Tue. Apr 23rd, 2019

ਫ਼ਿਰੋਜ਼ਪੁਰ ’ਚ ਭਾਰਤ–ਪਾਕਿ ਸਰਹੱਦ ਕੋਲੋਂ ਕਰੋੜਾਂ ਦੀ ਹੈਰੋਈਨ ਬਰਾਮਦ

ਫ਼ਿਰੋਜ਼ਪੁਰ ’ਚ ਭਾਰਤ–ਪਾਕਿ ਸਰਹੱਦ ਕੋਲੋਂ ਕਰੋੜਾਂ ਦੀ ਹੈਰੋਈਨ ਬਰਾਮਦ

ਪੰਜਾਬ ਦੇ ਫ਼ਿਰੋਜ਼ਪੁਰ ਦੀ ਭਾਰਤ–ਪਾਕਿਸਤਾਨ ਸਰਹੱਦ ਤੇ ਬੀਐਸਐਫ਼ ਨੂੰ ਵੱਡੀ ਸਫ਼ਲਤਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਤੜਕੇ ਘੁੱਪ ਹਨੇਰੇ ਚ ਪਾਕਿਸਤਾਨੀ ਘੁਸਪੈਠੀਆਂ ਨੇ ਭਾਰਤੀ ਖੇਤਰ ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਬੀਐਸਐਫ਼ ਦੇ ਜਵਾਨਾਂ ਨੇ ਉਨ੍ਹਾਂ ਨੂੰ ਚੇਤਵਾਨੀ ਜਾਰੀ ਕਰਨ ਮਗਰੋਂ ਫ਼ਾਇਰਿੰਗ ਕਰ ਦਿੱਤੀ।
ਬੀਐਸਐਫ਼ ਵਲੋਂ ਫ਼ਾਇਰਿੰਗ ਹੁੰਦੀ ਦੇਖ ਪਾਕਿਸਤਾਨੀ ਘੁਸਪੈਠੀਏ ਘੁੱਪ ਹਨੇਰੇ ਦਾ ਲਾਭ ਚੁੱਕਦਿਆਂ ਹੈਰੋਈਨ ਦੇ ਪੈਕਿਟ ਉੱਥੇ ਹੀ ਛੱਡ ਕੇ ਭੱਜ ਗਏ। ਜਿਸ ਤੋਂ ਬਾਅਦ ਬੀਐਸਐਫ਼ ਦੀ 32 ਬਟਾਲੀਅਨ ਵਲੋਂ ਸਰਚ ਆਪ੍ਰੇਸ਼ਲ ਚਲਾਇਆ ਗਿਆ ਤੇ ਮੌਕੇ ਏ ਵਾਰਦਾਤ ਤੋਂ ਹੈਰੋਇਨ ਦੇ ਚਾਰ ਪੈਕਿਟ ਬਰਾਮਦ ਕਰ ਲਏ ਗਏ ਹਨ।
ਬਰਾਮਦ ਕੀਤੇ ਗਏ ਹੈਰੋਈਨ ਦੇ ਇਨ੍ਹਾਂ ਪੈਕਿਟਾਂ ਦੀ ਕੌਮਾਂਤਰੀ ਬਾਜ਼ਾਰ ਚ ਕੀਮਤ ਲਗਭਗ 7 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: