Wed. Jul 24th, 2019

ਫ਼ਸਲ ਬੀਮਾ ਦਾਅਵਾ ਪ੍ਰਕਿਰਿਆ ‘ਚ ਖੇਤਰੀ ਭਾਸ਼ਾ ਦੀ ਵੀ ਹੋਵੇਗੀ ਵਰਤੋਂ

ਫ਼ਸਲ ਬੀਮਾ ਦਾਅਵਾ ਪ੍ਰਕਿਰਿਆ ‘ਚ ਖੇਤਰੀ ਭਾਸ਼ਾ ਦੀ ਵੀ ਹੋਵੇਗੀ ਵਰਤੋਂ

ਸਾਧਾਰਨ ਬੀਮਾ ਕੰਪਨੀਆਂ ਕਿਸਾਨਾਂ ਨੂੰ ਫਸਲ ਬੀਮਾ ਦਾਅਵੇ ਨਾਲ ਜੁੜਿਆ ਵਿਵਰਨ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਖੇਤਰੀ ਭਾਸ਼ਾ ‘ਚ ਵੀ ਉਪਲਬਧ ਕਰਵਾਏਗੀ। ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਿਟੀ (ਆਈਆਰਡੀਏ) ਨੇ ਕਿਹਾ ਕਿ ਫ਼ਸਲ ਬੀਮਾ ਦਾਅਵਾ ‘ਤੇ ਉਸ ਨੂੰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਤੇ ਸੁਝਾਅ ਮਿਲੇ ਹਨ। ਰੈਗੂਲੇਟਰੀ ਨੇ ਇਕ ਸਰਕੂਲਰ ਜਾਰੀ ਕਰਕੇ ਕਿਹਾ ਕਿ ਫ਼ਸਲ ਬੀਮਾ ਯੋਜਨਾਵਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤੇ ਜਾਣ ਦੀ ਜ਼ਰੂਰਤ ਹੈ।

ਆਈਆਰਡੀਏ ਨੇ ਕਿਹਾ ਕਿ ਬੀਮਾ ਕੰਪਨੀਆਂ ਨੂੰ ਵਿਅਕਤੀਗਤ ਨੁਕਸਾਨ ਦੇ ਮੁਲਾਂਕਣ ਦੀਆਂ ਸਾਰੀਆਂ ਬੇਨਤੀਆਂ ਨੂੰ ਰਜਿਸਟਰਡ ਕਰਨ ਲਈ ਇਕ ਠੋਸ ਪ੍ਰਣਾਲੀ ਸਥਾਪਤ ਕਰਨੀ ਚਾਹੀਦੀ ਹੈ। ਜੇਕਰ ਕਿਸੇ ਵਿਅਕਤੀਗਤ ਨੁਕਸਾਨ ਮੁਲਾਂਕਣ ਨੂੰ ਖਾਰਜ ਕੀਤਾ ਜਾਂਦਾ ਹੈ, ਤਾਂ ਬੀਮਾ ਧਾਰਕ ਨੂੰ ਇਕ ਪੱਤਰ ਭੇਜ ਕੇ ਉਸ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਆਂਕਲਣ ਨੂੰ ਖਾਰਜ ਕਰਨ ਦਾ ਕਾਰਨ ਕੀ ਹੈ।

ਬੀਮਾ ਖੇਤਰ ਦੀ ਰੈਗੂਲੇਟਰੀ ਨੇ ਕਿਹਾ ਕਿ ਬੀਮਾ ਕੰਪਨੀਆਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਸਾਰੇ ਕਾਲ ਸੈਂਟਰਜ਼ ਜਾਂ ਟੋਲ ਫਰੀ ਨੰਬਰਜ਼ ‘ਤੇ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਸੂਬੇ ਦੀ ਅਧਿਕਾਰਿਕ ਭਾਸ਼ਾ ‘ਚ ਵੀ ਜਵਾਬ ਦਿੱਤੇ ਜਾਣ ਦੀ ਵਿਵਸਥਾ ਹੋਵੇ। ਕਿਸਾਨਾਂ ਦੇ ਫਾਇਦੇ ਲਈ ਬੀਮਾ ਕੰਪਨੀਆਂ ਦੇ ਵੈਬਸਾਈਟ ‘ਤੇ ਖੇਤਰੀ ਭਾਸ਼ਾ ‘ਚ ਫਸਲ ਬੀਮਾਂ ਨਾਲ ਜੁੜੇ ਵਿਵਰਨ ਉਪਲਬਧ ਹੋਣੇ ਚਾਹੀਦੇ ਹਨ।

ਰੈਗੂਲੇਟਰੀ ਨੇ ਇਹ ਵੀ ਕਿਹਾ ਕਿ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ, ਦਾਅਵੇ ਦੀ ਨਿਸਤਾਰਣ ਪ੍ਰਕਿਰਿਆ ਤੇ ਸ਼ਿਕਾਇਤ ਨਿਪਟਾਨ ਪ੍ਰਕਿਰਿਆ ‘ਤੇ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਵਿਸ਼ਾਲ ਜਾਗਰੂਕਤਾ ਪ੍ਰਰੋਗਰਾਮ ਚਲਾਏ ਜਾਣੇ ਚਾਹੀਦੇ ਹਨ।

Leave a Reply

Your email address will not be published. Required fields are marked *

%d bloggers like this: