Thu. Jul 18th, 2019

ਫ਼ਿਲਮਾਂਕਣ ਪੱਖੋਂ ਪੰਜਾਬੀ ਸਿਨੇਮਾਂ ਦੀ ਉੱਤਮ ਫ਼ਿਲਮ ਹੋਵੇਗੀ ‘ਇਸ਼ਕ ਮਾਈ ਰਿਲੀਜ਼ਨ’ : ਨਿਰਮਾਤਾ ਗੁਰਦੀਪ ਢਿੱਲੋਂ

ਫ਼ਿਲਮਾਂਕਣ ਪੱਖੋਂ ਪੰਜਾਬੀ ਸਿਨੇਮਾਂ ਦੀ ਉੱਤਮ ਫ਼ਿਲਮ ਹੋਵੇਗੀ ‘ਇਸ਼ਕ ਮਾਈ ਰਿਲੀਜ਼ਨ’ : ਨਿਰਮਾਤਾ ਗੁਰਦੀਪ ਢਿੱਲੋਂ
ਪੰਜਾਬੀ ਸਿਨੇਮਾਂ ਲਈ ‘ਜੱਟ ਜੇਮਜ਼ ਬਾਂਡ’ ਜਿਹੀ ਬੇਹਤਰੀਣ ਅਤੇ ਅਪਾਰ ਕਾਮਯਾਬ ਫਿਲਮ ਕਰ ਚੁੱਕੇ ਹਨ ਨਿਰਮਿਤ

ਹਿੰਦੀ ਸਿਨੇਮਾਂ ਵਿਚ ਇਤਿਹਾਸ ਸਿਰਜ ਚੁੱਕੀ ਅਤੇ ਮੁਜੱਸਮਾਂ ਸਾਬਿਤ ਹੋ ਚੁੱਕੀ ਫ਼ਿਲਮ ‘ਮੁਗਲ ਏ ਆਜ਼ਮ’ ਵਾਂਗ ਵੱਡੇ ਪੱਧਰ ਤੇ ਫ਼ਿਲਮਾਈ ਗਈ ਹੈ, ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਇਸ਼ਕ ਮਾਈ ਰਿਲੀਜ਼ਨ’ , ਜੋ ਇਸ ਸਿਨੇਮਾਂ ਲਈ ਫ਼ਿਲਮਾਂਕਣ ਪੱਖੋਂ ਉੱਤਮ ਫ਼ਿਲਮ ਹੋਵੇਗੀ। ਇਹ ਜਜ਼ਬਾਤ ਉਕਤ ਫ਼ਿਲਮ ਨੂੰ ਵੱਡੇ ਪੱਧਰ ਤੇ ਰਿਲੀਜ਼ ਕਰਨ ਵਿਚ ਜੁਟੇ ਨਿਰਮਾਤਾ ਗੁਰਦੀਪ ਢਿੱਲੋਂ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਸਾਂਝੇ ਕੀਤੇ। ਪੰਜਾਬੀ ਸਿਨੇਮਾਂ ਲਈ ‘ਜੱਟ ਜੇਮਜ਼ ਬਾਂਡ’ ਜਿਹੀ ਅਪਾਰ ਕਾਮਯਾਬ ਫਿਲਮ ਨਿਰਮਿਤ ਕਰ ਚੁੱਕੇ ਹਨ ਇਹ ਹੋਣਹਾਰ ਨਿਰਮਾਤਾ ਸਿਨੇਮਾਂ ਪ੍ਰਤੀ ਕਾਫ਼ੀ ਚੰਗੇਰੀ ਤਕਨੀਕੀ ਸੋਚ ਅਤੇ ਤਜੁਰਬਾ ਰੱਖਦੇ ਹਨ, ਜੋ ਪੰਜਾਬ ਅਤੇ ਪੰਜਾਬੀਅਤ ਤਰਜਮਾਨੀ ਕਰਦਿਆਂ ਮਾਣਮੱਤੀਆਂ ਫਿਲਮਜ਼ ਬਣਾਉਣ ਵਿਚ ਲਗਾਤਾਰ ਜੀ ਜਾਨ ਕੋਸ਼ਿਸ਼ਾਂ ਨੂੰ ਅੰਜਾਮ ਦੇ ਰਹੇ ਹਨ।
ਉਨਾਂ ਦੱਸਿਆ ਕਿ ਕੈਨੇਡਾ ਜਿਹੇ ਦੇਸ਼ ਵਿਚ ਪਿਛਲੇ ਕਈ ਸਾਲਾਂ ਦੇ ਵਸੇਬੇਂ ਦੇ ਬਾਵਜੂਦ ਮਨ ਹਮੇਸਾ ਆਪਣੇ ਅਸਲ ਸਿਨੇਮਾਂ ਲਈ ਕੁਝ ਵਿਲੱਖਣ ਕਰਨ ਲਈ ਲੋਚਦਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਪਹਿਲਾ ‘ਜੱਟ ਜੇਮਜ਼ ਬਾਂਡ’ ਦਾ ਨਿਰਮਾਣ ਕੀਤਾ, ਜਿਸ ਦੁਆਰਾ ਹਿੰਦੀ ਸਿਨੇਮਾਂ ਦੀ ਉਚਕੋਟੀ ਅਦਾਕਾਰਾ ਜ਼ਰੀਨ ਖ਼ਾ ਨੇ ਇਸ ਸਿਨੇਮਾਂ ਵਿਚ ਸ਼ਾਨਦਾਰ ਡੈਬਯੂ ਕੀਤਾ । ਉਨਾਂ ਦੱਸਿਆ ਕਿ ਉਨਾਂ ਦੀ ਪਲੇਠੀ ਫਿਲਮ ਦੀ ਤਰਾ ਉਨਾਂ ਦੀ ਇਹ ਨਵੀਂ ਫਿਲਮ ਵੀ ਉਮਦਾ ਪੱਧਰ ਤੇ ਫਿਲਮਾਈ ਗਈ ਹੈ, ਜਿਸ ਲਈ ਬਾਲੀਵੁੱਡ ਦੇ ਉਚਕੋਟੀ ਤਕਨੀਕਸ਼ਨਾਂ ਦੇ ਨਾਲ ਨਾਲ ਹਾਲੀਵੁੱਡ ਫਿਲਮਾਂ ਨਾਲ ਜੁੜੇ ਵੱਡੇ ਨਾਆਂ ਨੇ ਵੀ ਆਪਣੀ ਸੇਵਾਵਾਂ ਦਿੱਤੀਆਂ ਹਨ। ਉਨਾਂ ਦੱਸਿਆ ਕਿ ਕੈਨੇਡਾ ਦੇ ਬ੍ਰਿਟਿਸ਼ ਕੈਲੋਬੀਆਂ ਖਿੱਤੇ ਤੋਂ ਇਲਾਵਾ ਕਰਨਾਲ, ਪਟਿਆਲਾ ਆਦਿ ਵਿਖੇ ਸ਼ੂਟ ਕੀਤੀ ਗਈ ਇਸ ਬੇਹਤਰੀਣ ਫਿਲਮ ਦੁਆਰਾ ਉਨਾਂ ਦਾ ਪ੍ਰਤਿਭਾਵਾਨ ਅਤੇ ਖੂਬਸੂਰਤ ਬੇਟਾ ਬੋਬੀ ਢਿੱਲੋਂ ਇਸ ਸਿਨੇਮਾਂ ਵਿਚ ਪ੍ਰਭਾਵਸ਼ਾਲੀ ਆਗਮਣ ਕਰ ਰਿਹਾ ਹੈ, ਜਿਸ ਵੱਲੋਂ ਇਸ ਖਿਤੇ ਵਿਚ ਆਉਣ ਤੋਂ ਪਹਿਲਾ ਮੁੁੰਬਈ ਦੀਆਂ ਨਾਮਵਰ ਸਿਨੇਮਾਂ ਸ਼ਖਸ਼ੀਅਤਾਂ ਨਮਿਤ ਕਿਸ਼ੋਰ ਅਤੇ ਗਣੇਸ਼ ਅਚਾਰੀਆਂ ਪਾਸੋ ਕਰੀਬ ਤਿੰਨ ਸਾਲ ਅਭਿਨੈ ਅਤੇ ਡਾਂਸ ਜਿਹੀਆਂ ਜ਼ਰੂਰੀ ਕੁਸ਼ਲਤਾਵਾਂ ਹਾਸਿਲ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਕੰਟੈਂਟ ਅਤੇ ਨਿਰਦੇਸ਼ਨ ਪੱਖੋ ਮਾਂ ਬੋਲੀ ਸਿਨੇਮਾਂ ਦੇ ਮੁਹਾਂਦਰੇ ਨੂੰ ਹੋਰ ਚਾਰ ਚੰਨ ਲਾਉਣ ਜਾ ਰਹੀ ਇਸ ਫਿਲਮ ਦਾ ਨਿਰਮਾਣ ਗੁਰਦੀਪ ਢਿੱਲੋਂ ਫ਼ਿਲਮਜ਼ ਅਤੇ ਨਿਰਮਾਤਾ ਰਾਣਾ ਗਿੱਲ ਦੁਆਰਾ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਪੰਜਾਬੀ ਸਿਨੇਮਾਂ ਦੀ ਉਚਕੋਟੀ ਫਿਲਮ ਵਜੋਂ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਇਸ ਪ੍ਰਭਾਵਪੂਰਨ ਫਿਲਮ ਮੁਕੇਸ਼ ਰਿਸ਼ੀ, ਯਸ਼ਪਾਲ ਸ਼ਰਮਾ, ਰਾਹੁਲ ਦੇਵ, ਅਵਤਾਰ ਗਿੱਲ, ਰਾਣਾ ਜੰਗ ਬਹਾਦਰ ਜਿਹੇ ਨਾਮਵਰ ਬਾਲੀਵੁੱਡ ਐਕਟਰਜ਼ ਵੀ ਦਮਦਾਰ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਉਥੇ ਨਾਲ ਹੀ ਯਾਦ ਗਰੇਵਾਲ, ਅਮਨ ਧਾਲੀਵਾਲ, ਡੋਲੀ ਮਿਨਹਾਸ, ਮਹਿਰੀਨ ਕਾਲੇਕੇ ਵੀ ਫ਼ਿਲਮ ਨੂੰ ਬੇਹਤਰੀਣ ਮੁਹਾਂਦਰਾ ਦੇਣ ਵਿਚ ਅਹਿਮ ਯੋਗਦਾਨ ਪਾਉਣਗੇ। ਉਨਾਂ ਦੱਸਿਆ ਕਿ ਪੰਜਾਬੀ ਸਿਨੇਮਾਂ ਦੀ ਪਲੇਠੀ ਬੇਹਤਰੀਣ ਅਤੇ ਭਾਵਪੂਰਨ ਲਵ ਸਟੋਰੀ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਫਿਲਮ ਰਾਹੀ ਨਵੇਦਿਤ ਅਦਾਕਾਰਾ ਸਿਮਰਨ ਸਭਰਵਾਲ ਵੀ ਪੰਜਾਬੀ ਸਿਨੇਮਾਂ ਵਿਚ ਆਪਣੀ ਪਾਰੀ ਸ਼ੁਰੂ ਕਰਨ ਜਾ ਰਹੀ ਹੈ, ਜੋ ਫਿਲਮ ਦੇ ਨਾਇਕ ਬੋਬੀ ਢਿੱਲੋਂ ਨਾਲ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ। ਉਨਾਂ ਦੱਸਿਆ ਕਿ ਫਿਲਮ ਦਾ ਮਿਊਜਿਕ ਵੀ ਇਸਦਾ ਪਲੱਸ ਪੁਆਇਟ ਹੋਵੇਗਾ, ਜਿਸ ਨੂੰ ਰਾਹਤ ਫਤਹਿ ਅਲੀ ਖ਼ਾ, ਆਰਿਫ ਲੁਹਾਰਾ ਜਿਹੀਆਂ ਉਮਦਾ ਆਵਾਜ਼ਾ ਚਾਰ ਚੰਨ ਲਾਉਣਗੀਆਂ। ਉਨਾਂ ਦੱਸਿਆ ਕਿ ਪੰਜਾਬੀ ਫ਼ਿਲਮ ਸਨਅਤ ਵਿਚ ਅੱਵਲ ਦਰਜ਼ੇ ਦਾ ਤਕਨੀਕੀ ਉਭਾਰ ਪੈਦਾ ਕਰਨ ਦੀ ਪੂਰਨ ਸਮਰੱਥਾ ਰੱਖਦੀ ਇਸ ਫਿਲਮ ਦੀ ਕਹਾਣੀ ਉਨਾਂ ਵੱਲੋਂ ਹੀ ਲਿਖੀ ਗਈ ਹੈ, ਜਦਕਿ ਸਕਰੀਨ ਪਲੇ ਵਾਰਿਸ, ਚੰਨ ਪ੍ਰਦੇਸ਼ੀ, ਜੀ ਆਇਆ ਜਿਹੀਆਂ ਫਿਲਮਜ਼ ਲਿਖ ਚੁੱਕੇ ਸਿਰਮੌਰ ਲੇਖਕ ਬਲਦੇਵ ਗਿੱਲ ਵੱਲੋਂ ਲਿਖਿਆ ਗਿਆ ਹੈ।
ਉਨਾਂ ਦੱਸਿਆ ਕਿ ਫਿਲਮ ਦਾ ਸੰਗ਼ੀਤ ਮੁਖ਼ਤਿਆਰ ਸਹੋਤਾ, ਜੈਦੇਵ ਕੁਮਾਰ ਨੇ ਤਿਆਰ ਕੀਤਾ ਹੈ, ਜਦਕਿ ਦੋ ਗੀਤਾਂ ਨੂੰ ਰਾਹਤ ਫ਼ਤਿਹ ਅਲੀ ਖ਼ਾ ਨੇ ਬਹੁਤ ਹੀ ਮੈਲੋਡੀਅਸ ਰੋਂਅ ਵਿਚ ਕੰਪੋਜ਼ ਕੀਤਾ ਹੈ, ਜਦਕਿ ਗੀਤਾਂ ਨੂੰ ਆਵਾਜ਼ ਰਾਹਤ ਫ਼ਤਿਹ ਅਲੀ ਖ਼ਾ ਤੋਂ ਇਲਾਵਾ ਆਰਿਫ਼ ਲੁਹਾਰ, ਮੀਕਾ ਸਿੰਘ, ਸੋਨੂੰ ਨਿਗਮ, ਸੁਨਿੱਧੀ ਚੋਹਾਨ, ਸਿਪਰਾ ਗੋਇਲ, ਅਬਰਾਹੁਲ ਹਕ ਅਤੇ ਨੂਰਾ ਸਿਸਟਰਜ਼ ਨੇ ਦਿੱਤੀ ਹੈ। ਪੰਜਾਬੀ ਸਿਨੇਮਾਂ ਨੂੰ ਗਲੋਬਲ ਪੱਧਰ ਤੇ ਹੋਰ ਸਿਖ਼ਰ ਤੇ ਲਿਜਾਣ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਸ੍ਰੀ ਢਿੱਲੋਂ ਅੱਗੇ ਦੱਸਦੇ ਹਨ ਕਿ ਪਿਛਲੀ ਫਿਲਮ ਜੱਟ ਜੇਮਜ਼ ਬਾਂਡ ਦੀ ਤਰਾਂ ਇਹ ਫਿਲਮ ਵੀ ਤਕਨੀਕੀ, ਕੰਟੈਂਟ ਪੱਖੋਂ ਬੇਮਿਸਾਲ ਕਸਵੱਟੀ ਅਧੀਨ ਬਣਾਈ ਗਈ ਹੈ, ਜਿਸ ਦਾ ਨਿਰਦੇਸ਼ਨ, ਲੋਕੇਸ਼ਨਜ਼, ਮਿਊਜਿਕ, ਸਿਨੇਮਾਟੋਗ੍ਰਾਫੀ, ਐਕਸ਼ਨ ਹਰ ਪਹਿਲੂ ਦਰਸ਼ਕਾਂ ਨੂੰ ਵੱਖਰੇ ਅਤੇ ਨਾਯਾਬ ਪਣ ਦਾ ਅਹਿਸਾਸ ਕਰਵਾਏਗਾ।
ਉਨਾਂ ਦੱਸਿਆ ਕਿ ਸਬਜੈਕਟ, ਮੇਕਿੰਗ ਪੱਖੋਂ ਬਾਲੀਵੁੱਡ ਪੱਧਰੀ ਬਣਾਈ ਗਈ ਇਸ ਫਿਲਮ ਦੀ ਕਹਾਣੀ ਬੇਹੱਦ ਅਨੂਠੇ ਰੂਪ ਵਿਚ ਸਿਰਜੀ ਗਈ ਹੈ, ਜਿਸ ਦੇ ਨਾਲ ਫਿਲਮ ਦੇ ਕਈ ਅਜਿਹੇ ਮਨਮੋਹਕ ਲੋਕੇਸ਼ਨ ਮੰਜ਼ਰ ਵੀ ਪਹਿਲੀ ਵਾਰ ਪੰਜਾਬੀ ਸਿਨੇਮਾਂ ਦਾ ਹਿੱਸਾ ਬਣਨਗੇ, ਜਿੰਨਾਂ ਨੂੰ ਇਸ ਸਿਨੇਮਾਂ ਸਕਰੀਨ ਤੇ ਪਹਿਲਾ ਕਦੀ ਵੀ ਪ੍ਰਤੀਬਿੰਬ ਨਹੀਂ ਕੀਤਾ ਗਿਆ । ਉਨਾਂ ਦੱਸਿਆ ਕਿ ਬਿਗ ਹਿੰਦੀ ਫਿਲਮਜ਼ ਦੀ ਤਰਾ ਅੱਵਲ ਮਾਪਦੰਡਾ ਅਧੀਨ ਵਰਲਡਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੇ ੇ ਮਾਰਧਾੜ ਦ੍ਰਿਸ਼ ਹਿੰਦੀ ਸਿਨੇਮਾਂ ਦੀ ਅਜ਼ੀਮ ਹਸਤੀ ਮੋਹੜ ਬੱਗੜ ਨੇ ਫਿਲਮਬਧ ਕੀਤੇ ਹਨ, ਜੋ ਜਿਹੀਆਂ ਅਰਜਨ, ਕ੍ਰੋਧੀ , ਖੂਨ ਪਸੀਨਾ, ਸ਼ਾਕਾ, ਮਾ ਕਸਮ, ਸੋਗੰਧ ਜਿਹੀਆਂ ਕਈ ਵੱਡੀਆਂ ਬਾਲੀਵੁੱਡ ਫਿਲਮਾਂ ਦਾ ਫਾਈਟ ਨਿਰਦੇਸ਼ਨ ਕਰ ਚੁੱਕੇ ਹਨ। ਉਨਾਂ ਦੇ ਦਿਲ ਨੂੰ ਵਲੂਧਰ ਦੇਣ ਵਾਲੇ ਐਕਸ਼ਨ ਤੋਂ ਇਲਾਵਾ ਡਾਂਸ ਸੀਕਵਸ਼ ਵੀ ਬਕਮਾਲ ਸਿਰਜੇ ਗਏ ਹਨ, ਜਿੰਨਾਂ ਨੂੰ ਕੋਰਿਓਗ੍ਰਾਫ ਮਸ਼ਹੂਰ ਡਾਂਸ ਮਾਸਟਰਜ਼ ਪੱਪੂ ਖੰਨਾਂ ਤੋਂ ਅਤੇ ਰਾਜੂ ਖਾਨ ਨੇ ਕੀਤਾ ਹੈ। ਪੰਜਾਬੀ ਸਿਨੇਮਾਂ ਖਿੱਤੇ ਵਿਚ ਨਿਰੰਤਰ ਨਵੀਆਂ ਪੈੜਾ ਰਚ ਰਹੇ ਸਿਨੇਮਾਂ ਨੂੰ ਸਿਰਜਣ ਵਿਚ ਮੋਹਰੀ ਭੂਮਿਕਾ ਨਿਭਾਉਣ ਵਿੱਚ ਜੀਜਾਨ ਨਾਲ ਜੁਟੇ ਉਕਤ ਫਿਲਮ ਦੇ ਨਿਰਮਾਤਾ ਸ੍ਰੀ ਢਿੱਲੋਂ ਜੋ ਕੈਨੇਡਾ ਬ੍ਰਿਟਿਸ ਕੋਲੋਬੀਆਂ ਦੀ ਮਾਣਮੱਤੀ ਸਖਸ਼ੀਅਤ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਹਨ ਨੇ ਅੱਗੇ ਦੱਸਿਆ ਕਿ ”ਵਿਸ਼ੇ ਵਸ਼ਤੂ ਪੱਖੋਂ ਨਵਾ ਇਤਿਹਾਸ ਪੰਜਾਬੀ ਸਿਨੇਮਾਂ ਖੇਤਰ ਵਿਚ ਰਚਣ ਜਾ ਰਹੀ ਇਸ ਫ਼ਿਲਮ ਨੂੰ ਹਰ ਰੂਪ ਬੇਹਤਰੀਣ ਬਣਾਉਣ ਵਿਚ ਕਾਫੀ ਮਿਹਨਤ ਕੀਤੀ ਗਈ ਹੈ, ਤਾਂ ਕਿ ਕਹਾਣੀ, ਮਿਊਜਿਕ ਆਦਿ ਨੂੰ ਉਚਪੱਧਰੀ ਤਾਣਾ ਬਾਣਾ ਦਿੱਤਾ ਜਾ ਸਕੇ। ਉਨਾਂ ਅੱਗੇ ਦੱਸਿਆ ਕਿ ਪਿਛਲੀ ਫਿਲਮ ਜੱਟ ਜੇਮਜ਼ ਬਾਂਡ ਦੀ ਤਰਾਂ ਦਰਸਕਾਂ ਦੀ ਹਰ ਕਸੌਟੀ ਤੇ ਖਰਾ ਉਤਰਨ ਦੀ ਪੂਰੀ ਸਮਰੱਥਾ ਰੱਖਦੀ ਇਸ ਫਿਲਮ ਦਾ ਟੀਜ਼ਰ ਜਲਦ ਵੱਡੇ ਪੱਧਰ ਤੇ ਜਾਰੀ ਕੀਤਾ ਜਾਵੇਗਾ ਅਤੇ ਟਰੇਲਰ ਵੀ ਵੱਡੀ ਹਿੰਦੀ ਫਿਲਮ ਨਾਲ ਸਿਨੇਮਾਂ ਮਾਰਕੀਟ ਵਿਚ ਪੇਸ਼ ਕੀਤਾ ਜਾਵੇਗਾ।

ਪਰਮਜੀਤ
ਫ਼ਰੀਦਕੋਟ
9855820713

Leave a Reply

Your email address will not be published. Required fields are marked *

%d bloggers like this: