ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰੂਪਨਗਰ ਦਾ ਰਾਜਪਾਲ ਵਲੋਂ ਸਨਮਾਨ

ss1

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰੂਪਨਗਰ ਦਾ ਰਾਜਪਾਲ ਵਲੋਂ ਸਨਮਾਨ

ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਹਾਸਲ ਕੀਤਾ ਸਨਮਾਨ

ਜ਼ਿਲ੍ਹਾ ਰੂਪਨਗਰ ਦੀ ਰੈੱਡ ਕਾਰਸ ਸੁਸਾਇਟੀ ਵਲੋਂ ਸਮਾਜ ਪੱਖੀ ਤੇ ਲੋਕਹਿੱਤਕਾਰੀ ਗਤੀਵਿਧੀਆਂ ਕਾਰਨ ਅਤੇ ਸੁਸਾਇਟੀ ਵਲੋਂ ਨਵੇਂ ਮੈਂਬਰ ਬਣਾਉਣ ਲਈ ਕੀਤੇ ਗਏ ਕਾਰਜ ਬਦਲੇ ‘ਵਧੀਆ ਕਾਰਗੁਜ਼ਾਰੀ’ ਐਵਾਰਡ ਨਾਲ ਸਨਮਾਨਿਆ ਗਿਆ ਹੈ।ਅੱਜ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮਗਸੀਪਾ) ਵਿਖੇ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਰੂਪਨਗਰ ਤੇ ਡਿਪਟੀ ਕਮਿਸ਼ਨਰ, ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਦਾ ਟ੍ਰਾਫੀ ਦੇ ਕੇ ਸਨਮਾਨ ਕੀਤਾ। ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਸੁਸਾਇਟੀ ਵਲੋਂ ਕੀਤੀਆਂ ਸਮਾਜ ਪੱਖੀ ਤੇ ਲੋਕਹਿੱਤਕਾਰੀ ਗਤੀਵਿਧੀਆਂ ਅਤੇ ਨਵੇਂ ਮੈਂਬਰ ਬਣਾਉਣ ਲਈ ਪੰਜਾਬ ਭਰ ‘ਜੋ ਤੀਜੇ ਨੰਬਰ ‘ਤੇ ਆਉਣ ‘ਤੇ ਇਹ ਸਨਮਾਨ ਦਿੱਤਾ ਗਿਆ ਹੈ। ਉਨ੍ਹਾ ਦੱਸਿਆ ਕਿ ਹੋਲਾ-ਮੁਹੱਲਾ ਤੇ ਹੋਰਨਾਂ ਮੌਕਿਆਂ ‘ਤੇ ਸੁਸਾਇਟੀ ਵਲੋਂ ਫਸਟ ਏਡ, ਦਵਾਈਆਂ, ਐਂਬੂਲੈਂਸਾਂ ਅਤੇ ਵਾਲੰਟੀਅਰ ਮੁਹੱਈਆ ਕਰਾਉਣ ਬਦਲੇ ਸੂਸਾਇਟੀ ਨੂੰ ‘ਵਿਸ਼ੇਸ਼ ਸਨਮਾਨ’ ਵੀ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਚੰਗੀ ਕਾਰਗੁਜ਼ਾਰੀ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਹ ਇੱਕ ਸਾਂਝਾ ਉੱਦਮ ਹੈ ਜੋ ਕਿ ਸਮੂਹ ਮੈਂਬਰਾਂ, ਸਮਾਜ ਸੇਵਕਾਂ ਤੇ ਦਾਨੀਆਂ ਵਲੋਂ ਕੀਤੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੁਸਾਇਟੀ ਭਵਿੱਖ ‘ਚ ਵੀ ਆਪਣੇ ਸਮਾਜ ਭਲਾਈ ਤੇ ਲੋਕ ਪੱਖੀ ਕਾਰਜ ਜਾਰੀ ਰੱਖੇਗੀ। ਵਰਣਨਯੋਗ ਹੈ ਕਿ ਕਿ 22 ਜ਼ਿਲ੍ਹਿਆਂ ਵਿੱਚੋਂ ਦੋ ਹੋਰਨਾਂ ਜ਼ਿਲ੍ਹਿਆਂ ਦੇ ਨਾਲ ਰੂਪਨਗਰ ਜ਼ਿਲ੍ਹੇ ਨੂੰ ਵੀ ਇਸ ਐਵਾਰਡ ਲਈ ਚੁਣਿਆ ਗਿਆ ਹੈ। ਇਸ ਮੌਕੇ ਅੰਬੂਜਾ ਸੀਮਿੰਟ ਲਿਮਟਿਡ, ਰੂਪਨਗਰ ਅਤੇ ਗਿਲਕੋ ਗਰੁੱਪ ਦੇ ਚੇਅਰਮੈਨ ਸ੍ਰੀ ਰਣਜੀਤ ਸਿੰਘ ਗਿੱਲ ਨੂੰ ਵੀ ਸਮਾਜ ਸੇਵਾ ਨੂੰ ਸਮਰਪਿਤ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਸਕੱਤਰ ਸ੍ਰੀ ਸੰਜੀਵ ਬੁੱਧੀਰਾਜਾ ਨੇ ਐਵਾਰਡ ਪ੍ਰਾਪਤੀ ‘ਤੇ ਕਿਹਾ ਕਿ ਜ਼ਿਲ੍ਹਾ ਰੈੱਡ ਕਾਰਸ ਸੁਸਾਇਟੀ ਰੂਪਨਗਰ ਵਲੋਂ ‘ਆਪਣੀ ਰਸੋਈ’ ਰਾਹੀਂ ਰੋਜ਼ਾਨਾ 400 ਲੋੜਵੰਦ ਤੇ ਗ਼ਰੀਬ ਲੋਕਾਂ ਖ੍ਰਤੀ ਵਿਅਕਤੀ 10 ਰੁਪਏ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਹੁਣ ਤੱਕ ਇੱਕ ਲੱਚ ਤੋਂ ਜ਼ਿਆਦਾ ਵਿਅਕਤੀ ਇੱਥੋਂ ਖਾਣਾ ਖਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਸਮਾਜ ਭਲਾਈ ਸਬੰਧੀ ਆਪਣੇ ਫਰਜ਼ਾਂ ਨੂੰ ਸਮਝਦੀ ਹੈ ਤੇ ਅਸੀਂ ਭਵਿੱਖ ‘ਚ ਵੀ ਆਪਣੀਆਂ ਸਮਾਜਿਕ ਗਤੀਵਿਧੀਆਂ ਜਾਰੀ ਰੱਖਾਂਗੇ।

Share Button