Wed. May 22nd, 2019

ਫ਼ਤਿਹ ਕਾਲਜ ਰਾਮਪੁਰਾ ਵਿਖੇ ਚੱਲ ਰਿਹਾ ਖ਼ੇਤਰੀ ਮੇਲਾ ਦੂਜੇ ਦਿਨ ਵਿੱਚ ਪ੍ਰਵੇਸ਼

ਫ਼ਤਿਹ ਕਾਲਜ ਰਾਮਪੁਰਾ ਵਿਖੇ ਚੱਲ ਰਿਹਾ ਖ਼ੇਤਰੀ ਮੇਲਾ ਦੂਜੇ ਦਿਨ ਵਿੱਚ ਪ੍ਰਵੇਸ਼
ਡਾ. ਨਰਿੰਦਰ ਸਿੰਘ ਕਪੂਰ ਕੀਤਾ ਮੇਲੇ ਦਾ ਰਸਮੀ ਉਦਘਾਟਨ-ਡਿਪਟੀ ਰਜਿਸਟਰਾਰ ਧਰਮਪਾਲ ਗਰਗ ਵਿਸ਼ੇਸ਼ ਤੌਰ ਤੇ ਪੁੱਜੇ

picture2ਬਠਿੰਡਾ/ਰਾਮਪੁਰਾ ਫੂਲ, 21 ਸਤੰਬਰ (ਜਸਵੰਤ ਦਰਦ ਪ੍ਰੀਤ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਧੀਨ ਫ਼ਤਿਹ ਗਰੁੱਪ ਰਾਮਪੁਰਾ ਵਿਖੇ ਚੱਲ ਰਿਹਾ ਖੇਤਰੀ ਯੁਵਕ ਮੇਲਾ ਦੂਸਰੇ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਮੇਲੇ ਦਾ ਦੂਸਰਾ ਦਿਨ ਮੁੱਖ ਰੂਪ ਵਿੱਚ ਨਾਟਕਾਂ ਦੇ ਨਾਮ ਰਿਹਾ। ਇਸ ਮੇਲਾ ਦੇ ਦੂਜੇ ਦਿਨ ਦਾ ਰਸਮੀ ਉਦਘਾਟਨ ਪੰਜਾਬੀ ਸਾਹਿਤ ਦੇ ਸ਼੍ਰੋਮਣੀ ਵਾਰਤਕਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਨਰਿੰਦਰ ਸਿੰਘ ਕਪੂਰ ਨੇ ਕੀਤਾ। ਜਦਕਿ ਮੇਲੇ ਦੇ ਦੂਜੇ ਦਿਨ ਮੁੱਖ ਮਹਿਮਾਨ ਦੇ ਤੌਰ ’ਤੇ ਡਾ. ਰਾਜਿੰਦਰਪਾਲ ਸਿੰਘ ਬਰਾੜ ਐਡੀਸ਼ਨਲ ਡੀਨ, ਕਾਲਜ ਵਿਕਾਸ ਕਾਊਸ਼ਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਅਤੇ ਮੇਲੇ ਦੀ ਪ੍ਰਧਾਨਗੀ ਸ਼੍ਰੀ ਧਰਮਪਾਲ ਗਰਗ ਡਿਪਟੀ ਰਜਿਸਟਰਾਰ ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਕੀਤੀ। ਇਸ ਸਮੇ ਕਾਲਜ ਦੇ ਚੀਫ ਪੈਟਰਨ ਪੁਸ਼ਪਿੰਦਰ ਸਿੰਘ ਸਾਰੋ ਅਤੇ ਐਮ.ਡੀ ਪਰਮਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨਾਂ ਜੀ ਆਇਆ ਕਿਹਾ। ਇਸ ਮੌਕੇ ਬੋਲਦਿਆ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਖੇਤਰੀ ਮੇਲੇ ਦੀਆਂ ਅਜਿਹੀਆ ਸਟੇਜਾਂ ਤੋਂ ਹੀ ਕਲਾਕਾਰ ਜ਼ਿੰਦਗੀ ਦੀਆਂ ਮੰਜ਼ਿਲਾ ਤਹਿ ਕਰਦੇ ਹਨ। ਉਨ੍ਹਾਂ ਕਾਲਜ ਨੂੰ ਵਧਾਈ ਦਿੰਦਿਆ ਕਿਹਾ ਕਿ ਫਤਿਹ ਗਰੁੱਪ ਹਮੇਸ਼ਾ ਹੀ ਕਿਤਾਬੀ ਸਿਲੇਬਸ ਦੀ ਵਿਦਿੱਆ ਤੋਂ ਇਲਾਵਾ ਖੇਡਾਂ, ਵੱਖ-ਵੱਖ ਵਿਸ਼ਿਆ ’ਤੇ ਸੈਮੀਨਾਰ ਅਤੇ ਖੇਤਰੀ ਯੁਵਕ ਮੇਲੇ ਆਯੋਜਿਤ ਕਰਨ ਵਿੱਚ ਮੋਹਰੀ ਰਿਹਾ ਹੈ। ਇਸ ਮੌਕੇ ਕਾਲਜ ਦੇ ਚੇਅਰਮੈਨ ਐੱਸ.ਐੱਸ ਚੱਠਾ ਨੇ ਮੇਲੇ ਦੇ ਮੁਕਾਬਲਿਆ ਵਿੱਚ ਭਾਗ ਲੈਣ ਪਹੁੰਚੇ ਵੱਖ-ਵੱਖ ਕਾਲਜਾਂ ਦੇ ਕਲਾਕਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾ ਨੂੰ ਸ਼ੁਭ ਕਾਮਨਾਵਾਂ ਅਤੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਨੈਤਿਕਤਾ ਅਤੇ ਸੁਚੱਜਾ ਅਨੁਸ਼ਾਸ਼ਨ ਬਣਾਈ ਰੱਖਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਅਤੇ ਗਿਆਨਪੀਠ ਐਵਾਰਡੀ ਅਤੇ ਪਦਮਸ਼੍ਰੀ, ਸਵ: ਸ੍ਰ. ਗੁਰਦਿਆਲ ਸਿੰਘ ਦੀ ਯਾਦ ਨੂੰ ਸਮਰਪਿਤ ਇਸ ਮੇਲੇ ਵਿੱਚ ਦੂਜੇ ਦਿਨ ਮੁਕਾਬਲਿਆ ਜਿਵੇਂ ਕਿ ਭਾਸ਼ਣ ਕਲਾ ਵਿੱਚ ਪਹਿਲਾ ਸਥਾਨ ਐੱਸ ਡੀ ਕਾਲਜ ਆਫ ਐਜੂਕੇਸ਼ਨ ਬਰਨਾਲਾ ਅਤੇ ਦੂਜਾ ਸਥਾਨ ਫਤਿਹ ਕਾਲਜ ਰਾਮਪੁਰਾ, ਕਵਿਤਾ ਉਚਾਰਣ ’ਚ ਪਹਿਲਾ ਸਥਾਨ ਮਾਤਾ ਸੁੰਦਰੀ ਯੁਨੀਵਰਸਿਟੀ ਕਾਲਜ ਮਾਨਸਾ ਅਤੇ ਦੂਜਾ ਸਥਾਨ ਐੱਸ ਡੀ ਕਾਲਜ ਬਰਨਾਲਾ, ਗਰੁੱਪ ਸ਼ਬਦ ਵਿੱਚ ਪਹਿਲਾ ਸਥਾਨ ਐੱਸ ਡੀ ਕਾਲਜ ਬਰਨਾਲਾ ਅਤੇ ਦੂਜਾ ਸਥਾਨ ਐੱਲ ਬੀ ਐੱਸ ਆਰੀਆ ਕਾਲਜ ਬਰਨਾਲਾ, ਫੋਟੋਗ੍ਰਾਫੀ ਵਿੱਚ ਪਹਿਲਾ ਸਥਾਨ ਐੱਲ ਬੀ ਐੱਸ ਆਰੀਆ ਕਾਲਜ ਬਰਨਾਲਾ, ਅਤੇ ਦੂਜਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਪ੍ਰਾਪਤ ਕੀਤਾ। ਇਸ ਉਪਰੰਤ ਕਾਲਜ ਦੇ ਪਿ੍ਰੰਸੀਪਲ ਡਾ. ਰਣਬੀਰ ਸਿੰਘ ਕਿੰਗਰਾ ਵੱਲੋਂ ਆਏੇ ਵਿਸ਼ੇਸ਼ ਮਹਿਮਾਨਾਂ ਉਂਕਾਰ ਸਿੰਘ ਸਟੇਟ ਕਮਿਸ਼ਨਰ, ਭਾਰਤ ਸਕਾਊਟਸ ਐਂਡ ਗਾਈਡਸ, ਅੰਮਿ੍ਰਤਪਾਲ ਸਿੰਘ ਬਰਾੜ ਜ਼ਿਲਾ ਕਮਿਸ਼ਨਰ, ਕੁਲਦੀਪ ਸਿੰਘ ਖਿਆਲਾ, ਐੱਮ.ਡੀ ਮਾਈ ਭਾਗੋ ਕਾਲਜ ਰੱਲਾ, ਬਲਵਿੰਦਰ ਸਿੰਘ ਬਰਾੜ ਚੇਅਰਮੈਨ ਮਾਈ ਭਾਗੋ ਕਾਲਜ ਰੱਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।

Leave a Reply

Your email address will not be published. Required fields are marked *

%d bloggers like this: