ਫ਼ਰੀਦਕੋਟ ਅਕਾਲੀ ਉਮੀਦਵਾਰ ਬੰਟੀ ਰੋਮਾਣਾ ਵੱਲੋਂ ਲਾਭਪਾਤਰੀ ਨੂੰ ਗ੍ਰਾਟਾਂ ਦੀ ਲਾਈ ਝੜੀ

ਫ਼ਰੀਦਕੋਟ ਅਕਾਲੀ ਉਮੀਦਵਾਰ ਬੰਟੀ ਰੋਮਾਣਾ ਵੱਲੋਂ ਲਾਭਪਾਤਰੀ ਨੂੰ ਗ੍ਰਾਟਾਂ ਦੀ ਲਾਈ ਝੜੀ
ਘਰਾਂ ਦੀਆਂ ਛੱਤਾਂ ਬਦਲਣ ਲਈ 85 ਪਰਿਵਾਰਾਂ ਨੂੰ ਇੱਕ ਕਰੌੜ , ਸਾਢੇ 7 ਲੱਖ ਰੁਪਏ ਦੀਆਂ ਗ੍ਰਾਟਾਂ ਵੰਡੀਆਂ

ਫਰੀਦਕੋਟ, 16 ਦੰਸਬਰ ( ਜਗਦੀਸ਼ ਬਾਂਬਾ ) ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦੇ ਤਹਿਤ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਰੋਮਾਣਾ ਨੇ ਘਰਾਂ ਦੀਆਂ ਛੱਤਾਂ ਨੂੰ ਬਦਲਣ ਲਈ ਗ੍ਰਾਟਾਂ ਵੰਡੀਆਂ। ਨਗਰ ਕੌਸਲ ਦਫਤਰ ਵਿਖੇ ਕਰਵਾਏ ਗਏ ਗ੍ਰਾਂਟ ਵੰਡ ਸਮਾਰੋਹ ਵਿੱਚ ਸ਼੍ਰੀ ਰੋਮਾਣਾ ਨੇ 85 ਲੋੜਵੰਦ ਪਰਿਵਾਰਾਂ ਦੇ ਮੁੱਖੀਆਂ ਨੂੰ ਡੇਢ ਲੱਖ ਰੁਪਏ ਪ੍ਰਤੀ ਪਰਿਵਾਰ ਦੀ ਦਰ ਨਾਲ ਸਹਾਇਤਾ ਰਾਸ਼ੀ ਜਾਰੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬ ਤੇ ਲੋੜਵੰਦ ਪਰਿਵਾਰਾਂ ਪ੍ਰਤੀ ਹਮਦਰਦੀ ਦਾ ਵਤੀਰੇ ਅਪਨਾਉਦੇ ਹੋਏ ਪਿਛਲੇ ਸਮੇ ਅੰਦਰ ਗਰੀਬ ਲੋਕਾਂ ਦੁਆਰਾਂ ਘਰਾਂ ਦੀਆਂ ਛੱਤਾਂ ਦੀ ਮੁਰੰਮਤ ਅਤੇ ਪੱਕੇ ਲੈਂਟਰ ਪਾਉਣ ਲਈ ਫਾਰਮ ਭਰ ਕੇ ਮੰਗੀ ਗਈ ਵਿੱਤੀ ਸਹਾੰਇਤਾ ਦੇ ਫਾਰਮਾਂ ਤੇ ਵਿਚਾਰ ਕਰਨ ਉਪਰੰਤ ਹਰ ਗਰੀਬ ਪਰਿਵਾਰ ਨੂੰ ਡੇਢ ਲੱਖ ਰੁੁਪਏ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਲਿਆ ਹੈ। ਜਿਸ ਦੇ ਅਨੁਸਾਰ ਹਲਕਾ ਫਰੀਦਕੋਟ ਦੇ 85 ਪਰਿਵਾਰਾਂ ਨੂੰ ਇਹ ਰਾਸ਼ੀ ਜਾਰੀ ਕੀਤੀ ਗਈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਗਰੀਬ ਅਤੇ ਲੋੜਵੰਦ ਲੋਕਾਂ ਲਈ ਹੋਰ ਵੀ ਬਹੁਤ ਸਾਰੀਆਂ ਭਲਾਈ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ। ਮੁਫਤ ਇਲਾਜ ਲਈ ਭਗਤ ਪੂਰਨ ਸਿੰਘ ਯੋਜਨਾਂ, 2 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਦੀ ਸਕੀਮ ਨਾਲ ਵੀ ਪੰਜਾਬ ਦੇ ਵਿੱਤੀ ਤੌਰ ਤੇ ਪਿਛੜੇ ਲੋਕਾਂ ਨੂੰ ਕਾਫੀ ਰਾਹਿਤ ਮਿਲੀ ਹੈ। ਐਸਸੀ ਅਤੇ ਹੁਣ ਬੀਸੀ ਕੈਟਾਗਿਰੀ ਦੇ ਲੋਕਾਂ ਨੂੰ 200 ਯੁਨਿਟ ਮੁਫਤ ਬਿਜਲੀ ਪ੍ਰਦਾਨ ਕਰਨ ਦੇ ਨਾਲ ਨਾਲ ਸਗਨ ਸਕੀਮ ਦੀ 15 ਹਜਾਰ ਰੁਪਏ ਦੀ ਰਾਸ਼ੀ ਗਰੀਬ ਪਰਿਵਾਰਾਂ ਲਈ ਇੱਕ ਵੱਡੀ ਸਹਾਇਤਾ ਹੈ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਸ਼੍ਰੀਮਤੀ ਉਮਾਂ ਗਰੋਵਰ, ਉਪ ਪ੍ਰਧਾਨ ਸ਼੍ਰੀ ਅਸ਼ਵਨੀ ਮੌਗਾਂ, ਸ਼ਤੀਸ਼ ਗਰੋਵਰ ਸਾਬਕਾ ਕੌਸਲਰ, ਵਿਕਾਸ ਐਮ ਸੀ, ਵਿਜੈ ਛਾਬੜਾ ਐਮ ਸੀ, ਭਾਜਪਾ ਮੰਡਲ ਪ੍ਰਧਾਨ ਸ਼੍ਰੀ ਸੁਖਦੇਵ ਸ਼ਰਮਾ,ਪ੍ਰੌਜੈਕਟ ਮੈਨੇਜਰ ਸੋਨੂ ਗੌਇਲ ਜਿਲਾਂ ਮੈਨੇਜਰ ,ਪ੍ਰਧਾਨ ਮੰਤਰੀ ਅਵਾਸ ਯੋਜਨਾਂ ਪ੍ਰੌਜੈਕਟ,ਮਾਲਵਾ ਜੋਨ ਦੇ ਉਪ ਪ੍ਰਧਾਨ ਸ਼੍ਰੀ ਰਾਜਿੰਦਰ ਦਾਸ ਰਿੰਕੂ,ਚਰਨਪਾਲ ਸਿੰਘ ਐਮਈ, ਚਰਨਜੀਤ ਸਿੰਘ ਡੋਡ, ਸ਼੍ਰੀ ਰਾਕੇਸ਼ ਸ਼ਰਮਾਂ ਅਤੇ ਬਾਕੀ ਸਟਾਫ ਦੇ ਨਾਲ ਨਾਲ ਲਾਭਪਾਤਰੀ ਪਰਿਵਾਰਾਂ ਦੇ ਮੈਂਬਰ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: