ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਜ਼ਿੰਦਗੀ ਤੇਰਾ ਦੂਸਰਾ ਨਾਮ ਕੀ ਹੈ?

ਜ਼ਿੰਦਗੀ ਤੇਰਾ ਦੂਸਰਾ ਨਾਮ ਕੀ ਹੈ?

ਜ਼ਿੰਦਗੀ ਦਾ ਦੂਸਰਾ ਨਾਮ ਖੁਸ਼ੀਆਂ ਗਮੀਆ ਤੇ ਹਾਸਿਆਂ ਦਾ ਸੁਮੇਲ ਹੈ।ਜ਼ਿੰਦਗੀ ਵਿੱਚ ਕਦੇ ਵੀ ਅਜਿਹਾ ਨਹੀਂ ਹੋ ਸਕਦਾ ਕਿ ਬੁਰਾ ਵਕਤ ਹੀ ਰਹੇ, ਨਾ ਹਮੇਸ਼ਾ ਵਧੀਆ ਵਕਤ  ਰਹਿੰਦਾ ਹੈ।ਇਸ ਕਰਕੇ ਜਿਵੇਂ ਦਾ ਵੀ ਵਕਤ ਹੋਵੇ ਕੱਟਣਾ ਹੀ ਪੈਂਦਾ ਹੈ।ਬੁਰਾ ਵਕਤ ਚੁੱਪ ਚਾਪ ਤੇ ਨਿਵਕੇ ਕੱਟ ਲਵੋ, ਹਾਂ ਇੰਨਾ ਵੀ ਨਾ ਝੁਕੋ ਕਿ ਦੂਸਰਾ ਤੁਹਾਨੂੰ ਤੋੜਨ ਲੱਗ ਜਾਵੇ।ਆਪਣੀ ਹਿਫ਼ਾਜ਼ਤ ਵਾਸਤੇ ਲੋੜੀਂਦਾ ਕਦਮ ਚੁੱਕੋ।ਬੁਰਾ ਵਕਤ ਤਾਂ ਨਿਕਲ ਜਾਵੇਗਾ, ਏਹ ਕੁਦਰਤ ਦਾ ਨਿਯਮ ਹੈ,ਪਰ ਟੁੱਟ ਕੇ ਜੁੜਨਾ ਬਹੁਤ ਔਖਾ ਹੈ।ਇਸ ਕਰਕੇ ਕਿਸੇ ਨੂੰ ਵੀ ਤੋੜਨ ਤੱਕ ਨਾ ਪੁੱਜਣ ਦਿਉ।ਚੰਗੇ ਵਕਤ ਵਿੱਚ ਇੰਨਾ ਨਾ ਉਛਲੋਕੇ ਪੈਰ ਫਿਸਲਕੇ ਡਿੱਗ ਜਾਉ।ਜ਼ਿੰਦਗੀ ਵਿੱਚ ਸ਼ਾਂਤ ਤੇ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ।ਕਦੇ ਵੀ ਏਹ ਨਾ ਸੋਚੋ ਕਿ ਮੈਂ ਹੀ ਠੀਕ ਹਾਂ,ਮੈਂ ਹੀ ਸਿਆਣਾ ਹਾਂ,ਮੈਨੂੰ ਹੀ ਹੱਕ ਹੈ ਖੁਸ਼ ਰਹਿਣ ਦਾ।ਜਦੋਂ ਤੁਸੀਂ ਦੂਸਰਿਆਂ ਨੂੰ ਖੁਸ਼ੀਆਂ ਦੇਵੋਗਾ,ਦੂਸਰਿਆਂ ਦੀ ਮਦਦ ਕਰੋਗੇ ਉਦੋਂ ਹੀ ਖੁਸ਼ ਰਹਿ ਸਕਦੇ ਹੋ।ਹਰ ਬੰਦੇ ਦੀ ਆਪਣੀ ਮਹੱਤਤਾ ਹੈ,ਰੱਬ ਨੇ ਹਰ ਜੀਵ ਜੰਤੂ ਨੂੰ ਵੀ ਖਾਸ ਬਣਾਇਆ ਹੈ।ਕੀੜੀ ਤੁਹਾਡੇ ਪੈਰ ਤੇ ਲੜ ਸਕਦੀ ਹੈ ਪਰ ਤੁਸੀਂ ਉਸਦੇ ਪੈਰ ਤੱਕ ਨਹੀਂ ਪਹੁੰਚ ਸਕਦੇ।ਇੱਕ ਗੱਲ ਤਾਂ ਹੈ ਜਦੋਂ ਤੁਸੀਂ ਦੂਸਰੇ ਨੂੰ ਤੰਗ ਕਰਦੇ ਹੋ ਤਾਂ ਪ੍ਰੇਸ਼ਾਨ ਖੁਦ ਵੀ ਹੋਵੋਗੇ।ਅਗਿਆਤ ਨੇ ਲਿਖਿਆ ਹੈ,”ਜੀਵਨ ਇੱਕ ਬਾਜ਼ੀ ਵਾਂਗ ਹੈ।ਹਾਰ ਜਿੱਤ ਤਾਂ ਸਾਡੇ ਹੱਥ ਨਹੀਂ ਪਰ ਬਾਜ਼ੀ ਖੇਡਣਾ ਸਾਡੇ ਹੱਥ ਵਿੱਚ ਹੈ।”ਬਿਲਕੁੱਲ ਸਹੀ ਏਹ ਤੇ ਸਾਡੀ ਮਰਜ਼ੀ ਹੈ ਕਿ ਅਸੀਂ ਬਾਜ਼ੀ ਖੇਡਦਿਆਂ ਜਿੱਤਣ ਲਈ ਬੇਈਮਾਨੀ ਕਰਨੀ ਹੈ ਜਾਂ ਇਮਾਨਦਾਰੀ ਨਾਲ ਖੇਡਕੇ ਹਾਰ ਮਨਜ਼ੂਰ ਕਰਨੀ ਹੈ।ਬੇਈਮਾਨੀ ਨਾਲ ਜਿੱਤੀ ਖੇਡ ਬਹੁਤਾ ਸਕੂਨ ਨਹੀਂ ਦੇਵੇਗੀ।ਇਮਾਨਦਾਰੀ ਦੀ ਹਾਰ ਆਤਮਾ ਨੂੰ ਤਾਂ ਸੰਤੁਸ਼ਟ ਕਰਦੀ ਹੀ ਹੈ।ਸ਼ਕਤੀ ਪ੍ਰਦਰਸ਼, ਹੰਕਾਰ,ਪੈਸੇ ਦਾ ਗੁਮਾਨ ਜ਼ਿੰਦਗੀ ਵਿਚ ਨਾ ਕਰੋ।ਯਾਵੂਤੀ ਸੇਕੂ ਅਨੁਸਾਰ,”ਜ਼ਿੰਦਗੀ ਸੱਤ ਰੰਗੀ ਹੈ ਪਰ ਏਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਵਿੱਚ ਕਾਲਾ ਰੰਗ ਵੀ ਹੁੰਦਾ ਹੈ।”ਕੁਦਰਤ ਨੇ ਜ਼ਿੰਦਗੀ ਦੇ ਮਾਇਨੇ ਸਮਝਣ ਲਈ, ਇਸਨੂੰ ਸੁਚੱਜੇ ਢੰਗ ਨਾਲ ਜਿਉਣ ਲਈ, ਸਿਰਫ ਮਨੁੱਖ ਨੂੰ ਸੋਝੀ ਤੇ ਬੁੱਧੀ ਦਿੱਤੀ ਹੈ।ਜੂਨ ਤਾਂ ਪਸ਼ੂ ਵੀ ਕੱਟ ਲੈਂਦੇ ਹਨ।ਜਿੰਨਾ ਨੂੰ ਕੁਝ ਸਮੇਂ ਬਾਦ ਆਪਣੇ ਰਿਸ਼ਤਿਆਂ ਦਾ ਪਤਾ ਹੀ ਨਹੀਂ ਹੁੰਦਾ।ਮਨੁੱਖੀ ਜੀਵਨ ਮਿਲਿਆ ਹੈ ਤਾਂ ਇਸ ਨੂੰ ਪਸ਼ੂਆਂ ਵਾਂਗ ਨਾ ਜਿਉ।ਇੱਕ ਮਰੀਜ਼ ਬੱਚੇ ਨੂੰ ਹਸਪਤਾਲ ਵਿੱਚੋਂ ਇਸ ਕਰਕੇ ਕੱਢ ਦੇਣਾ ਕਿ ਉਸਦੇ ਮਾਪਿਆਂ ਕੋਲ ਪੈਸੇ ਨਹੀਂ ਸਨ।ਏਹ ਉਹ ਹਸਪਤਾਲ ਹੈ ਜਿਸ ਨੂੰ ਧਾਰਮਿਕ ਸੰਸਥਾ ਚਲਾ ਰਹੀ ਹੈ।ਬੇਹੱਦ ਸ਼ਰਮਨਾਕ ਹੈ ਏਹ ਤਾਂ ਪਸ਼ੂ ਬਿਰਤੀ ਹੋ ਗਈ।ਕਿਸੇ ਪ੍ਰਤੀ ਦਰਦ ਨਹੀਂ,ਹਮਦਰਦੀ ਨਹੀਂ, ਕਿਸੇ ਦੇ ਬੱਚੇ ਦੀ ਮੌਤ ਦਾ ਗ਼ਮ ਨਹੀਂ।ਕੁਦਰਤ ਦੇ ਰੰਗ ਬੜੇ ਨਿਆਰੇ ਨੇ, ਉਸ ਨੇ ਕਦੋਂ ਤੇ ਕਿਵੇਂ ਦਰਦ ਦਾ ਅਹਿਸਾਸ ਕਰਵਾਉਣਾ ਹੈ,ਉਸਨੇ ਵਕਤ ਤੇ ਸਥਾਨ ਦਾ ਫ਼ੈਸਲਾ ਕਰਕੇ ਰੱਖਿਆ ਹੋਇਆ ਹੈ।ਮਲੇਹਰ ਨੇ ਕਿਹਾ ਹੈ,”ਜ਼ਿੰਦਗੀ ਇੱਕ ਡੂੰਘੀ ਹੌਦੀ ਦੀ ਤਰ੍ਹਾਂ ਹੈ ਤੁਸੀਂ ਇਸ ਵਿੱਚੋਂ ਉਹੋ ਕੁਝ ਹੀ ਕੱਢ ਸਕੋਗੇ ਜੋ ਇਸ ਵਿੱਚ ਪਾਉਂਦੇ ਜਾਉਗੇ।”ਜ਼ਿੰਦਗੀ ਤੇਰਾ ਦੂਸਰਾ ਨਾਮ ਕੀ ਹੈ?ਸ਼ਾਇਦ ਕਦਮ ਕਦਮ ਤੇ ਇਮਤਿਹਾਨ, ਤੇ ਪੈਰ ਪੈਰ ਤੇ ਪਰਖ।ਮਾਪੇ ਆਪਣੀ ਔਲਾਦ ਨੂੰ ਜ਼ਿੰਦਗੀ ਭਰ ਦੀ ਮੇਹਨਤ ਨਾਲ ਪਾਲਦੇ ਹਨ,ਪੈਰਾਂ ਤੇ ਖੜਾ ਕਰਨ ਵਿੱਚ ਦਿਨ ਰਾਤ ਇੱਕ ਕਰ ਦਿੰਦੇ ਹਨ।ਬੁਢਾਪੇ ਵਿੱਚ ਮਾਪਿਆਂ ਨਾਲ ਪੁੱਤ ਦਾ ਕੀ ਵਤੀਰਾ ਹੈ,ਉਹ ਕਸੌਟੀ ਤੇ ਖਰਾ ਉਤਰਦਾ ਹੈ ਕਿ ਨਹੀਂ, ਏਹ ਵੀ ਜ਼ਿੰਦਗੀ ਦਾ ਇੱਕ ਇਮਤਿਹਾਨ ਹੈ।ਜ਼ਿੰਦਗੀ ਨੂੰ ਜਿੰਨਾ ਸਧਾਰਨ ਤਰੀਕੇ ਨਾਲ ਚਲਾਉਗੇ,ਉਨੀ ਹੀ ਵਧੀਆ ਚੱਲੇਗੀ।ਇੱਕ ਵਲ ਪਾਇਆ ਤਾਂ ਜ਼ਿੰਦਗੀ ਦੀਆਂ ਤੰਦਾਂ ਉਲਝਣ ਲੱਗ ਜਾਂਦੀਆਂ ਹਨ।ਜ਼ਿੰਦਗੀ ਕਦੇ ਵੀ ਇੱਕ ਸਾਰ ਨਹੀਂ ਚੱਲਦੀ ਬੁਰਾ ਤੇ ਚੰਗਾ ਵਕਤ ਰਾਜਿਆਂ ਤੇ ਬਾਦਸ਼ਾਹਾਂ ਤੇ ਵੀ ਆਇਆ।ਅਜੋਕੇ ਵਕਤ ਵਿੱਚ ਵੀ ਸੱਤਾ ਤੇ ਕੁਰਸੀਆਂ ਦਾ ਬਦਲਾ ਪੱਕਾ ਹੈ।ਜ਼ਿੰਦਗੀ ਤੁਹਾਨੂੰ ਥਾਲੀ ਵਿੱਚ ਪਰੋਸਕੇ ਕੁਝ ਨਹੀਂ ਦਿੰਦੀ।ਇਸਨੂੰ ਸਿਆਣਪ ਅਤੇ ਯੁਗਤ ਨਾਲ ਹੀ ਵਧੀਆ ਤਰੀਕੇ ਨਾਲ ਜੀਆ ਜਾ ਸਕਦਾ ਹੈ।ਜੋਸਬਿਲਗਜ ਅਨੁਸਾਰ,”ਜ਼ਿੰਦਗੀ ਚੰਗੇ ਪੱਤੇ ਲੈ ਕੇ ਖੇਡਣ ਦਾ ਨਹੀਂ ਸਗੋਂ ਹੱਥ ਵਿਚਲੇ ਪੱਤਿਆਂ ਨਾਲ ਚੰਗਾ ਖੇਡਣ ਦਾ ਨਾਮ ਹੈ,”ਬਹੁਤ ਵਾਰ ਕਿਸੇ ਦੀ ਮਜ਼ਬੂਰੀ ਦਾ ਫਾਇਦਾ ਚੁੱਕਿਆ ਜਾਂਦਾ ਹੈ,ਚਾਹੇ ਧੋਖੇ ਨਾਲ ਜਾਂ ਚਲਾਕੀ ਨਾਲ,ਏਹ ਜ਼ਿੰਦਗੀ ਦੇ ਅਸੂਲਾਂ ਮੁਤਾਬਿਕ ਗਲਤ ਹੈ।ਅਗਰ ਅਜਿਹਾ ਕੀਤਾ ਹੈ ਤਾਂ ਇਸਦਾ ਪ੍ਰਭਾਵ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜ੍ਹਾਅ ਤੇ ਜ਼ਰੂਰ ਪ੍ਰਭਾਵਿਤ ਕਰੇਗਾ।ਜਦੋਂ ਅਸੀਂ ਜ਼ਿੰਦਗੀ ਨੂੰ ਏਹ ਸਵਾਲ ਕਰਦੇ ਹਾਂ ਕਿ ਜ਼ਿੰਦਗੀ ਤੇਰਾ ਦੂਸਰਾ ਨਾਮ ਕੀ ਹੈ?ਤਾਂ ਅਸੀਂ ਗੁਰਦਾਸ ਸਿੰਘ ਨਿਰਮਾਣ ਦੇ ਕਹੇ ਨੂੰ ਕਿਧਰੇ ਧਿਆਨ ਵਿੱਚ ਰੱਖ ਲਈਏ,”ਸੋਚ ਵਿੱਚ ਉਚਾਈ, ਅਮਲ ਵਿੱਚ ਸਫ਼ਾਈ, ਲਗਨ ਵਿੱਚ ਸਚਾਈ, ਇਰਾਦੇ ਦ੍ਰਿੜਤਾ ਤੇ ਮੇਹਨਤ ਵਿੱਚ ਸਿਰੜਤਾ,ਕਿਸੇ ਕਾਰਜ ਜਾਂ ਜੀਵਨ ਸੰਘਰਸ਼ ਦੀ ਸਫਲਤਾ ਦਾ ਰਾਜ਼ ਹੈ।ਇਨ੍ਹਾਂ ਨੂੰ ਅਪਣਾਏ ਬਗੈਰ ਤੇ ਨਿਭਾਏ ਬਿਨਾਂ ਵੱਡੀ ਤੋਂ ਵੱਡੀ ਤਪੱਸਿਆ ਵੀ ਸਫ਼ਲ ਤੇ ਸਾਰਥਿਕ ਨਹੀਂ ਹੋ ਸਕਦੀ।

From Prabhjot Kaur Dillon

Contact No. 9815030221

Leave a Reply

Your email address will not be published. Required fields are marked *

%d bloggers like this: