ਜ਼ਿਲੇ ਵਿੱਚ ਕੁਲੈਕਟਰ ਰੇਟ 15 ਫ਼ੀਸਦੀ ਘਟਾਏ-ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ

ss1

ਜ਼ਿਲੇ ਵਿੱਚ ਕੁਲੈਕਟਰ ਰੇਟ 15 ਫ਼ੀਸਦੀ ਘਟਾਏ-ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ

16-30
ਬਰਨਾਲਾ, 15 ਜੂਨ (ਨਰੇਸ਼ ਗਰਗ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜ਼ਮੀਨ-ਜਾਇਦਾਦਾਂ ਦੀ ਖਰੀਦੋ-ਫ਼ਰੋਖਤ ਵਿੱਚ ਵੱਡੀ ਰਾਹਤ ਦਿੰਦਿਆਂ ਜ਼ਿਲੇ ਵਿੱਚ ਕੁਲੈਕਟਰ ਰੇਟਾਂ ਵਿੱਚ 15 ਫ਼ੀਸਦੀ ਕਮੀ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ. ਭੁਪਿੰਦਰ ਸਿੰਘ ਰਾਏ ਨੇ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕੁਲੈਕਟਰ ਰੇਟਾਂ ਵਿੱਚ ਕੀਤੀ ਗਈ ਕਟੌਤੀ ਮਿਤੀ 13 ਜੂਨ 2016 ਤੋਂ ਲਾਗੂ ਹੋ ਗਈ ਹੈ। ਉਨਾਂ ਦੱਸਿਆ ਕਿ ਸਾਰੇ ਮਾਲ ਅਫ਼ਸਰਾਂ ਨੂੰ ਜ਼ਮੀਨ-ਜਾਇਦਾਦਾਂ ਦੀ ਰਜਿਸਟਰੀ ਇਨਾਂ ਘਟਾਈਆਂ ਦਰਾਂ ’ਤੇ ਕਰਨ ਦੀ ਹਦਾਇਤ ਕੀਤੀ ਜਾ ਚੁੱਕੀ ਹੈ।
ਉਨਾਂ ਦੱਸਿਆ ਕਿ ਸਮੂਹ ਸਬ ਰਜਿਸਟਰਾਰ ਬਰਨਾਲਾ/ਤਪਾ ਅਤੇ ਮਹਿਲ ਕਲਾਂ/ਧਨੌਲਾ/ਭਦੌੜ ਨੂੰ ਆਦੇਸ਼ ਜਾਰੀ ਕਰਕੇ ਇਸ ਸਬੰਧੀ ਕਟੌਤੀ ਕੀਤੇ ਗਏ ਰੇਟਾਂ ਅਨੁਸਾਰ ਕੁਲੈਕਟਰ ਰੇਟ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਘਟਾਈਆਂ ਗਈਆਂ ਕੁਲੈਕਟਰ ਦਰਾਂ ਨਾਲ ਜਿੱਥੇ ਲੋਕਾਂ ਨੂੰ ਅਸ਼ਟਾਮ ਫ਼ੀਸ ਵਿੱਚ ਵੱਡੀ ਰਾਹਤ ਮਿਲੇਗੀ ਉੱਥੇ ਰਜਿਸਟ੍ਰੇਸ਼ਨ ਫ਼ੀਸ ਵਿੱਚ ਲਾਭ ਮਿਲੇਗਾ। ਉਨਾਂ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਘਟਾਈਆਂ ਗਈਆਂ ਕੁਲੈਕਟਰ ਰੇਟ ਦਰਾਂ ਨੂੰ ਜ਼ਿਲੇ ਦੀ ਵੈੱਬਸਾਈਟ ’ਤੇ ਵੀ ਅਪਲੋਡ ਕੀਤਾ ਜਾਵੇਗਾ ਤਾਂ ਜੋ ਲੋਕ ਖੁਦ ਇਸ ਨੂੰ ਦੇਖ ਸਕਣ। ਉਂਜ ਇਹੇ ਕੁਲੈਕਟਰ ਰੇਟ ਸਬੰਧਤ ਤਹਿਸੀਲਦਾਰਾਂ ਦੇ ਦਫ਼ਤਰਾਂ ਵਿੱਚ ਵੀ ਉਪਲਬਧ ਹਨ।

Share Button

Leave a Reply

Your email address will not be published. Required fields are marked *