ਜ਼ੇਲ੍ਹਾ ਅੰਦਰ ਬੰਦੀਆਂ ਲਈ ਯੋਗਾ ਕਰਵਾਉਣ ਦੀ ਉਦਮ ਸ਼ਲਾਘਾਯੋਗ-ਏ ਡੀ ਜੀ ਪੀ ਜ਼ੇਲ੍ਹਾਂ

ss1

ਜ਼ੇਲ੍ਹਾ ਅੰਦਰ ਬੰਦੀਆਂ ਲਈ ਯੋਗਾ ਕਰਵਾਉਣ ਦੀ ਉਦਮ ਸ਼ਲਾਘਾਯੋਗ-ਏ ਡੀ ਜੀ ਪੀ ਜ਼ੇਲ੍ਹਾਂ

 

ਤਪਾ ਮੰਡੀ, 20 ਜੁਲਾਈ (ਨਰੇਸ਼ ਗਰਗ) ਜ਼ਿਲ੍ਹਾ ਜ਼ੇਲ੍ਹ ਬਰਨਾਲਾ ਵਿੱਚ ਬੰਦੀਆਂ ਅਤੇ ਕੈਦੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ੇਲ੍ਹ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਅਤੇ ਸਮੁੱਚੇ ਸਟਾਫ ਦੀਆਂ ਸੇਵਾਵਾਂ ਨੂੰ ਰਿਕਾਰਡ ਦਰਜ ਕਰਦਿਆਂ ਤੇ ਸ਼ਲਾਘਾ ਕਰਦਿਆਂ ਮਾਨਯੋਗ ਏ ਡੀ ਜੀ ਪੀ ਜ਼ੇਲ੍ਹਾਂ ਸ੍ਰੀ ਐਮ ਕੇ ਤਿਵਾੜੀ (ਆਈ ਪੀ ਐਸ) ਵੱਲੋਂ ਜਾਰੀ ਪੱਤਰ ਰਾਹੀਂ ਜਿੱਥੇ ਯੋਗਾ ਅਤੇ ਖੇਡਾਂ ਨੂੰ ਮਨੁੱਖੀ ਸਰੀਰਕ ਵਿਕਾਸ ਲਈ ਅਹਿਮ ਦੱਸਿਆ ਗਿਆ ਹੈ, ਉਥੇ ਹੀ ਜ਼ੇਲ੍ਹ ਸੁਪਰਡੈਂਟ ਦੀ ਸ਼ਲਾਘਾ ਕਰਨ ਤੋਂ ਇਲਾਵਾ ਪੰਜਾਬ ਭਰ ਦੇ ਸਮੁੱਚੇ ਜ਼ੇਲ੍ਹ ਸੁਪਰਡੈਟਾਂ ਨੂੰ ਇਸ ਨੂੰ ਸਾਰੀਆਂ ਜ਼ੇਲ੍ਹਾਂ ‘ਚ ਲਾਗੂ ਕਰਨ ਲਈ ਲਿਖਿਆ ਗਿਆ ਹੈ। ਜਿਕਰਯੋਗ ਹੈ ਕਿ ਜ਼ੇਲ੍ਹ ਬਰਨਾਲਾ ਪੰਜਾਬ ਦੀ ਇੱਕੋ-ਇੱਕ ਜ਼ੇਲ੍ਹ ਹੈ, ਜਿੱਥੇ ਪਿਛਲੇ ਡੇਢ-ਦੋ ਸਾਲ ਯੋਗਾ, ਗੇਮਸ ਤੋਂ ਇਲਾਵਾ ਬੰਦੀਆਂ ਅਤੇ ਕੈਦੀਆਂ ਦੇ ਚਰਿੱਤਰ ਨੂੰ ਹੋਰ ਉਚਾ ਰੱਖਣ ਲਈ ਬ੍ਰਹਮ ਕੁਮਾਰੀ ਭੈਣਾ ਵੱਲੋਂ ਸਤਿਸੰਗ ਰਾਹੀਂ ਪ੍ਰਵਚਨ ਕਰਵਾਇਆ ਜਾਂਦਾ ਹੈ। ਕੁੱਲ ਮਿਲਾਕੇ ਜ਼ੇਲ੍ਹ ਸੁਪਰਡੈਂਟ ਬਰਨਾਲਾ ਦੀ ਇਹਨਾਂ ਸਭ ਮਨੁੱਖ ਹਿੱਤਕਾਰੀ ਕਾਰਜਾਂ ਲਈ ਪ੍ਰਸੰਸਾਂ ਹੋ ਰਹੀ ਹੈ। ਜਿੱਥੇ ਉਹ ਸਮੁੱਚੇ ਸਟਾਫ ਨੂੰ ਇੱਕ ਮੁੱਠ ਰੱਖਕੇ ਬੇਹਤਰੀ ਲਈ ਪ੍ਰੇਰਿਤ ਕਰਨ ਲਈ ਹਰ ਬੁੱਧਵਾਰ ਨੂੰ ਮੀਟਿੰਗ ਲੈਦੇ ਹਨ, ਉਥੇ ਬੰਦੀਆਂ ਨੂੰ ਰੋਜ਼ਾਨਾ ਸਵੇਰੇ ਯੋਗਾ ਦੇ ਨਾਲ-ਨਾਲ ਮਨੁੱਖ ਵਿਕਾਸ ਲਈ ਪ੍ਰੇਰਣਾ ਦਾਇਕ ਸ਼ਬਦਾਂ ਰਾਹੀਂ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ।

Share Button

Leave a Reply

Your email address will not be published. Required fields are marked *