ਫ਼ਤਿਹ ਕਾਲਜ ਰਾਮਪੁਰਾ ਵਿਖੇ ਚੱਲ ਰਿਹਾ ਖ਼ੇਤਰੀ ਮੇਲਾ ਸਾਨੋ ਸੋਕਤ ਨਾਲ ਖਤਮ

ss1

ਫ਼ਤਿਹ ਕਾਲਜ ਰਾਮਪੁਰਾ ਵਿਖੇ ਚੱਲ ਰਿਹਾ ਖ਼ੇਤਰੀ ਮੇਲਾ ਸਾਨੋ ਸੋਕਤ ਨਾਲ ਖਤਮ

ਕੇਬਨਿਟ ਮੰਤਰੀ ਪੰਜਾਬ ਜਨਮੇਜਾ ਸਿੰਘ ਸੇਖੋ ਨੇ ਇਨਾਮ ਵੰਡ ਸਮਾਰੋਹ ਚ, ਕੀਤੀ ਸਿਰਕਤ

img-20160923-wa0044ਰਾਮਪੁਰਾ ਫੂਲ 23 ਸਤੰਬਰ (ਕੁਲਜੀਤ ਸਿੰਘ ਢੀਗਰਾਂ) ਫਤਿਹ ਕਾਲਜ ਲੜਕੀਆਂ ਰਾਮਪੁਰਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸਾ ਅਨੁਸਾਰ ਚੱਲ ਰਿਹਾ ਖੇਤਰੀ ਯੁਵਕ ਮੇਲਾ ਪੂਰੇ ਸਾਨੋ ਸੋਕਤ ਨਾਲ ਸਮਾਪਤ ਹੋ ਗਿਆ । ਇਸ ਮੇਲਾ ਦੇ ਆਖਰੀ ਦਿਨ ਦਾ ਰਸਮੀ ਉਦਘਾਟਨ ਕੇਬਨਿਟ ਮੰਤਰੀ ਪੰਜਾਬ ਸ: ਜਨਮੇਜਾ ਸਿੰਘ ਸੇਖੋ ਨੇ ਕੀਤਾ । ਸਮਾਗਮ ਸਮੇ ਕਾਲਜ ਦੇ ਚੀਫਪੈਟਰਨ ਪੁਸ਼ਪਿੰਦਰ ਸਿੰਘ ਸਾਰੋ ਅਤੇ ਐਮ.ਡੀ ਪਰਮਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨਾਂ ਜੀ ਆਇਆ ਕਿਹਾ। ਇਸ ਮੌਕੇ ਬੋਲਦਿਆਂ ਕੇਬਨਿਟ ਮੰਤਰੀ ਸੇਖੋ ਨੇ ਕਾਲਜ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਹਨਾਂ ਕਿਹਾ ਕਿ ਇਹ ਇਸ ਸਮਾਗਮ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲੀ ਹੈ ਤੇ ਉਹਨਾਂ ਨੋਜਵਾਨਾ ਨੂੰ ਅਪੀਲ ਕੀਤੀ ਕਿ ਉਹ ਪੜਾਈ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਚ, ਵੀ ਭਾਗ ਲੈਣ। ਆਖਰੀ ਦਿਨ ਦੇ ਮੁਕਾਬਲਿਆਂ ਚ, ਮਾਇਨ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਗਏ । ਭੰਗੜੇ ਦੇ ਮੁਕਾਬਲਿਆ ਦੋਰਾਨ ਪੂਰਾ ਪੰਡਾਲ ਢੋਲ ਦੀ ਥਾਪ ਤੇ ਨੱਚਣ ਲਈ ਮਜਬੂਰ ਹੋ ਗਿਆ । ਮੁੰਡੇ ਕੁੜੀਆਂ ਨੇ ਭੰਗੜੇ ਦਾ ਖੂਬ ਆਨੰਦ ਮਾਨਿਆ । ਇਸ ਮੌਕੇ ਕਾਲਜ ਦੇ ਚੇਅਰਮੈਨ ਐੱਸ.ਐੱਸ ਚੱਠਾ ਨੇ ਮੇਲੇ ਦੇ ਮੁਕਾਬਲਿਆ ਵਿੱਚ ਭਾਗ ਲੈਣ ਪਹੁੰਚੇ ਵੱਖ-ਵੱਖ ਕਾਲਜਾਂ ਦੇ ਕਲਾਕਾਰ ਵਿਦਿਆਰਥੀਆਂ ਅਤੇ ਉਨਾਂ ਦੇ ਅਧਿਆਪਕਾ ਨੂੰ ਸ਼ੁਭਕਾਮਨਾਵਾਂ ਅਤੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਨੈਤਿਕਤਾ ਅਤੇ ਸੁਚੱਜਾ ਅਨੁਸ਼ਾਸ਼ਨ ਬਣਾਈ ਰੱਖਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।ਸ਼ਹੀਦ ਭਗਤ ਸਿੰਘ ਦੇ ਜਨਮਦਿਹਾੜੇ ਅਤੇ ਗਿਆਨ ਪੀਠ ਐਵਾਰਡੀ ਅਤੇ ਪਦਮਸ਼੍ਰੀ, ਸਵ: ਸ੍ਰ. ਗੁਰਦਿਆਲ ਸਿੰਘ ਦੀ ਯਾਦ ਨੂੰ ਸਮਰਪਿਤ ਇਸ ਮੇਲੇ ਵਿੱਚ ਕਰਵਾਏ ਗਏ ਮੁਕਾਬਲਿਆਂ ਚ, ਜੈਤੂ ਟੀਮਾ ਨੂੰ ਕੇਬਨਿਟ ਮੰਤਰੀ ਸ: ਜਨਮੇਜਾ ਸਿੰਘ ਸੇਖੋ ਨੇ ਸਨਮਾਨਚਿੰਨ ਦੇ ਕੇ ਸਨਮਾਨਿਤ ਕੀਤਾ । ਮੇਲੇ ਦੇ ਆਖਰੀ ਦਿਨ ਪੰਜਾਬੀ ਕਲਾਕਾਰ ਗੁਰਵਿੰਦਰ ਬਰਾੜ ਦੇ ਗਾਏ ਗੀਤਾਂ ਤੇ ਜਿੱਥੇ ਮੁੰਡੇ ਕੁੜੀਆਂ ਨੂੰ ਨੱਚਣ ਲਈ ਮਜਬੂਰ ਕੀਤਾ ਉਥੇ ਹੀ ਸਹੀਦ ਭਗਤ ਸਿੰਘ ਤੇ ਗੀਤ ਗਾਕੇ ਮਾਹੋਲ ਨੂੰ ਜੋਸ ਮਈ ਕਰ ਦਿੱਤਾ ।

Share Button

Leave a Reply

Your email address will not be published. Required fields are marked *