ਫ਼ਰੀਦਕੋਟ ‘ਚ ਮੀਂਹ ਨੇ ਅਕਾਲੀ ਸਰਕਾਰ ਦੇ ਵਿਕਾਸ ਦੀ ਖੋਲੀ ਪੋਲ, ਕੌਸਲ ਚੁੱਪ

ss1

ਫ਼ਰੀਦਕੋਟ ‘ਚ ਮੀਂਹ ਨੇ ਅਕਾਲੀ ਸਰਕਾਰ ਦੇ ਵਿਕਾਸ ਦੀ ਖੋਲੀ ਪੋਲ, ਕੌਸਲ ਚੁੱਪ
– ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ‘ਤੇ ਲੋਕ ਔਖੇ

25-1 (1)
ਫ਼ਰੀਦਕੋਟ 25 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਫ਼ਰੀਦਕੋਟ ਸ਼ਹਿਰ ਚੋਣਾਂ ਦੌਰਾਨ ਹਮੇਸ਼ਾ ਸੁਰਖੀਆਂ ‘ਚ ਰਿਹਾ ਹੋਣ ਦੇ ਬਾਵਜੂਦ ਵਿਕਾਸ ਪੱਖੋਂ ਇਸ ਸ਼ਹਿਰ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਹੈ। ਫ਼ਰੀਦਕੋਟ ਸ਼ਹਿਰ ਦੇ ਲੀਡਰ ਕਾਂਗਰਸ ਦੇ ਰਾਜ ਵਿੱਚ ‘ਤੇ ਅਕਾਲੀ- ਬੀਜੇਪੀ.ਦੇ ਰਾਜ ਭਾਗ ਵਿੱਚ ਵੀ ਮੰਤਰੀ ਰਹੇ ਹੋਣ ਦੇ ਨਾਲ-ਨਾਲ 5 ਸਾਲ ਕਾਂਗਰਸ ਤੇ ਕਦੀ 5 ਸਾਲ ਅਕਾਲੀ- ਬੀਜੇਪੀ.ਗਠਜੋੜ ਸਰਕਾਰਾਂ ਦੇ ਨੁਮਾਇੰਦਿਆ ਦੀਆਂ ਗੱਡੀਆਂ ਦੇ ਹੂਟਰ ਇੱਥੇ ਵੱਜਦੇ ਰਹੇ ਅਤੇ ਹੁਣ ਵੀ ਅਕਾਲੀ ਬੀਜੇਪੀ.ਗਠਜੋੜ ਦੇ ਮੌਜੂਦਾ ਵਿਧਾਇਕ ਹੋਣ ਦੇ ਬਾਵਜੂਦ ਵਿਕਾਸ ਪੱਖੋਂ ਸ਼ਹਿਰ ਹਮੇਸ਼ਾ ਪਿੱਛੇ ਹੀ ਰਿਹਾ ਹੈ,ਇੱਕ ਪਾਸੇ ਪੰਜਾਬ ਸਰਕਾਰ ਵਿਕਾਸ ਦੀ ਹਨੇਰੀ ਲਿਆਉਣ ਦੇ ਦਾਅਵੇ ਕਰਦੀ ਨਹੀ ਥੱਕਦੀ ‘ਤੇ ਦੂਜੇ ਪਾਸੇ ਬੀਤੇਂ ਦੋਂ ਦਿਨਾਂ ਤੋਂ ਸ਼ਹਿਰ ਅੰਦਰ ਪੈ ਰਹੇ ਮੀਂਹ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ‘ਤੇ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਅੰਦਰ ਬਾਰਿਸ਼ ਵਾਲੇ ਦਿਨਾਂ ਵਿਚ ਘੰਟਾ ਘਰ, ਭਾਈ ਘਨਈਆ ਚੌਂਕ, ਨਹਿਰੂ ਸ਼ਾਪਿੰਗ ਸੈਂਟਰ, ਘੰਟਾ ਘਰ ਮੁਹੱਲਾ, ਡੋਗਰ ਬਸਤੀ, ਬਲਬੀਰ ਬਸਤੀ ਸਮੇਤ ਅਕਾਲੀ ਵਿਧਾਇਕ ਦੇ ਘਰ ਨੂੰ ਜਾਂਦੀ ਮੇਨ ਸੜਕ ਉੱਪਰ ਮੀਹ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕ ਡਾਹਢੇ ਦੁੱਖੀ ਹਨ,ਹੋਰ ਤਾ ਹੋਰ ਤਲਵੰਡੀ ਚੌਂਕ, ਭਾਈ ਘਨੱਈਆ ਚੌਂਕ ਵਿਚ ਜ਼ਿਲਾ ਪ੍ਰਸ਼ਾਸਨ ਵੀ ਕਾਰਾਂ ‘ਤੇ ਪਾਣੀ ਵਿਚ ਦੀ ਦਫ਼ਤਰ ਆਉਂਦੇ ਅਤੇ ਜਾਂਦੇ ਹਨ, ਪਰ ਪਾਣੀ ਦੀ ਨਿਕਾਸ ਲਈ ਨਾ ਹੀ ਪ੍ਰਸ਼ਾਸਨ ਅਤੇ ਨਾ ਹੀ ਨਗਰ ਕੌਂਸਲ ਇਸ ਵੱਲ ਧਿਆਨ ਦੇ ਰਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਭਰ ਦਾ ਗੰਦਾ ਪਾਣੀ ਇੱਕ ਇਕੱਠਾ ਹੋ ਜਾਣ ਕਰਕੇ ਰਾਹਗੀਰਾਂ ਨੂੰ ਲੰਘਣ ਸਮੇਂ ਡਾਹਢੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ । ਉਨ੍ਹਾਂ ਕਿਹਾ ਕਿ ਭਾਈ ਘਨੱਈਆਂ ਚੌਂਕ ਵਿਚੋਂ ਦੀ ਲੰਘ ਕੇ ਹਰੇਕ ਸ਼ਹਿਰੀ ਨੇ ਸਿਵਲ ਹਸਪਤਾਲ, ਨਗਰ ਕੌਂਸਲ, ਜ਼ਿਲਾ ਕਚਹਿਰੀ, ਸਿਵਲ ਪ੍ਰਸ਼ਾਸਨ, ਮਿੰਨੀ ਸਕੱਤਰੇਤ, ਵਾਟਰ ਸਪਲਾਈ ਦਫ਼ਤਰ, ਰੇਲਵੇ ਸਟੇਸ਼ਨ, ਟੈਲੀਫੋਨ ਐਕਸਚੇਜ, ਬਿਜਲੀ ਦਫ਼ਤਰ ਆਪਣੇ ਕੰਮਕਾਰ ਲਈ ਜਾਣਾ ਹੁੰਦਾ ਹੈ ਪ੍ਰੰਤੂ ਮੀਂਹ ਦਾ ਪਾਣੀ ਇਕੱਠਾ ਹੋ ਜਾਣ ਕਰਕੇ ਅਨੇਂਕਾ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੇ ਜਿਸਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਫ਼ਰੀਦਕੋਟ ਸ਼ਹਿਰ ਵੱਲ ਧਿਆਨ ਦੇ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੰਮੇ ਸਮੇਂ ਤੋਂ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ । ਊਧਰ ਦੂਜੇ ਪਾਸੇ ਜਦ ਮੀਂਹ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਕੌਸਲ ਦੇ ਅਧਿਕਾਰੀਆਂ ਨਾਲ ਗੱਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੱਲਦ ਹੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ ।

Share Button

Leave a Reply

Your email address will not be published. Required fields are marked *