ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ‘ਰਨ ਫਾਰ ਰੀਓ’ ਹਾਫ਼ ਮੈਰਾਥਨ ਦਾ ਆਯੋਜਨ ਅੱਜ

ss1

ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ‘ਰਨ ਫਾਰ ਰੀਓ’ ਹਾਫ਼ ਮੈਰਾਥਨ ਦਾ ਆਯੋਜਨ ਅੱਜ
-ਮੈਰਾਥਨ ਦਾ ਮੰਤਵ ਭਾਰਤੀ ਖ਼ਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨਾ-ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ (ਪ੍ਰੀਤੀ ਸ਼ਰਮਾ) ਰੀਓ ਉਲੰਪਿਕਸ-2016 ਵਿੱਚ ਭਾਗ ਲੈ ਰਹੇ ਭਾਰਤੀ ਖ਼ਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ 12 ਅਗਸਤ ਨੂੰ ਸ਼ਹਿਰ ਵਿੱਚ ਹਾਫ਼ ਮੈਰਾਥਨ (ਰਨ ਫਾਰ ਰੀਓ) ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੈਰਾਥਨ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਭਾਰਤ ਨਗਰ ਚੌਕ ਹੁੰਦੀ ਹੋਈ, ਗੁਰੂ ਨਾਨਕ ਸਟੇਡੀਅਮ ਵਿਖੇ ਹੀ ਸਮਾਪਤ ਹੋਵੇਗੀ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਇਸ ਦੌੜ ਵਿੱਚ 1000 ਖਿਡਾਰੀਆਂ ਤੋਂ ਬਿਨ੍ਹਾ ਵੱਡੀ ਗਿਣਤੀ ਵਿੱਚ ਸ਼ਹਿਰਵਾਸੀ ਭਾਗ ਲੈਣਗੇ। ਇਹ ਦੌੜ ਗੁਰੂ ਨਾਨਕ ਸਟੇਡੀਅਮ ਤੋਂ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੌੜ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਇਸ ਦੌੜ ਦਾ ਇੱਕ ਮਾਤਰ ਮੰਤਵ ਰੀਓ ਉਲੰਪਿਕਸ ਵਿੱਚ ਭਾਗ ਲੈ ਰਹੇ ਭਾਰਤੀ ਖ਼ਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨਾ ਹੈ। ਇਸ ਦੌੜ ਦੀ ਅਗਵਾਈ ਅੰਤਰਰਾਸ਼ਟਰੀ ਸਾਈਕਲਿਸਟ ਅਤੇ ਪੁਲਿਸ ਇੰਸਪੈਕਟਰ ਸ੍ਰ. ਰਮਨਿੰਦਰ ਸਿੰਘ ਦਿਓਲ ਕਰਨਗੇ।

Share Button

Leave a Reply

Your email address will not be published. Required fields are marked *