂੰ ਨੈਟਫਲਿੱਕਸ ਤੇ ਇਕ ਨਵੀਂ ਫ਼ਿਲਮ ਕਰਨ ਦਾ ਮੌਕਾ ਮਿਲ ਗਿਆ ਹੈ। ਜਿਸਦਾ ਪਹਿਲਾਂ ਲੁਕ ਸਾਹਮਣੇ ਵੀ ਆ ਗਿਆ ਹੈ।

ਜਾਣਕਾਰੀ ਮੁਤਾਬਕ ਕਿਆਰਾ ਅਡਵਾਨੀ ਦੇ ਗਾਡ-ਫਾਦਰ ਕਰਣ ਜੌਹਰ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਚ ਉਨ੍ਹਾਂ ਨੇ ਫ਼ੈਂਜ਼ ਨੂੰ ਦਸਿਆ ਹੈ ਕਿ ਕਿਆਰਾ ਦੀ ਨੈਟਫਲਿੱਕਸ ਤੇ ਇਕ ਨਵੀਂ ਫ਼ਿਲਮ ਆਉਣ ਵਾਲੀ ਹੈ। ਕਿਆਰਾ ਨੇ ਲਗਭਗ 5 ਸਾਲ ਪਹਿਲਾਂ ਫ਼ਿਲਮ ਫ਼ਗਲੀ ਨਾਲ ਬਾਲੀਵੁੱਡ ਚ ਕਦਮ ਰਖਿਆ ਸੀ।

ਕਰਣ ਜੌਹਰ ਦੀ ਕੰਪਨੀ ਧਰਮ ਪ੍ਰੋਡਕਸ਼ਨ ਨੇ ਨੈਟਫਲਿੱਕਸ ’ਤੇ ਆਉਣ ਵਾਲੀ ਇਕ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਫ਼ਿਲਮ ਦਾ ਨਾਂ ਹੈ ਗਿਲਟੀ। ਇਸ ਫ਼ਿਲਮ ਚ ਕਿਆਰਾ ਮੁੱਖ ਕਿਰਦਾਰ ਚ ਨਜ਼ਰ ਆਉਣਗੀ।

Leave a Reply

Your email address will not be published. Required fields are marked *

%d bloggers like this: