ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਫ਼ਗਵਾੜਾ ਬੈਂਕ ’ਚ ਡਾਕਾ, ਪੰਜ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ 7.50 ਲੱਖ ਲੁੱਟੇ

ਫ਼ਗਵਾੜਾ ਬੈਂਕ ’ਚ ਡਾਕਾ, ਪੰਜ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ 7.50 ਲੱਖ ਲੁੱਟੇ

ਫ਼ਗਵਾੜਾ ’ਚ ਹੁਸ਼ਿਆਰਪੁਰ ਸੜਕ ਉੱਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਸਥਿਤ ਸ਼ਾਖਾ ਵਿੱਚ ਅੱਜ ਮੰਗਲਵਾਰ ਨੂੰ ਦੁਪਹਿਰ 12:10 ਵਜੇ ਪੰਜ ਹਥਿਆਰਬੰਦ ਲੁਟੇਰਿਆਂ ਨੇ ਡਾਕਾ ਮਾਰਿਆ ਤੇ 7.50 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਲੁਟੇਰਿਆਂ ਦੀ ਉਮਰ 24–25 ਸਾਲ ਦੱਸੀ ਜਾ ਰਹੀ ਹੈ।

ਬੈਂਕ ਦੇ ਮੁੱਖ ਦਰਵਾਜ਼ੇ ਉੱਤੇ ਤਦ ਕੋਈ ਸਕਿਓਰਿਟੀ ਗਾਰਡ ਮੌਜੂਦ ਨਹੀਂ ਸੀ। ਲੁਟੇਰਿਆਂ ਨੇ ਆਉਂਦਿਆਂ ਹੀ ਪਹਿਲਾਂ ਬੈਂਕ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਨੂੰ ਧਮਕਾਇਆ ਤੇ ਉਨ੍ਹਾਂ ਦੇ ਮੋਬਾਇਲ ਫ਼ੋਨ ਲੈ ਲਏ।

ਲੁਟੇਰੇ ਚਿੱਟੇ ਰੰਗ ਦੀ ਸ਼ੇਵਰਲੇ ਕਾਰ ਵਿੱਚ ਆਏ ਸਨ ਤੇ ਉਸੇ ਵਿੱਚ ਬਹਿ ਕੇ ਫ਼ਰਾਰ ਹੋ ਗਏ। ਇਹ ਸਭ ਉਨ੍ਹਾਂ ਪੰਜ ਮਿੰਟਾਂ ’ਚ ਕਰ ਦਿੱਤਾ। ਜਦੋਂ ਲੁਟੇਰੇ ਬੈਂਕ ਅੰਦਰ ਆਏ, ਤਾਂ ਉਨ੍ਹਾਂ ਦੇ ਚਿਹਰੇ ਤੇ ਸਿਰ ਢਕੇ ਹੋਏ ਨਹੀਂ ਸਨ।

ਕਪੂਰਥਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਲੁਟੇਰਿਆਂ ਦੀ ਸ਼ਨਾਖ਼ਤ ਲਈ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲ਼ੀ ਜਾ ਰਹੀ ਹੈ। ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ।

ਪੁਲਿਸ ਦੀਆਂ ਟੀਮਾਂ ਨੂੰ ਸ਼ਹਿਰ ਦੇ ਵੱਖੋ–ਵੱਖਰੇ ਟਿਕਾਣਿਆਂ ਉੱਤੇ ਤਾਇਨਾਤ ਕੀਤਾ ਗਿਆ ਹੈ; ਤਾਂ ਜੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

ਬੈਂਕ ਮੈਨੇਜਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਇਹ ਸਭ ਕੁਝ ਅੱਖ ਦੇ ਫੋਰ ਵਿੱਚ ਵਾਪਰ ਗਿਆ ਤੇ ਕਿਸੇ ਨੂੰ ਕੁਝ ਸਮਝ ਨਹੀਂ ਆਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਹਾਲੇ ਕੁਝ ਦਿਨ ਪਹਿਲਾਂ ਹੀ ਉੱਚ ਅਧਿਕਾਰੀਆਂ ਨੂੰ ਸਕਿਓਰਿਟੀ ਗਾਰਡ ਮੁਹੱਈਆ ਕਰਵਾਉਣ ਲਈ ਇੱਕ ਬੇਨਤੀ–ਪੱਤਰ ਲਿਖਿਆ ਸੀ।

Leave a Reply

Your email address will not be published. Required fields are marked *

%d bloggers like this: