Sat. Aug 17th, 2019

ਫ਼ਸਲਾਂ ਲਈ ਵਧੀਆ ਖ਼ੁਰਾਕੀ ਸਰੋਤ ਰੂੜੀ ਦੀ ਖਾਦ

ਫ਼ਸਲਾਂ ਲਈ ਵਧੀਆ ਖ਼ੁਰਾਕੀ ਸਰੋਤ ਰੂੜੀ ਦੀ ਖਾਦ

ਪੰਜਾਬ ਵਿਚ 81.17 ਲੱਖ ਪਸ਼ੂ ਹਨ। ਇਕ ਪਸ਼ੂ ਤੋਂ ਕਰੀਬ 13 ਕਿੱਲੋ ਨਾਈਟ੍ਰੋਜਨ ਤੱਤ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਇਨ੍ਹਾਂ ਪਸ਼ੂਆਂ ਦੇ ਗੋਹੇ ਤੇ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਰੂੜੀ ਦੀ ਖਾਦ ਤੋ 105522 ਟਨ ਨਾਈਟ੍ਰੋਜਨ ਪ੍ਰਾਪਤ ਹੋ ਸਕਦੀ ਹੈ।

ਰੂੜੀ ਦੀ ਖਾਦ ਜ਼ਮੀਨ ਦੀ ਸਿਹਤ ਲਈ ਲਾਹੇਵੰਦ ਹੈ। ਇਸ ਨਾਲ ਪੌਦੇ ਦੀਆਂ ਜੜ੍ਹਾਂ ਦਾ ਵਿਕਾਸ ਹੁੰਦਾ ਹੈ ਤੇ ਉਹ ਜ਼ਮੀਨ ਦੀਆਂ ਡੂੰਘੀਆਂ ਪਰਤਾਂ ‘ਚੋ ਪਾਣੀ ਤੇ ਖ਼ੁਰਾਕੀ ਤੱਤ ਆਸਾਨੀ ਨਾਲ ਲੈ ਲੈਂਦੇ ਹਨ। ਰੂੜੀ ਦੀ ਖਾਦ ਡੰਗਰਾਂ ਦੇ ਗੋਹੇ, ਫ਼ਸਲਾਂ, ਪੱਠਿਆਂ ਦੀ ਰਹਿੰਦ-ਖੂੰਹਦ ਨੂੰ ਮਿਲਾ ਕੇ ਬਣਦੀ ਹੈ। ਇਸ ਲਈ ਰੂੜੀ ‘ਚ ਖ਼ੁਰਾਕੀ ਤੱਤਾਂ ਦੀ ਮਾਤਰਾ ਉਸੇ ਅਨੁਪਾਤ ‘ਚ ਹੋਵੇਗੀ, ਜਿਸ ਅਨੁਪਾਤ ‘ਚ ਇਹ

ਚੀਜ਼ਾਂ ਮਿਲਾਈਆਂ ਹੋਣ। ਰੂੜੀ ਦੀ ਖਾਦ ਤੋਂ ਭਾਵ ਹੈ ਪਸ਼ੂਆਂ ਦਾ ਮਲ-ਮੂਤਰ, ਉਨ੍ਹਾਂ ਹੇਠ ਵਿਛਾਈ ਗਈ ਸੁੱਕ ਆਦਿ ਜੋ ਪੂਰੀ ਤਰ੍ਹਾਂ ਗਲ ਚੁੱਕੇ ਹੋਣ।

ਇਕ ਅੰਦਾਜ਼ੇ ਅਨੁਸਾਰ ਪਸ਼ੂਆਂ ਦੁਆਰਾ ਖ਼ੁਰਾਕ ਜ਼ਰੀਏ ਖਾਧੇ ਗਏ ਲਗਪਗ 70 ਫ਼ੀਸਦੀ ਨਾਈਟ੍ਰੋਜਨ, ਫਾਸਫੋਰਸ ਤੇ 90 ਫ਼ੀਸਦੀ ਤੋਂ ਵੀ ਜ਼ਿਆਦਾ ਪੋਟਾਸ਼ੀਅਮ ਤੱਤ ਉਨ੍ਹਾਂ ਦੇ ਮੁਲ-ਮੂਤਰ ਰਾਹੀਂ ਬਾਹਰ ਨਿਕਲ ਜਾਂਦੇ ਹਨ। ਕਰੀਬ 55 ਫ਼ੀਸਦੀ ਨਾਈਟ੍ਰੋਜਨ ਤੇ 82 ਫ਼ੀਸਦੀ ਪੋਟਾਸ਼ੀਅਮ ਤੱਤ ਪਸ਼ੂਆਂ ਦੇ ਪਿਸ਼ਾਬ ਵਿਚ, 45 ਫ਼ੀਸਦੀ ਨਾਈਟ੍ਰੋਜਨ ਤੇ 18 ਫ਼ੀਸਦੀ ਪੋਟਾਸ਼ੀਅਮ ਗੋਹੇ ਵਿਚ ਹੁੰਦੇ ਹਨ। ਇਸ ਤੋਂ ਇਲਾਵਾ ਕਰੀਬ ਸਾਰੀ ਦੀ ਸਾਰੀ ਫਾਸਫੋਰਸ ਗੋਹੇ ਵਿਚ ਹੀ ਹੁੰਦੀ ਹੈ।

Leave a Reply

Your email address will not be published. Required fields are marked *

%d bloggers like this: