ਫ਼ਤਿਹ ਕਾਲਜ ਰਾਮਪੁਰਾ ਨੇ ਜੂਨੀਅਰ ਨੈਸ਼ਨਲ ਰੱਸਾਕਸੀ ਵਿੱਚ ਝੰਡੇ ਗੱਡੇ

ss1

ਫ਼ਤਿਹ ਕਾਲਜ ਰਾਮਪੁਰਾ ਨੇ ਜੂਨੀਅਰ ਨੈਸ਼ਨਲ ਰੱਸਾਕਸੀ ਵਿੱਚ ਝੰਡੇ ਗੱਡੇ
ਕਾਲਜ ਵਿੱਚ ਫੈਲੀ ਖੁਸ਼ੀ ਦੀ ਲਹਿਰ

varinder-picਰਾਮਪੁਰਾ ਫੂਲ ੨੨ ਨਵੰਬਰ (ਕੁਲਜੀਤ ਸਿੰਘ ਢੀਂਗਰਾ) ਸਿੱਖਿਆ ਅਤੇ ਖੇਡਾਂ ਦੇ ਖ਼ੇਤਰ ਵਿੱਚ ਨਾਮਵਰ ਸੰਸਥਾ ਫ਼ਤਿਹ ਗਰੁੱਪ ਆਫ ਇੰਸਟੀਚਿਊਸਨਜ਼ ਨੇ ਮਹਾਰਾਸ਼ਟਰ ਵਿੱਚ ਹੋਈ 29ਵੀ ਜੂਨੀਅਰ ਨੈਸ਼ਨਲ ਰੱਸਾਕਸੀ ਮਹਿਲਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਅਗਵਾਈ ਕਰਦਿਆ ਸੋਨ ਤਗਮਾਂ ਪ੍ਰਾਪਤ ਕੀਤਾ। ਜਾਣਕਾਰੀ ਦਿੰਦਿਆ ਖੇਡ ਵਿਭਾਗ ਦੇ ਪ੍ਰੋ. ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਮਹਾਰਾਸ਼ਟਰ (ਕੋਹਲਾਪੁਰ) ਵਿਖੇ ਹੋਈ ਰੱਸਾਕਸੀ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆ ਤੋਂ 16 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਫ਼ਤਿਹ ਕਾਲਜ ਰਾਮਪੁਰਾ ਦੀਆਂ ਖਿਡਾਰਨਾਂ ਨੇ ਅੰਡਰ 19 ਦੇ 440 ਵੇਟ ਕੈਟਾਗਿਰੀ ਵਿੱਚ ਭਾਗ ਲੈਦਿਆਂ ਪੰਜਾਬ ਨੂੰ ਸੋਨ ਤਗਮਾਂ ਦਿਵਾਇਆ ਅਤੇ ਇਲਾਕੇ ਵਿੱਚ ਸੰਸਥਾ ਦਾਨਾਮ ਰੌਸ਼ਨ ਕੀਤਾ। ਇਸ ਉਪਰੰਤ ਪੰਜਾਬ ਦੇ ਰੱਸਾਕਸੀ ਦੇ ਜਨਰਲ ਸਕੱਤਰ ਪਰਮਜੀਤ ਸ਼ਰਮਾ ਨੇ ਕਾਲਜ ਦੀ ਇਸ ਪ੍ਰਾਪਤੀ ‘ਤੇ ਵਿਸ਼ੇਸ਼ ਰੂਪ ਵਿੱਚ ਵਧਾਈ ਦਿੱਤੀ। ਕਾਲਜ ਦੇ ਚੇਅਰਮੈਨ ਐੱਸ.ਐੱਸ ਨੇ ਕਾਲਜ ਦੀ ਇਸ ਮਾਣ ਮੱਤੀ ਪ੍ਰਾਪਤੀ ‘ਤੇ ਕਾਲਜ ਦੇ ਖੇਡ ਵਿਭਾਗ ਅਤੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਖੇਡਾਂ ਸਰੀਰਕ ਵਿਕਾਸ ਦੇ ਨਾਲ-ਨਾਲ ਸ਼ਖਸੀਅਤ ਨੂੰ ਨਿਖਾਰਨ ਵਿੱਚ ਵੀ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਫ਼ਤਿਹ ਕਾਲਜ ਹਮੇਸ਼ਾ ਹੀ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਪਹਿਲ ਦੇ ਆਧਾਰ ‘ਤੇ ਪ੍ਰਮੁੱਖਤਾ ਦੇਣ ਵਿੱਚ ਮੋਹਰੀ ਸਾਬਿਤ ਹੋਇਆ ਹੈ। ਇਸ ਉਪਰੰਤ ਕਾਲਜ ਦੇ ਚੀਫ ਪੈਟਰਨ ਪੁਸ਼ਪਿੰਦਰ ਸਿੰਘ ਸਾਰੋ ਅਤੇ ਐੱਮ.ਡੀ ਪਰਮਿੰਦਰ ਸਿੰਘ ਸਿੱਧੂ ਨੇ ਵਿਦਿਆਰਥਣਾ ਨੂੰ ਖੇਡਾਂ ਦੇ ਖੇਤਰ ਵਿੱਚ ਵਧ-ਚੜ ਕੇ ਹਿੱਸਾ ਲੈਣ ਅਤੇ ਕਾਲਜ ਦੁਆਰਾ ਹਰ ਸਮੇਂ ਲੋੜ ਪੈਣ ‘ਤੇ ਮਦਦ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਣਬੀਰ ਸਿੰਘ ਕਿੰਗਰਾ, ਵਾਈਸ ਪ੍ਰਿੰਸੀਪਲ ਰੋਹਿਤ ਬਾਂਸਲ, ਖੇਡ ਵਿਭਾਗ ਦੇ ਸਹਾਇਕ ਪ੍ਰੋ. ਜਗਮੋਹਨ ਸਿੰਘ ਸਿੱਧੂ, ਜਗਰਾਜ ਸਿੰਘ ਮਾਨ, ਰਘਵਿੰਦਰ ਸਿੰਘ ਮਾਨ, ਅੰਗਰੇਜ਼ੀ ਵਿਭਾਗ ਦੇ ਮੁਖੀ ਹਰਿੰਦਰ ਕੌਰ ਤਾਂਘੀ, ਕੁਮਾਰੀ ਸ਼ੈਲਜਾ, ਮਨਜੀਤ ਕੌਰ ਚੱਠਾ, ਲਾਈਬ੍ਰੇਰੀ ਇੰਚਾਰਜ ਰਾਜਵਿੰਦਰ ਕੌਰ, ਵੀਰਪਾਲ ਕੌਰ, ਦਫਤਰੀ ਵਿਭਾਗ ਦੇ ਮੱਖਣ ਸਿੰਘ ਸਰਾਂ, ਰਮਨਦੀਪ ਸਿੰਘ, ਮਨੀ ਸਿੰਗਲਾ, ਗੁਲਸ਼ਨ ਗੋਇਲ ਅਤੇ ਸਮੂਹ ਸਟਾਫ ਨੇ ਖਿਡਾਰਨਾਂ ਦੇ ਕਾਲਜ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ।

Share Button

Leave a Reply

Your email address will not be published. Required fields are marked *