ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੀ ਹੋਈ ਚੋਣ

ss1

ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਦੀ ਹੋਈ ਚੋਣ
ਯੋਗੇਸ਼ ਮੋਹਨ ਪੰਕਜ ਪ੍ਰਧਾਨ, ਅਮਰਜੀਤ ਪੰਜੋਲੀ ਜਨਰਲ ਸਕੱਤਰ ਅਤੇ ਹਰਮਨ ਗੋਲੀਆ ਪ੍ਰੈਸ ਸਕੱਤਰ ਨਿਯੁਕਤ

ਰੂਪਨਗਰ, 12 ਦਸੰਬਰ (ਪ੍ਰਿੰਸ): ਰੂਪਨਗਰ ਜਿਲ੍ਹੇ ਵਿਚ 1992 ਤੋ ਸਮਾਜ ਸੇਵਾ ਦੇ ਖੇਤਰ ਵਿਚ ਨੋਜਵਾਨਾ ਅਤੇ ਜਿਲ੍ਹੇ ਦੇ ਕਲੱਬਾ ਦੀ ਯੋਗ ਅਗਵਾਈ ਕਰਦੀ ਆ ਰਹੀ ਜਿਲ੍ਹੇ ਦੀ ਇਕੋ ਇਕ ਜਥੇਬੰਦੀ ਜਿਲ੍ਹਾਂ ਯੂਥ ਕਲੱਬਜ਼ ਤਾਲਮੇਲ ਕਮੇਟੀ ਰਜਿ. ਰੂਪਨਗਰ ਦੀ ਚੋਣ ਯੂਥ ਹੋਸਟਲ ਰੂਪਨਗਰ ਵਿਖੇ ਹੋਈ। ਇਸ ਮੌਕੇ ਜਿਥੇ ਪਿਛਲੀ ਕਮੇਟੀ ਦੇ ਚੇਅਰਮੈਨ ਅਸ਼ਵਨੀ ਸਰਮਾ ਅਤੇ ਪ੍ਰਧਾਨ ਯਸਵੰਤ ਬਸੀ ਵੱਲੋ ਕੀਤੇ ਗਏ ਕੰਮਾ ਬਾਰੇ ਦੱਸਿਆ ਉਥੇ ਹੀ ਉਹਨਾ ਕਮੇਟੀ ਨੂੰ ਭੰਗ ਕਰ ਲਈ ਕਮੇਟੀ ਚੁਣਨ ਲਈ ਸਾਰੇ ਅਧਿਕਾਰ ਕਮੇਟੀ ਦੇ ਸਰਪ੍ਰਸਤ ਮੈਬਰਾ ਨੂੰ ਦੇ ਦਿੱਤੇ। ਇਸ ਮੌਕੇ ਹਾਜਰ ਸਰਪਰਸਤ ਮੈਬਰਾ ਵਿਚ ਇੰਦਰਜੀਤ ਸਿੰਘ ਗੰਧੋ, ਸੁੱਚਾ ਸਿੰਘ ਨੰਗਲ ਸਰਸਾ, ਅਸਵਨੀ ਸਰਮਾ, ਗੁਰਬਚਨ ਸਿੰਘ ਸੋਢੀ, ਸਤਵੀਰ ਸਿੰਘ ਗਜਪੁਰ ਬੇਲਾ, ਯਸਵੰਤ ਬਸੀ, ਸਤਨਾਮ ਸਿੰਘ ਸੱਤੀ, ਚਰਨਜੀਤ ਸਿੰਘ ਚੰਨੀ, ਨੇ ਆਪਣੇ ਵਿਚਾਰ ਪੇਸ ਕੀਤੇ ਅਤੇ ਅਗਲੇ 2 ਸਾਲਾ ਲਈ ਨਵੀ ਕਮੇਟੀ ਦੀ ਚੋਣ ਮੋਜੂਦ ਸਾਰੇ ਮੈਬਰਾ ਦੀ ਹਾਜਰੀ ਵਿਚ ਸਰਬਸੰਮਤੀ ਨਾਲ ਕਰਦਿਆ ਸੁਰਿੰਦਰ ਸਿੰਘ ਬਬਾਨੀ ਨੂੰ ਚੇਅਰਮੈਨ, ਸਤਵਿੰਦਰ ਸਿੰਘ ਭੰਗਲ ਨੂੰ ਵਾਈਸ ਚੇਅਰਮੈਨ, ਯੋਗੇਸ ਮੋਹਨ ਪੰਕਜ ਪ੍ਰਧਾਨ ਸ਼ਿਵ ਕੁਮਾਰ ਸੈਣੀ ਮਾਜਰਾ ਸੀਨੀ. ਮੀਤ ਪ੍ਰਧਾਨ, ਅਮਰਜੀਤ ਸਿੰਘ ਪੰਜੋਲੀ ਜਨਰਲ ਸਕੱਤਰ, ਅਸੋਕ ਕੁਮਾਰ ਹਰੀਪੁਰ ਫੁਲੜੇ ਵਿੱਤ ਸਕੱਤਰ, ਪ੍ਰੋਜੈਕਟ ਕੋਆਡੀਨੇਟਰ ਮਨਜਿੰਦਰ ਸਿੰਘ ਮਨੀ ਲਾਡਲ, ਪ੍ਰੈਸ ਸਕੱਤਰ ਹਰਮਨਪ੍ਰੀਤ ਸਿੰਘ ਗੋਲੀਆ ਘਨੌਲੀ, ਖੇਡ ਸਕੱਤਰ ਸੁਰਜੀਤ ਸਿੰਘ ਹਵੇਲੀ ਖੁਰਦ, ਸਭਿਆਚਾਰਕ ਸਕੱਤਰ ਕੁਲਵਿੰਦਰ ਸਿੰਘ ਬੰਬਰ ਚਮਕੌਰ ਸਾਹਿਬ, ਵਾਤਾਵਰਨ ਸਕੱਤਰ ਯਾਦਵਿੰਦਰ ਸਿੰਘ ਗਰੇਵਾਲ ਅਤੇ ਪਰਮਿੰਦਰ ਸਿੰਘ ਨਿਕੂਵਾਲ, ਲੇਖਾ ਸਕੱਤਰ ਬਲਵਿੰਦਰ ਸੋਲਖੀਆ, ਕਾਨੂੰਨੀ ਸਲਾਹਕਾਰ ਮਨਦੀਪ ਮੋਦਗਿੱਲ, ਨੂੰ ਚੁਣਿਆ ਗਿਆ ਇਸ ਤੋ ਇਲਾਵਾ ਮੀਤ ਪ੍ਰਧਾਨ ਲਈ ਸੰਦੀਪ ਸਿੰਘ ਹਵੇਲੀ ਕਲਾ, ਹਰਮਿੰਦਰ ਸਿੰਘ ਪਪਰਾਲਾ, ਨਰਿੰਦਰ ਸਿੰਘ ਬਹਿਰਾਮਪੁਰ ਬੇਟ ਅਤੇ ਅਮਰਜੀਤ ਸਿੰਘ ਨੰਗਲ ਡੈਮ, ਜੁਆਇੰਟ ਸਕੱਤਰ ਲਈ ਅਮਰੀਕ ਸਿੰਘ ਗੰਧੋ, ਰਣਜੋਧ ਸਿੰਘ ਬਿੰਦਰਖ, ਪਰਮਿੰਦਰ ਸਿੰਘ ਜੋਹਲ ਲੋਹਗੜ ਫਿਡੇ, ਅਵਤਾਰ ਸਿੰਘ ਜਵੰਦਾ, ਨੂੰ ਨਿਯੁਕਤ ਕੀਤਾ ਗਿਆ। ਕਾਰਜਕਾਰਨੀ ਕਮੇਟੀ ਮੈਬਰਾ ਵਿਚ ਸੰਦੀਪ ਸਿੰਘ ਨੰਗਲ ਅਬਿਆਣਾ, ਜਰਨੈਲ ਸਿੰਘ ਬੁਰਜ, ਗੁਰਚਰਨ ਸਿੰਘ ਬਹਿਰਾਮਪੁਰ ਬੇਟ, ਗੁਰਮੁੱਖ ਸਿੰਘ ਸਾਲਾਪੁਰ, ਸੁਰਮੁੱਖ ਸਿੰਘ ਬਬਲਾ, ਰਿੰਕੂ ਸੈਣੀ, ਬਲਜੀਤ ਸਿੰਘ, ਅਵਤਾਰ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ ਟੋਨੀ, ਡਾ. ਵਿਸ਼ਾਲ ਗੁਪਤਾ, ਤੇਜਿੰਦਰ ਸਿੰਘ, ਜਪਨੀਤ ਸਿੰਘ, ਲਖਵੀਰ ਸਿੰਘ ਲੱਖਾ, ਤੇਜਿੰਦਰ ਸਿੰਘ ਡਹਿਰ, ਨੂੰ ਚੁਣਿਆ ਗਿਆ।ਇਸ ਮੌਕੇ ਸੰਬੋਧਨ ਕਰਦਿਆ ਨਵੇ ਚੁਣੇ ਗਏ ਪ੍ਰਧਾਨ ਯੋਗੇਸ਼ ਮੋਹਨ ਪੰਕਜ ਨੇ ਕਿਹਾ ਕਿ ਜਿਸ ਤਰਾ ਇਸ ਕਮੇਟੀ ਨੇ ਪਿਛਲੇ ਸਮੇ ਵਿਚ ਜਿਲ੍ਹੇ ਦੇ ਸਾਰੇ ਕਲੱਬਾ ਨੂੰ ਨਾਲ ਲੈ ਕਿ ਕੰਮ ਕੀਤਾ ਹੈ ਉਥੇ ਤਰਾ ਨਵੀ ਚੁਣੀ ਗਈ ਕਮੇਟੀ ਵੀ ਵੱਧ ਵੱਧ ਕਲੱਬਾ ਅਤੇ ਨੋਜਵਾਨਾ ਨੂੰ ਨਾਲ ਜੋੜ ਕਿ ਸਮਾਜ ਸੇਵਾ ਅਤੇ ਦਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪਹਿਲ ਦੇ ਅਧਾਰ ਤੇ ਕੰਮ ਕਰਨਗੇ।ਇਸ ਮੌਕੇ ਉਹਨਾ ਕਿਹਾ ਕਿ ਅੱਗਲੇ ਸਾਲ ਕਮੇਟੀ ਦੀ ੨੫ਵੀ ਵਰ੍ਹੇਗੰਢ (ਸਿਲਵਰ ਜੁਵਲੀ) ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ।ਇਸ ਮੌਕੇ ਉਪਰੋਕਤ ਤੋ ਇਲਾਵਾ ਗੁਰਚਰਨ ਸਿੰਘ ਆਲੋਵਾਲ, ਬਲਵਿੰਦਰ ਸਿੰਘ ਗਰੇਵਾਲ, ਰਵਿੰਦਰ ਸਿੰਘ, ਕਿਰਪਾਲ ਸਿੰਘ ਜਸਪਾਲ ਸਿੰਘ ਗੜਬਾਗਾ, ਰਾਜ ਕੁਮਾਰ ਜਾਗੜ, ਹਰਪ੍ਰੀਤ ਸਿੰਘ ਹਵੇਲੀ, ਅਮਰਦੀਪ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *