ਫ਼ਰੀਦਕੋਟ ਵਿਖੇ ਇੰਟਰਨੈਸ਼ਨਲ ਗੱਤਕਾ ਦਿਵਸ 21 ਜੂਨ ਨੂੰ ਮਨਾਇਆ ਜਾਵੇਗਾ : ਕਾਹਨ ਸਿੰਘ ਵਾਲਾ

ss1

ਫ਼ਰੀਦਕੋਟ ਵਿਖੇ ਇੰਟਰਨੈਸ਼ਨਲ ਗੱਤਕਾ ਦਿਵਸ 21 ਜੂਨ ਨੂੰ ਮਨਾਇਆ ਜਾਵੇਗਾ : ਕਾਹਨ ਸਿੰਘ ਵਾਲਾ

18-33ਫ਼ਰੀਦਕੋਟ,17 ਜੂਨ (ਪ.ਪ. )  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਅੱਜ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰ ਮਾਨ ਵੱਲੋ ਯੋਗਾ ਦਿਵਸ ਦੀ ਥਾਂ ਤੇ ਸਿੱਖ ਸੰਗਤਾਂ ਨੂੰ ਗੱਤਕਾ ਦਿਵਸ ਮਨਾਉਣਾ ਚਾਹੀਦਾ ਹੈ ਜਿਸ ਤੇ ਅਮਲ ਕਰਦਿਆਂ ਫਰੀਦਕੋਟ ਵਿਖੇ 21 ਜੂਨ ਨੂੰ ਹੁੱਕੀ ਵਾਲਾ ਚੌਕ ਨੇੜੇ ਖਾਲਸਾ ਦੀਵਾਨ ਗੁਰੂਦੁਆਰਾ ਸਾਹਿਬ ਵਿਖੇ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖ ਕੌਮ ਅਤੇ ਪੂਰੀ ਮਾਨਵਤਾਂ ਨੂੰ ਪਾਖੰਡਵਾਦ ਵਿਰੁੱਧ ਜਿਵੇਂ ਜਟਾਂ ਰੱਖਣੀਆਂ,ਪਹਾੜਾ ਤੇ ਚੜਨਾ,ਯੋਗ ਕਰਨਾ,ਸਿਰ ਵਿਚ ਸੁਆਹ ਪਾਉਣੀ,ਗੁਰੂਡੰਮ ਆਦਿ ਪਾਖੰਡਾਂ ਦਾ ਇਖਲਾਕੀ ਖੰਡਨ ਕਰਕੇ ਪੂਰੀ ਮਾਨਵਤਾ ਨੂੰ ਸਹੀ ਰਸਤੇ ਤੋਰਿਆ ਹੈ ਕਿਉਕਿ ਯੋਗ ਕਰਨ ਨਾਲ ਮਨੁੱਖ ਦੇ ਮਨ ਵਿਚ ਹਊਮੈ ਅਤੇ ਹੰਕਾਰ ਪੈਦਾ ਹੁੰਦਾ ਹੈ ਤੇ ਗੱਤਕਾ ਖੇਡਣ ਨਾਲ ਸਰੀਰ ਵਿਚ ਬਲ ਆਉਦਾ ਹੈ,ਸਰੀਰ ਨਿਰੋਗ ਰਹਿੰਦਾ ਹੈ,ਮਨ ਵਿਚ ਸ਼ਾਤੀ ਆਉਦੀ ਹੈ। ਗੱਤਕਾ ਧਾੜਵੀਆਂ ਦੇ ਜਬਰ ਵਿਰੁੱਧ ਚੇਤਾਵਨੀ ਦਿੰਦਾ ਰਹਿੰਦਾ ਹੈ। ਜਿਸ ਕਾਰਨ ਕੋਈ ਜਰਵਾਣਾ ਸਿੱਖ ਕੋਮ ਅਤੇ ਪੂਰੀ ਮਾਨਵਤਾ ਅਤੇ ਅੰਦਰੂਨੀ ਅਤੇ ਬਾਹਰੀ ਹਮਲਾ ਨਾ ਕਰ ਸਕੇ। ਕਹਿਣ ਤੋ ਭਾਵ ਜਬਰ ਨੂੰ ਠੱਲ ਪਾ ਕੇ ਮਾਨਵਤਾਵਾਦੀ ਸੋਚ ਪੈਦਾ ਕਰਦਾ ਹੈ ਅਤੇ ਸ਼ਾਤੀ ਦਾ ਮਸੀਹਾ ਹੋਣ ਦਾ ਸਬੂਤ ਦਿੰਦਾ ਹੈ। ਉਹਨਾਂ ਕਿਹਾ ਕਿ ਇਹ ਗੱਲ ਹਿੰਦੁਸਤਾਨ ਨੂੰ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਹਿੰਦੁਸਤਾਨੀ ਫੌਜ ਵਿਚ ਸਿੱਖ,ਈਸਾਈ,ਮੁਸਲਮਾਨ, ਗੋਰਖਾ ਆਦਿ ਕੌਮਾ ਸ਼ਾਮਿਲ ਹਨ ਜਿੰਨਾਂ ਦਾ ਯੋਗਾ ਨਾਲ ਕੋਈ ਸਬੰਧ ਨਹੀ ਉਨਾਂ ਉਪਰ ਜਬਰੀ ਥੋਪਣਾ ਸੰਵਿਧਾਨ ਦੀ ਧਾਰਾ 14,19,21,22 ਦੀ ਸ਼ਰੇਆਮ ਉਲੰਘਣਾ ਹੈਕਿਉਕਿ ਸਾਰੇ ਧਰਮ ਇੱਕ ਹਨ। ਇਸ ਮੌਕੇ ਉਹਨਾਂ ਦੇ ਨਾਲ ਫਰੀਦਕੋਟ ਜਿਲੇ ਦੇ ਪ੍ਰਧਾਨ ਸੁਰਜੀਤ ਸਿੰਘ ਅਰਾਂਈਆਂ ਵੀ ਮੋਜੂਦ ਸਨ ।

Share Button

Leave a Reply

Your email address will not be published. Required fields are marked *