Fri. May 24th, 2019

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨੂੰ ਸਵੈ ਰੁਜ਼ਗਾਰ ਲਈ ਸਿੱਖਿਅਤ ਕਰਨ ਲਈ ਇਕ ਹੋਰ ਹੰਭਲਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨੂੰ ਸਵੈ ਰੁਜ਼ਗਾਰ ਲਈ ਸਿੱਖਿਅਤ ਕਰਨ ਲਈ ਇਕ ਹੋਰ ਹੰਭਲਾ

ਗੁਰੂਹਰਸਹਾਏ ਦੇ ਪਿੰਡ ਚੱਕ ਮਹੰਤਾਂ ਵਾਲਾ ਵਿਖੇ ਜ਼ਿਲ੍ਹੇ ਦੇ 8ਵੇਂ ਹੁਨਰ ਵਿਕਾਸ ਕੇਂਦਰ ਦੀ ਸ਼ੁਰੂਆਤ
ਸ੍ਰ.ਵਰਦੇਵ ਸਿੰਘ ਮਾਨ ਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਕੇਂਦਰ ਦਾ ਉਦਘਾਟਨ
ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਟ੍ਰੇਨਿੰਗ ਉਪਰੰਤ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੀ ਸਲਾਹ
ਆਪਣਾ ਰੁਜ਼ਗਾਰ ਸ਼ੁਰੂ ਕਰਕੇ ਨੌਜਵਾਨ ਕਮਾ ਸਕਦੇ ਹਨ 10 ਤੋ 20 ਹਜਾਰ ਰੁਪਏ ਮਹੀਨਾ-ਖਰਬੰਦਾ

10-2 (1) 10-2 (2)ਗੁਰੂਹਰਸਹਾਏ (ਫਿਰੋਜ਼ਪੁਰ) 9 ਜੂਨ 2016 (ਰਾਜੂ ਚਲਾਨਾ) ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਬੇਰੁਜ਼ਗਾਰ ਲੜਕੇ/ਲੜਕੀਆਂ, ਘਰੇਲੂ ਔਰਤਾਂ ਨੂੰ ਹੁਨਰ ਵਿਕਾਸ ਕੇਂਦਰਾਂ ਵਿਚ ਕਿੱਤਾਮੁੱਖੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਸਵੈ ਰੁਜ਼ਗਾਰ ਲਈ ਸਿੱਖਿਅਤ ਕਰਕੇ ਰੁਜ਼ਗਾਰ ਸ਼ੁਰੂ ਕਰਵਾਉਣ ਦੀ ਚਲਾਈ ਜਾ ਰਹੀ ਮੁਹਿੰਮ ਨੂੰ ਅੱਗੇ ਤੋਰਦਿਆਂ ਗੁਰੂਹਰਸਹਾਏ ਸਬ ਡਵੀਜ਼ਨ ਦੇ ਪਿੰਡ ਚੱਕ ਮਹੰਤਾ ਵਾਲਾ ਵਿਖੇ ਜ਼ਿਲ੍ਹੇ ਦੇ 8ਵੇਂ ਹੁਨਰ ਵਿਕਾਸ ਕੇਂਦਰ (ਸਿਖਲਾਈ ਕੇਂਦਰ) ਦੀ ਸ਼ੁਰੂਆਤ ਕੀਤੀ ਗਈ; ਜਿਸ ਦਾ ਉਦਘਾਟਨ ਹਲਕਾ ਇੰਚਾਰਜ ਸ੍ਰ.ਵਰਦੇਵ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਬੇਰੁਜ਼ਗਾਰ ਨੌਜਵਾਨਾਂ, ਘਰੇਲੂ ਔਰਤਾਂ ਆਦਿ ਨੂੰ ਕਿੱਤਾਮੁੱਖੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਵਿਚ ਵੱਡੀ ਮਦਦ ਕੀਤੀ ਜਾ ਰਹੀ ਹੈ ਤੇ ਜ਼ਿਲ੍ਹੇ ਵਿਚ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ) ਅਧੀਨ ਅੱਜ ਪਿੰਡ ਚੱਕ ਮਹੰਤਾ ਵਾਲਾ ਵਿਖੇ 8ਵੇਂ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਸੈਂਟਰ ਵਿਚ ਨੌਜਵਾਨਾਂ/ਲੜਕੀਆਂ, ਔਰਤਾਂ ਨੂੰ ਏ.ਸੀ ਰਿਪੇਅਰ, ਫ਼ਰਿਜ ਰਿਪੇਅਰ, ਇਲੈਕਟ੍ਰੀਸ਼ਨ, ਫੈਸ਼ਨ ਡਜਾਈਨ, ਸਕੂਲ ਬੈਗ ਆਦਿ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਸਿੱਖਿਆਰਥੀ ਟ੍ਰੇਨਿੰਗ ਉਪਰੰਤ ਆਪਣਾ ਕੰਮ ਸ਼ੁਰੂ ਕਰਕੇ ਪ੍ਰਤੀ ਮਹੀਨਾ 10 ਤੋ 20 ਹਜਾਰ ਰੁਪਏ ਕਮਾ ਸਕਦਾ ਹੈ।
ਗੁਰੂਹਰਸਹਾਏ ਦੇ ਹਲਕਾ ਇੰਚਾਰਜ ਸ੍ਰ.ਵਰਦੇਵ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਬੇਰੁਜ਼ਗਾਰ ਨੌਜਵਾਨਾਂ/ਘਰੇਲੂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਉਪਰਾਲੇ ਦਾ ਵੱਧ ਤੋ ਵੱਧ ਲਾਹਾ ਲੈਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਸਿੱਖਿਆਰਥੀਆਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਬੈਕ ਕਰਜ਼ੇ, ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ.ਵਨੀਤ ਕੁਮਾਰ, ਸ੍ਰ.ਪਰਮਜੀਤ ਸਿੰਘ ਐਸ.ਡੀ.ਐਮ, ਸ੍ਰ.ਹਰਜਿੰਦਰ ਸਿੰਘ ਗੁਰੂਹਰਸਹਾਏ ਚੇਅਰਮੈਨ, ਸ੍ਰ.ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਸ੍ਰ.ਅਮਰੀਕ ਚੰਦ, ਸ੍ਰ.ਜਗਦੀਸ਼ ਕੁਮਾਰ, ਸ੍ਰ.ਨਿਸ਼ਾਨ ਸਿੰਘ, ਸ੍ਰ.ਜੋਗਿੰਦਰ ਸਿੰਘ, ਸ੍ਰੀ.ਇਕਬਾਲ ਚੰਦ ਜੀਵਾਂ ਅਰਾਈਂ, ਸਤਪਾਲ ਤੇ ਸ੍ਰ.ਸੁਖਚੈਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: