ਜ਼ਿੰਦਗੀ

ss1

ਜ਼ਿੰਦਗੀ

ਅਨਮੋਲ, ਅਪਾਰ, ਸੁੰਦਰ, ਮਾੜੀ ਅਤੇ ਕਈ ਹੋਰ ਸ਼ਬਦ ਅਸੀਂ ਆਪਣੀ ਜ਼ਿੰਦਗੀ ਲਈ ਵਰਤਦੇ ਹਾਂ ।
ਪਰ ਕਦੇ ਸੋਚਿਆ ਹੈ ਕਿ ਕੀ ਹੈ ਇਹ ਜ਼ਿੰਦਗੀ ? ਜਿਵੇਂ ਦਿਨ ਅਤੇ ਰਾਤ ਮਿਲ ਕੇ 24 ਘੰਟੇ ਬਣਾਉਂਦੇ ਹਨ, ਉਵੇਂ ਹੀ ਕਦੇ ਕਠਿਨਾਈਆਂ, ਦੁਖ ਤੇ ਕਦੇ ਖੁਸ਼ੀ, ਸੁੰਦਰ ਮਾਹੋਲ ਹੈ ਇਹ ਜ਼ਿੰਦਗੀ । ਜਿਵੇਂ ਹਰ ਕਿਸੇ ਦਾ ਆਪਣਾ-ਆਪਣਾ ਨਜ਼ਰੀਆ ਹੁੰਦਾ ਹੈ, ਉਸੇ ਤਰਾਂ ਹਰ ਕਿਸੇ ਦੀ ਆਪਣੀ-ਆਪਣੀ ਜ਼ਿੰਦਗੀ ਹੁੰਦੀ ਹੈ । ਜਦ ਤੱਕ ਜ਼ਿੰਦਗੀ ਨੂੰ ਬੋਝ ਸਮਝ ਕੇ ਚੱਲੋਗੇ, ਇਹ ਬੋਝ ਹੀ ਲੱਗੇਗੀ । ਪਰ ਜਦੋਂ ਤੁਸੀਂ ਇਸਨੂੰ ਇੱਕ ਖੁਸ਼ੀ ਭਰਿਆ ਮਾਹੋਲ ਸਮਝ ਕੇ ਚੱਲੋਗੇ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ੀ ਹੀ ਮਿਲੇਗੀ । ਸਾਨੂੰ ਹਰ ਸਮੇਂ ਖੁਸ਼ ਰਹਿਣਾ ਚਾਹਿੰਦਾ ਹੈ ਕਿੳਂਕਿ ਅੱਜ ਦਾ ਸਮਾਂ ਸਾਡੇ ਆੳਣ ਵਾਲੇ ਭਵਿੱਖ ਦਾ ਚਸ਼ਮਾ ਹੁੰਦਾ ਹੈ ਜੋ ਸਾਨੂੰ ਸਾਡੇ ਭਵਿੱਖ ਦੀ ਗਤੀਵਿਧੀ ਪਹਿਲਾਂ ਹੀ ਦਿਖਾ ਦਿੰਦਾ ਹੈ । ਉਦਾਹਰਣ ਲਈ ਤੁਸੀਂ ਜਦ ਤੱਕ ਠੀਕ ਨਹੀਂ ਹੋਣਾ ਚਾਹੁੰਦੇ ਹੋ ਫਿਰ ਭਾਵੇਂ ਤੁਸੀਂ ਜਿੰਨੀਆਂ ਮਰਜ਼ੀਆਂ ਦਵਾਈਆਂ ਖਾ ਲਵੋ ਪਰ ਤੁਸੀਂ ਆਪਣੇ ਆਪ ਨੂੰ ਕਮਝੋਰ ਸਮਝੋਗੇ। ਜਦੋਂ ਤੱਕ ਤੁਸੀਂ ਖੁਦ ਤੇ ਭਰੋਸਾ ਕਰਨਾ ਨਹੀਂ ਸਿਖਿਆ ਉਸ ਸਮੇਂ ਤੱਕ ਤੁਹਾਦਾ ਆਤਮਵਿਸ਼ਵਾਸ ਡੋਲਦਾ ਰਹੇਗਾ ।ਜ਼ਿੰਦਗੀ ਦੇ ਸਾਰਾਂਸ਼ ਬਿਲਕੁਲ ਸਾਫ ਹਨ । ਜਦ ਤੱਕ ਤੁਸੀਂ ਖੁਸ਼ ਰਹਿਣਾ ਨਹੀਂ ਸਿਖਿਆ, ਉਸ ਸਮੇਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਮਾਇਨੇ ਨਹੀਂ ਸਮਝ ਸਕਦੇ । ਆਪਣੀ ਕਲਪਨਾ ਨਾਲੋਂ ਵੱਡਾ ਸੋਚੋ ਤੇ ਤੁਸੀਂ ਉਸ ਨਾਲੋਂ ਵੱਡਾ ਕਰ ਵੀ ਸਕਦੇ ਹੋ । ਜਿਵੇਂ ਤੁਸੀਂ ਸੋਚੋਗੇ ਜ਼ਿੰਦਗੀ ਉਸ ਤਰਾਂ ਦਾ ਮਾਹੋਲ ਤੁਹਾਡੇ ਭਵਿੱਖ ਵਿੱਚ ਬਣਾ ਦਵੇਗੀ, ਬਸ ਗੱਲ ਇਹ ਹੈ ਕਿ ਤੁਹਾਡੀ ਸੋਚ ਦੀ ਦਿਸ਼ਾ ਚੰਗੀ ਹੋਵੇਗੀ ਜਾਂ ਮਾੜੀ !!

ਦਿਲਬਾਗ ਸਿੰਘ
ਪਿੰਡ ਤੇ ਡਾਕ- ਅਗੰਮਪੁਰ,
ਤਹਿਸੀਲ-ਅਨੰਦਪੁਰ ਸਾਹਿਬ,
ਜ਼ਿਲ੍ਹਾ-ਰੋਪੜ
ਮੋਬਾਇਲ-9465351125

Share Button

Leave a Reply

Your email address will not be published. Required fields are marked *