Thu. Oct 17th, 2019

ਫ਼ਿਲਮ ‘ਖਤਰੇ ਦਾ ਘੁੱਗੂ’ ਨਾਲ ਬਤੌਰ ਨਿਰਦੇਸ਼ਕ ਤੇ ਨਿਰਮਾਤਾ ਵੱਖਰੀ ਪਛਾਣ ਸਥਾਪਤ ਕਰੇਗਾ ਅਮਨ ਚੀਮਾ

ਫ਼ਿਲਮ ‘ਖਤਰੇ ਦਾ ਘੁੱਗੂ’ ਨਾਲ ਬਤੌਰ ਨਿਰਦੇਸ਼ਕ ਤੇ ਨਿਰਮਾਤਾ ਵੱਖਰੀ ਪਛਾਣ ਸਥਾਪਤ ਕਰੇਗਾ ਅਮਨ ਚੀਮਾ

ਕਿਸੇ ਵੀ ਸਫ਼ਲ ਦਾ ਸਿਹਰਾ ਪਰਦੇ ‘ਤੇ ਨਜ਼ਰ ਆਉਂਦੇ ਕਲਾਕਾਰਾਂ ਦੇ ਹਿੱਸੇ ਹੀ ਨਹੀਂ ਆਉਂਦਾ ਬਲਕਿ ਕੈਮਰੇ ਦੇ ਪਿੱਛੇ ਕਰਨ ਵਾਲੇ ਤਕਨੀਕੀ ਮਾਹਿਰਾਂ ਦਾ ਵੀ ਭਰਪੂਰ ਯੋਗਦਾਨ ਹੁੰਦਾ ਹੈ। ਅਜਿਹੇ ਹੀ ਮੇਹਨਤੀ ਤੇ ਲਗਨ ਵਾਲੇ ਕਲਾਕਾਰਾਂ ਵਿੱਚੋਂ ਇੱਕ ਨਾਂ ਹੈ ਨਿਰਦੇਸ਼ਨ ਖੇਤਰ ਵਿੱਚ ਨਵੀਆਂ ਪੈੜ੍ਹਾਂ ਪਾਉਣ ਵਾਲਾ ਅਮਨ ਚੀਮਾ। ਅਮਨ ਚੀਮਾ ਫ਼ਿਲਮ ‘ਖਤਰੇ ਦਾ ਘੁੱਗੂ’ ਨਾਲ ਬਤੌਰ ਨਿਰਦੇਸ਼ਕ ਅਤੇ ਨਿਰਮਾਤਾ ਵੀ ਅੱਗੇ ਆਇਆ ਹੈ। ਅਮਨ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਸਨੇ ਅਨੇਕਾਂ ਫ਼ਿਲਮਕਾਰਾਂ ਨਾਲ ਰਹਿ ਕੇ ਗਿਆਨ ਲਿਆ ਹੈ। ਇਸ ਪਲੇਠੀ ਫ਼ਿਲਮ ਦਾ ਨਿਰਦੇਸ਼ਨ ਕਰਦਿਆ ਵੀ ਉਹ ਨਿੱਤ ਨਵੇਂ ਤਜੱਰਬਿਆਂ ਵਿੱਚ ਰਿਹਾ ਹੈ।
ਅਨੰਤਾ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਜੋਰਡਨ ਸੰਧੂ, ਦਿਲਜੋਤ , ਬੀ ਐਨ ਸ਼ਰਮਾ,ਅਮਨ ਨੀਟੂ ਪੰਧੇਰ, ਅਨੀਤਾ ਸਬਦੀਸ਼ ਅਤੇ ਰਵਿੰਦਰ ਮੰਡ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਅਮਨ ਚੀਮਾ ਨੇ ਦੱਸਿਆ ਕਿ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਹਟਕੇ ਪਿਆਰ ਮੁਹੱਬਤ ਵਰਗੇ ਇੱਕ ਦਿਲਚਸਪ ਵਿਸ਼ੇ ਦੀ ਕਹਾਣੀ ਅਧਾਰਤ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਕਮਾਲ ਦਾ ਹੈ।
ਜਿਕਰਯੋਗ ਹੈ ਕਿ ਅਮਨ ਚੀਮਾ ਬਹੁਤ ਮੇਹਨਤੀ ਤੇ ਲਗਨ ਵਾਲਾ ਕਲਾ ਪ੍ਰੇਮੀ ਹੈ। ਸਹਿਨਸ਼ੀਲਤਾ ਅਤੇ ਨਿਮਰਤਾ ਉਸ ਵਿੱਚ ਕੁੱਟ ਕੁੱਟ ਭਰੀ ਹੈ। ਪੰਜਾਬੀ ਸਿਨਮੇ ਨਾਲ ਉਸਦਾ ਲਗਾਓ ਕਈ ਸਾਲਾਂ ਤੋਂ ਸੀ, ਉਹ ਇੱਕ ਵਧੀਆ ਫ਼ਿਲਮ ਬਣਾਉਣ ਦਾ ਇਛੁੱਕ ਸੀ ਸੋ ਅੱਜ ਉਸਨੂੰ ਸੁਪਨਿਆ ਨੂੰ ਸੱਚ ਕਰਨ ਦਾ ਮੌਕਾ ਮਿਲਿਆ ਹੈ। ਚੰਗੀਆਂ ਫ਼ਿਲਮਾਂ ਕਰਨ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ। ਕਲਾ ਦਾ ਕੋਈ ਅੰਤ ਨਹੀਂ ਹੁੰਦਾ , ਇੰਨਸਾਨ ਸਾਰੀ ਜਿੰਦਗੀ ਸਿੱਖਦਾ ਰਹਿੰਦਾ ਹੈ, ਬੰਦੇ ਵਿੱਚ ਮੇਹਨਤ ਅਤੇ ਲਗਨ ਦਾ ਕੀੜਾ ਹੋਣਾ ਲਾਜ਼ਮੀ ਹੈ। ਭਵਿੱਖ ਵਿੱਚ ਉਸਦਾ ਫ਼ਿਲਮੀ ਸਫ਼ਰ ਜਾਰੀ ਰਹੇਗਾ ਤੇ ਉਹ ਦਰਸ਼ਕਾਂ ਦੀ ਪਸੰਦ ਮੁਤਾਬਕ ਫ਼ਿਲਮਾਂ ਦਾ ਨਿਰਮਾਣ ਕਰਦਾ ਰਹੇਗਾ।ਉਨਾਂ ਅੱਗੇ ਕਿਹਾ ਕਿ ਇਸ ਫ਼ਿਲਮ ਨਾਲ ਜੁੜਕੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਅਜਿਹੀ ਫ਼ਿਲਮ ਬਣਾਉਣ, ਜੋ ਹਰ ਦਰਸ਼ਕ ਦੀ ਪਸੰਦ ਬਣੇ ਅਤੇ ਹਰ ਕੋਈ ਆਪਣੇ ਪਰਿਵਾਰ ਨਾਲ ਉਸ ਫ਼ਿਲਮ ਦਾ ਆਨੰਦ ਮਾਣ ਸਕੇ।

ਹਰਜਿੰਦਰ ਸਿੰਘ ਜਵੰਦਾ
94638 28000

Leave a Reply

Your email address will not be published. Required fields are marked *

%d bloggers like this: